Thursday, April 25, 2024

ਮਹਿੰਗਾਈ ਖਿਲਾਫ ਕਾਂਗਰਸੀਆਂ ਵਲੋਂ ਧਰਨੇ ਜਾਰੀ

PPN2006201802ਭੀਖੀ, 20 ਜੂਨ (ਪੰਜਾਬ ਪੋਸਟ- ਕਮਲ ਜਿੰਦਲ) – ਕੇਂਦਰ ਵੱਲੋਂ ਸ਼ੁਰੂ ਕੀਤੇ ਟੈਕਸਾਂ ਕਾਰਨ ਅਮਰ ਵੇਲ ਵਾਂਗ ਵਧੀ ਮਹਿੰਗਾਈ ਦੇ ਵਿਰੋਧ ’ਚ ਹਲਕਾ ਮਾਨਸਾ ’ਚ ਕਾਂਗਰਸ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਤਹਿਤ ਅੱਜ ਲਗਤਾਰ ਸੱਤਵੇਂ ਦਿਨ ਜੋਨ ਖੀਵਾ ਕਲਾਂ ’ਚ ਧਰਨਾ ਲਾਇਆ ਗਿਆ।ਕੈਪਟਨ ਡਾ. ਮਨੋਜ ਬਾਲਾ ਦੀ ਅਗਵਾਈ ’ਚ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ।
ਡਾ. ਮਨੋਜ਼ ਬਾਲਾ ਨੇ ਆਪਣੇ ਸੰਬੋਧਨ `ਚ ਕਿਹਾ ਕਿ ਸੱਤਾ ਸੰਭਾਲਣ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਨ੍ਹਾਂ ਨੂੰ ਤਾਂ ਕੀ ਪਰਾ ਕਰਨਾ ਸੀ ਸਗੋਂ ਲੋਕਾਂ ਨੂੰ ਪਹਿਲਾਂ ਤੋਂ ਮਿਲਦੀਆਂ ਸਹੂਲਤਾਂ ਨੂੰ ਵੀ ਟੈਕਸਾਂ ਦੇ ਬੋਝ ਪਾ ਕੇ ਆਮ ਲੋਕਾਂ ਤੋਂ ਖੋਹ ਲਿਆ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਨੇ ਕਿ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ।ਪਰ ਉਨ੍ਹਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾੀਦਾ ਹੈ ਕਿ ਦੇਸ਼ ਦਾ ਅੰਨਦਾਤਾ ਤਾਂ ਅੱਜ ਖੁਦਕੁਸ਼ੀਆਂ ਕਰ ਰਿਹਾ ਹੈ, ਪਰ ਉਹ 2019 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਵਾਅਦੇ 2022 ਦੇ ਕਰ ਰਹੇ ਹਨ।ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਸਿਆਸੀ ਜੁਮਲੇਬਾਜੀ ਦੀ ਥਾਂ ਵਿਦੇਸ਼ੀ ਦੌਰਿਆਂ ’ਚੋਂ ਵਕਤ ਕੱਢ ਕੇ ਕਿਸਾਨਾਂ ਦੀ ਜਿੰਦਗੀ ਵੱਲ ਧਿਆਨ ਦੇਣ ਤਾਂ ਜੋ ਉਹ ਹਕੀਕਤ ਨੂੰ ਜਾਣ ਸਕਣ।ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਤਾਂ ਕਿਸਾਨਾਂ ਨੂੰ ਸਹਾਰਾ ਦੇਣ ਲਈ ਕਰਜ਼ਾ ਮੁਆਫੀ ਸਕੀਮ ਸਮੇਤ ਸ਼ੁਰੂ ਕੀਤੀ ਜਾ ਚੁੱਕੀ ਹੈ ਤੇ ਹੋਰ ਨਵੀਆਂ ਸਕੀਮਾਂ ਆ ਰਹੀਆਂ ਹਨ ਪਰ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਫਸਲਾਂ ਦੇ ਸਮਰਥਨ ਮੁੱਲ ਸਹੀ ਤੈਅ ਕੀਤੇ ਜਾਣ ਤਾਂ ਜੋ ਕਿਸਾਨਾਂ ਦੇ ਪੱਲੇ ਕੁੱਝ ਬੱਚਤ ਵੀ ਪੈ ਸਕੇ।ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਸਕੀਮਾਂ ਬਿਨਾਂ ਕਿਸੇ ਪਾਰਟੀਬਾਜ਼ੀ ਦੇ ਭੇਦਭਾਵ ਤੋਂ ਹਰ ਲੋੜਵੰਦ ਤੱਕ ਪੁੱਜਦੀਆਂ ਕਰਨ।
ਇਸ ਮੌਕੇ ਡਾ. ਪ੍ਰਗਟ ਸਿੰਘ, ਡਾ. ਮਨੀ, ਅਮਰਜੀਤ ਸਿੰਘ ਸਰਪੰਚ, ਡਾ. ਜਸਵੀਰ ਸਿੰਘ, ਦਰਸ਼ਨ ਪ੍ਰਧਾਨ ਟੈਕਸੀ ਯੂਨੀਅਨ ਖੀਵਾ ਕਲਾਂ, ਨਿੱਕਾ ਸਿੰਘ ਹੀਰੋ ਕਲਾਂ, ਰਾਜਪਾਲ ਢੈਪਈ, ਬਲਵੀਰ ਸਿੰਘ ਮਾਨਸ਼ਾਹੀਆ, ਭੋਲਾ ਸਿੰਘ ਸਾਬਕਾ ਮੈਂਬਰ ਬੀਰ ਖੁਰਦ, ਰਣਜੀਤ ਸਿੰਘ ਫੌਜੀ, ਗੁਰਜੀਤ ਸਿੰਘ, ਰਜਿੰਦਰ ਕੁਮਾਰ ਮੋਹਰ ਸਿੰਘ ਵਾਲਾ, ਰਾਮਜੀਤ ਸਿੰਘ ਜੱਸੜਵਾਲ, ਚਮਕੌਰ ਸਿੰਘ ਧਲੇਵਾਂ, ਨਰੋਤਮ ਸਿੰਘ ਖੀਵਾ ਦਿਆਲੂ ਵਾਲਾ, ਚਰਨਜੀਤ ਸਿੰਘ ਮਾਖਾ ਚਹਿਲਾਂ, ਦੀਦਾਰ ਖਾਰਾ ਜ਼ਿਲ੍ਹਾ ਸਪੋਰਟਸ ਸੈੱਲ ਪ੍ਰਧਾਨ, ਲੱਕੀ ਭੀਖੀ ਅਤ ਵਿਨੋਦ ਪ੍ਰਧਾਨ ਭੀਖੀ ਸਮੇਤ ਹੋਰ ਵਰਕਰ ਹਾਜ਼ਰ ਸਨ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply