Thursday, April 25, 2024

`ਬੋਲੇ ਸੋ ਨਿਹਾਲ` ਅਤੇ `ਰਾਜ ਕਰੇਗਾ ਖਾਲਸਾ` `ਤੇ ਕੋਈ ਪਾਬੰਦੀ ਨਹੀਂ – ਜਥੇਦਾਰ

ਕਿਹਾ ਸਿੱਖ ਸੰਗਤਾਂ ਵੀ ਸ਼ਰਧਾ ਭਾਵਨਾ ਨਾਲ ਯਾਤਰਾ ਵਿੱਚ ਸ਼ਾਮਲ ਹੋਣ
ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿਹਾ ਕਿ Giani Gurbachan Sਉਤਰਾਖੰਡ ਵਿਖੇ ਉਥੋਂ ਦੀ ਪੁਲਿਸ ਵੱਲੋਂ ਜੋ ਸ਼ਰਧਾਲੂ ਹੇਮਕੁੰਟ ਸਾਹਿਬ ਜੀ ਵਿਖੇ ਦਰਸ਼ਨ ਕਰਨ ਜਾ ਰਹੇ ਸਨ, ਉਹਨਾਂ ਦੇ ਵਾਹਨਾਂ ਤੋਂ ਝੰਡੇ ਉਤਰਵਾਉਣੇ ਸ਼ੋਭਾ ਨਹੀਂ ਦਿੰਦੇ।ਪਰ ਸਿੱਖ ਸੰਗਤਾਂ ਵੀ ਸ਼ਰਧਾ ਭਾਵਨਾ ਨਾਲ ਯਾਤਰਾ ਵਿਚ ਸ਼ਾਮਲ ਹੋਣ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
    ਜਥੇਦਾਰ ਨੇ ਕਿਹਾ ਕੇ ਸੰਗਤਾਂ ਸ਼ੋਸ਼ਲ ਮੀਡੀਆ ਤੋਂ ਵੀ ਸਾਵਧਾਨ ਰਹਿਣ ਕਿਉਂਕਿ ਕਈ ਵਾਰ ਕੁੱਝ ਲੋਕ ਭੜਕਾਊ ਖ਼ਬਰਾਂ ਪਾ ਕੇ ਸੰਗਤਾਂ ਨੂੰ ਭੁਲੇਖੇ ਵਿਚ ਪਾ ਦਿੰਦੇ ਹਨ ਜਿਵੇਂ ਸ਼ੋਸ਼ਲ ਮੀਡੀਆ ਉੱਪਰ “ਬੋਲੇ ਸੋ ਨਿਹਾਲ” ਅਤੇ “ਰਾਜ ਕਰੇਗਾ ਖਾਲਸਾ” ਸਬੰਧੀ ਕੋਰਟ ਵੱਲੋਂ ਪਾਬੰਦੀ ਲਗਾਉਣ ਦਾ ਸੁਨੇਹਾ ਪਾਇਆ ਗਿਆ।ਜਿਸ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਡਿਊਟੀ ਇਸ ਸਾਰੇ ਘਟਨਾ ਕਰਮ ਸਬੰਧੀ ਘੋਖ ਪੜਤਾਲ ਕਰਨ ਲਈ ਲਗਾਈ ਗਈ ਸੀ।ਉਹਨਾਂ ਵੱਲੋਂ ਸਾਰੀ ਘੋਖ ਪੜਤਾਲ ਕਰਕੇ ਦੱਸਿਆ ਗਿਆ ਹੈ ਕੇ ਇਸ ਪੁਰ ਕੋਈ ਪਾਬੰਦੀ ਨਹੀਂ ਲਗੀ ਹੈ।ਸੰਗਤਾਂ ਸੁਚੇਤ ਰਹਿਣ ਅਤੇ ਸ਼ੋਸ਼ਲ ਮੀਡੀਆ `ਤੇ ਵੀ ਤੱਥ ਵਿਹੂਣੀਆ ਖਬਰਾਂ ਨਾ ਪਾਈਆਂ ਜਾਣ।    ਉਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਜੋਰ ਦੇ ਕੇ ਕਿਹਾ ਕਿ ਜੋਧਪੁਰ ਜੇਲ ਦੇ ਕੈਦੀਆਂ ਅਤੇ 1984 ਦੇ ਉਜੜੇ ਲੋਕਾਂ ਨੂੰ ਮੁੜ ਵਸੇਬਾ ਦਿੱਤਾ ਜਾਵੇ ਅਤੇ ਪਹਿਲਾਂ ਦਿੱਤੀਆਂ ਸਹੂਲਤਾਂ ਨੂੰ ਬਰਕਰਾਰ ਰੱਖਦਿਆ ਇਹਨਾਂ ਦੇ ਬੱਚਿਆਂ ਨੂੰ ਪਹਿਲ ਦੇ ਅਧਾਰ `ਤੇ ਨੌਕਰੀਆਂ ਦਿੱਤੀਆਂ ਜਾਣ।
    ਗਿ. ਗੁਰਬਚਨ ਸਿੰਘ ਨੇ ਹੋਰ ਕਿਹਾ ਕਿ ਖ਼ਬਰ ਸ਼ੋਸ਼ਲ ਮੀਡੀਆ ਪੁਰ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਅੰਮ੍ਰਿਤ ਸੰਚਾਰ ਸਮੇਂ ਜਾਤੀ ਵਿਤਕਰਾ ਕਰਨ ਦੀ ਪਾਈ ਗਈ ਹੈ ਇਹ ਬਿਲਕੁੱਲ ਗਲਤ ਹੈ।ਤਖ਼ਤ ਸਾਹਿਬਾਨ ਪੁਰ ਇਸ ਤਰ੍ਹਾਂ ਦੀ ਘਟਨਾ ਕਦੇ ਵੀ ਨਹੀਂ ਹੋ ਸਕਦੀ, ਕਿਉਂਕਿ ਗੁਰੂ ਸਾਹਿਬਾਨਾਂ ਵੱਲੋਂ ਗੁਰਸਿੱਖਾਂ ਵਿਚ ਜਾਤ-ਪਾਤ ਨੂੰ ਖਤਮ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ।ਇਸ ਲਈ ਸੰਗਤਾਂ ਇਸ ਤਰ੍ਹਾਂ ਦੇ ਭੁਲੇਖਾ ਪਾਊ ਅਤੇ ਭਰਾ ਮਾਰੂ ਜੰਗ ਛੇੜਨ ਵਾਲੇ ਸ਼ੋਸ਼ਲ ਮੀਡੀਆ `ਤੇ ਆਏ ਸੰਦੇਸ਼ਾਂ ਦਾ ਕਦੇ ਵੀ ਇਤਬਾਰ ਨਾ ਕਰਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply