Thursday, April 25, 2024

`ਤੇ ਟੁੱਟ ਗਈ ਤੜੱਕ ਕਰ ਕੇ……ਮਹਿਬੂਬਾ ਸਰਕਾਰ ਤੋਂ ਭਾਜਪਾ ਵਲੋਂ ਹਮਾਇਤ ਵਾਪਸ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ ਬਿਊੋਰ) – ਤਿੰਨ ਸਾਲ ਪੁਰਾਣੀ ਪੀਡੀਪੀ-ਭਾਜਪਾ ਗਠਜੋੜ ਸਰਕਾਰ ਦਾ ਅੱਜ ਭਾਜਪਾ ਵਲੋਂ ਮਹਿਬੂਬਾ ਸਰਕਾਰ ਤੋਂ ਹਮਾਇਤ Mehbooba-Muftiਵਾਪਸ ਲੈ ਲੈਣ ਨਾਲ ਅੰਤ ਹੋ ਗਿਆ।ਭਾਜਪਾ ਆਗੂ ਰਾਮ ਮਾਧਵ ਵਲੋਂ ਅਚਾਨਕ ਇਸ ਫੈਸਲੇ ਦਾ ਐਲਾਨ ਕਰਨ ਤੋਂ ਬਾਅਦ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਆਪਣਾ ਅਸਤੀਫਾ ਸੂਬੇ ਦੇ ਰਾਜਪਾਲ ਐਨ.ਐਨ ਵੋਹਰਾ ਨੂੰ ਸੌਂਪ ਦਿੱਤਾ।ਜਿਕਰਯੋਗ ਹੈ ਕਿ ਦਸੰਬਰ 20-14 ਵਿੱਚ 87 ਮੈਂਬਰੀ ਵਿਧਾਨ ਸਭਾ ਵਿੱਚ ਪੀਡੀਪੀ ਨੂੰ 28, ਭਾਜਪਾ ਨੂੰ 25, ਕਾਂਗਰਸ ਨੂੰ 12 ਤੇ ਨੈਸ਼ਨਲ ਕਾਨਫਰੰਸ ਨੂੰ 15 ਸੀਟਾਂ ਪ੍ਰਾਪਤ ਹੋਈਆਂ ਸਨ।ਕਿਸੇ ਇੱਕ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਕਰਕੇ ਪੀਡੀਪੀ ਤੇ ਭਾਜਪਾ ਨੇ ਮਿਲ ਕੇ ਸਰਕਾਰ ਬਣਾਈ ਸੀ।ਉਧਰ ਨੈਸ਼ਨਲ ਕਾਨਫਰੰਸ ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਮਹਿਬੂਬਾ ਮੁਫਤੀ ਨੂੰ ਭਾਜਪਾ ਵਲੋਂ ਹਮਾਇਤ ਵਾਪਸ ਲੈਣ ਤੋਂ ਪਹਿਲਾਂ ਹੀ ਅਹੁੱਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਸੀ।ਉਨਾਂ ਨੇ ਜੰਮੂ ਕਸ਼ਮੀਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਹਮਾਇਤ ਕਰਦਿਆਂ ਤੁਰੰਤ ਨਵੀਆਂ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply