Thursday, April 25, 2024

ਭੀਮਪੁਰ ਦਾ ਸਥਾਈ ਦਾ ਸਥਾਈ ਪੁੱਲ ਬਣਨ ਤੋਂ ਬਾਅਦ ਸਿੰਬਲ ਸਕੋਲ ਵਿਖੇ ਅਸਥਾਈ ਪੁੱਲ ਨਾਲ ਲੋਕਾਂ ਨੂੰ ਮਿਲੇਗੀ ਰਾਹਤ

ਪਠਾਨਕੋਟ, 20 ਜੂਨ (ਪੰਜਾਬ ਪੋਸਟ ਬਿਊਰੋ) – ਸਿੰਬਲ ਸਕੋਲ ਵਿਖੇ ਜਲਦੀ ਹੀ ਅਸਥਾਈ ਪੁਲ ਦਾ ਕਾਰਜ ਸੁਰੂ ਕੀਤਾ ਜਾਵੇਗਾ, ਭੀਮਪੁਰ ਦਾ ਸਥਾਈ ਪੁਲ ਬਣਨ ਤੋਂ ਬਾਅਦ ਅਸਥਾਈ ਪੁਲ ਸਿੰਬਲ ਸਕੋਲ ਵਿਖੇ ਸਿਫਟ ਕੀਤਾ ਗਿਆ ਹੈ ਇਸ ਪੁਲ ਦੇ ਨਿਰਮਾਣ ਨਾਲ ਸਕੋਲ ਪਿੰਡ ਦੇ ਲੋਕਾਂ ਨੂੰ ਆਉਂਣ ਜਾਣ ਦੀ ਕਾਫੀ ਰਾਹਤ ਮਿਲੇਗੀ।ਇਹ ਪ੍ਰਗਟਾਵਾ ਕੁਲਵੰਤ ਸਿੰਘ (ਆਈ.ਏ.ਐਸ) ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਨੇ ਡਿਵੈਲਪਮੈਂਟ ਵਰਕਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਆਯੋਜਿਤ ਕੀਤੀ ਇਕ ਮੀਟਿੰਗ ਦੋਰਾਨ ਕੀਤਾ।ਜਿਸ ਵਿੱਚ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਅਰਸ਼ਦੀਪ ਸਿੰਘ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।
    ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਦੱਸਿਆ ਕਿ ਭੀਮਪੁਰ ਨਜਦੀਕ ਸਥਾਈ ਪੁਲ ਬਣ ਕੇ ਤਿਆਰ ਹੋ ਗਿਆ ਹੈ ਅਤੇ ਇਹ ਲੋਕਾਂ ਨੂੰ ਸਮਰਪਿਤ ਵੀ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਸਥਾਈ ਪੁਲ ਨੂੰ ਸਿੰਬਲ ਸਕੋਲ ਵਿਖੇ ਸਿਫਟ ਕਰਨ ਦੀ ਪ੍ਰਕਿਰਿਆ ਸੁਰੂ ਕਰ ਦਿੱਤੀ ਹੈ ਅਤੇ ਸਿੰਬਲ ਸਕੋਲ ਵਿਖੇ ਪੁਲ ਬਣ ਜਾਣ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਸਾਰੇ ਬੱਚਿਆਂ ਨੂੰ ਫ੍ਰੀ ਕਿਤਾਬਾਂ ਦਿੱਤੀਆਂ ਜਾਣੀਆਂ ਹਨ, ਜੋ ਦਿੱਤੀਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ  ਚੱਲ ਰਹੇ ਸੀਜ਼ਨ ਦੋਰਾਨ ਕਰੀਬ ਤਿੰਨ ਲੱਖ ਤੋਂ ਵੱਧ ਪੋਦੇ ਲਗਾਏ ਜਾਣੇ ਹਨ ਜਿਨ੍ਹਾਂ ਵਿੱਚੋਂ ਕਰੀਬ 10 ਹਜਾਰ ਜਿਲ੍ਹਾ ਪ੍ਰਸਾਸ਼ਸਨ ਵੱਲੋਂ, 15 ਹਜਾਰ ਸੜਕਾਂ ਦੇ ਕਿਨਾਰੇ ਅਅਤੇ ਬਾਕੀ ਜਿਲ੍ਹੇ ਅੰਦਰ ਜਿਥੇ ਵੀ ਖਾਲੀ ਸਥਾਨ ਹੋਣਗੇ ਉਥੇ ਲਗਾਏ ਜਾਣਗੇ।
     ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਰੇਕ ਵਿਭਾਗ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸਨ ਤੰਦਰੁਸਤ ਪੰਜਾਬ ਵਿੱਚ ਆਪਣਾ ਸਹਿਯੋਗ ਦੇਣ।ਮੀਟਿੰਗ ਦੋਰਾਨ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਮਗਨਰੇਗਾ, ਪੈਡਿੰਗ ਯੂ.ਸੀ/ਐਮ.ਪੀ ਲੈਂਡ ਆਦਿ ਦੀ ਮੀਟਿੰਗ ਵਿੱਚ ਵੱਖ-ਵੱਖ ਮਾਮਲਿਆਂ ਤੇ ਵੀ ਚਰਚਾ ਕੀਤੀ ਗਈ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply