Thursday, April 25, 2024

ਅਕਾਲੀ ਕੌਂਸਲਰ ਵਲੋਂ ਸ਼੍ਰੋਮਣੀ ਦਲ ਸ਼ਹਿਰੀ ਇਕਾਈ ਸਮੇਤ ਸਾਰੇ ਅਹੁੱਦਿਆਂ ਤੋਂ ਅਸਤੀਫਾ

ਬਠਿੰਡਾ, 21 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈੰਥ) – ਰਾਠੌਰ ਭਾਈਚਾਰੇ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰਬਰ 29 ਤੋਂ ਕੌਂਸਲਰ ਤਰਲੋਚਨ ਸਿੰਘ ਠੇਕੇਦਾਰ ਤੇ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਨੇ ਅੱਜ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।ਉਨ੍ਹਾਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਤੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਕੋਈ ਸੁਣਵਾਈ ਨਾ ਕਰਨ, ਗਲਤ ਅਨਸਰਾਂ ਦੀ ਹਮਾਇਤ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਰਾਠੌਰ ਭਾਈਚਾਰੇ ਨਾਲ ਵੀ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਹਨ।
ਆਪਣਾ ਅਸਤੀਫਾ ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਸੁਪਰੀਮੋ ਨੂੰ ਭੇਜਦੇ ਹੋਏ ਤਰਲੋਕ ਸਿੰਘ ਠੇਕੇਦਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਕੁਰਬਾਨੀਆਂ ਨਾਲ ਸਿਰਜੇ ਹੋਏ ਇਤਿਹਾਸ ਵਾਲੀ ਪਾਰਟੀ ਸੀ ਉਹ ਅੱਜ ਗਲਤ ਅਨਸਰਾਂ ਦਾ ਬੋਲਬਾਲਾ ਬਣ ਕੇ ਰਹਿ ਗਈ ਹੈ।ਜਿਥੇ ਪਾਰਟੀ ਲਈ ਲੜਨ ਮਰਨ ਅਤੇ ਕੁਰਬਾਨੀਆਂ ਦੇਣ ਵਾਲੇ ਵਰਕਰਾਂ ਦੀ ਕੋਈ ਸੁਣਵਾਈ ਨਹੀਂ ? ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਖਾਲਸਾ ਦੀਵਾਨ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ ਵਲੋਂ ਉਨਾਂ ਦੀ ਰਿਸ਼ਤੇਦਾਰ ਦਲਿਤ ਲੜਕੀ ਨਾਲ ਧੱਕੇਸ਼ਾਹੀ ਕੀਤੀ ਗਈ। ਇਸ ਮਸਲੇ `ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵਲੋਂ ਰਾਠੌਰ ਭਾਈਚਾਰੇ ਅਤੇ ਉਕਤ ਦਲਿਤ ਪਰਿਵਾਰ ਦੀ ਹਮਾਇਤ ਕਰਨ ਦੀ ਬਜਾਏ ਦੋਸ਼ੀ ਰਜਿੰਦਰ ਸਿੰਘ ਸਿੱਧੂ ਦੀ ਹਮਾਇਤ ਕੀਤੀ।ਇਸ ਤੋਂ ਵੱਧ ਉਨ੍ਹਾਂ ਦੇ ਪਰਿਵਾਰ `ਤੇ ਵੀ ਗ਼ਲਤ ਬਿਆਨਬਾਜ਼ੀ ਕੀਤੀ ਗਈ।ਜਿਸ ਕਰਕੇ ਉਹ ਇਹਨਾਂ ਧੱਕੇਸ਼ਾਹੀਆਂ ਤੋਂ ਦੁੱਖੀ ਹੋ ਕੇ ਮਾਨਸਿਕ ਪ੍ਰੇਸ਼ਾਨੀ ਦੇ ਕਾਰਣ ਪਾਰਟੀ ਦੇ ਅਹੁੱਦੇ ਤੋਂ ਅਸਤੀਫ਼ਾ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਪਾਰਟੀ ਪੱਧਰ `ਤੇ ਲੋਕਲ ਲੀਡਰਸ਼ਿਪ ਵਲੋਂ ਰਾਠੌਰ ਭਾਈਚਾਰੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਕੀਤੀਆਂਧੱਕੇਸ਼ਾਹੀਆਂ ਸਬੰਧੀਉਨ੍ਹਾਂ ਵਲੋਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੱਕ ਵੀ ਪਹੁੰਚ ਕਰਕੇ ਸਾਰੀ ਦੁੱਖ ਭਰੀ ਦਾਸਤਾਨ ਸੁਣਾਈ, ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ? ਜਿਸ ਤੋਂ ਸਾਬਤ ਹੁੰਦਾ ਹੈ ਕਿ ਪਾਰਟੀ ਵਿੱਚ ਹੁਣ ਕੁਰਬਾਨੀਆਂ ਦੇਣ ਵਾਲੇ ਵਰਕਰਾਂ ਦੀ ਕੋਈ ਸੁਣਵਾਈ ਨਹੀਂ? ਉਨ੍ਹਾਂ ਦੱਸਿਆ ਕਿ ਉਹ ਪਿਛਲੇ ਵੀਹ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਦੇ ਤੌਰ `ਤੇ ਕੰਮ ਕਰ ਰਹੇ ਸਨ ਅਤੇ ਵੀਹ ਸਾਲਾਂ ਤੋਂ ਹੀ ਉਹ ਵਾਰਡ ਦੇ ਬਤੌਰ ਐਮ ਸੀ ਜਿੱਤ ਕੇ ਸੇਵਾ ਨਿਭਾਅ ਰਹੇ ਸਨ।
 

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply