Friday, April 19, 2024

ਪੰਜਾਬ ਨੈਸ਼ਨਲ ਬੈਂਕ ਨੇ ਮੀਟਿੰਗ `ਚ ਦੋ ਸਾਲਾ ਗਤੀਵਿਧੀਆਂ ਦੀ ਦਿੱਤੀ ਜਾਣਕਾਰੀ

ਸਰਕਾਰੀ ਯੋਜਨਾਵਾਂ ਸਚਾਰੂ ਢੰਗ ਨਾਲ ਲਾਗੂ ਕਰਨ `ਚ ਸਹਿਯੋਗ ਦੇਣ ਬੈਂਕ- ਵਧੀਕ ਡਿਪਟੀ ਕਮਿਸ਼ਨਰ

PPN2206201808ਪਠਾਨਕੋਟ, 21 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਦੀ ਜਿਲ੍ਹਾ ਸਲਾਹਕਾਰ ਕਮੇਟੀ (ਡੀ.ਸੀ.ਸੀ) ਦੀ ਇੱਕ ਵਿਸ਼ੇਸ ਬੈਠਕ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਦੀ ਪ੍ਰਧਾਨਗੀ `ਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਪਠਾਨਕੋਟ ਵਲੋਂ ਆਯੋਜਿਤ ਕੀਤੀ ਗਈ।ਜਿਸ ਵਿੱਚ ਹੋਰਨਾਂ ਤੋਂ ਇਲਾਵਾ ਵਰਿੰਦਰ ਧਵਨ ਉਪ ਮੰਡਲ ਪ੍ਰਮੁੱਖ ਬੈਂਕ ਕਪੂਰਥਲਾ ਮੰਡਲ ਵਿਸ਼ੇਸ਼ ਤੋਰ `ਤੇ ਹਾਜ਼ਰ ਹੋਏ।ਮੀਟਿੰਗ ਦੋਰਾਨ ਅੱਜ ਤੱਕ ਇਸ ਸਾਲ ਦੋਰਾਨ ਵੱਖ-ਵੱਖ ਬੈਂਕਾਂ ਵੱਲੋਂ ਦਿੱਤੇ ਗਏ ਕਰਜਿਆਂ ਤੇ ਚਰਚਾ ਕੀਤੀ ਗਈ ਅਤੇ ਚੱਲ ਰਹੇ ਵਿੱਤੀ ਸਾਲ ਦੋਰਾਨ ਵੱਖ ਵੱਖ ਕਰਜ਼ਿਆਂ ਦੀਆਂ ਯੋਜਨਾਵਾਂ ਦੀ ਪੁਸਤਕ ਦੀ ਘੁੰਡ ਚੁਕਾਈ ਕੀਤੀ।ਇਸ ਸਮੇਂ ਸੰਜੀਵ ਸ਼ਰਮਾ ਨਬਾਰਡ, ਰਿਜਰਵ ਬੈਂਕ ਤੋਂ ਬੀਰ ਸਿੰਘ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫ਼ਸਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
    ਇਸ ਮੋਕੇ ਤੇ ਮੁੱਖ ਲੀਡ ਬੈਂਕ ਪ੍ਰਬੰਧਕ ਰਾਜੇਸ਼ ਗੁਪਤਾ ਨੇ ਵੱਖ ਵੱਖ ਬੈਂਕਾਂ ਵਲੋਂ ਦਿੱਤੇ ਗਏ ਕਰਜਿਆਂ ਸਬੰਧੀ ਦੱਸਿਆ ਕਿ ਜਿਲ੍ਹੇ ਅੰਦਰ ਕਰੀਬ 1122 ਕਰੋੜ ਰੁਪਏ ਦਾ ਟੀਚਾ ਨਿਰਧਾਰਤ ਕੀਤਾ ਗਿਆ ਸੀ ਅਤੇ ਵੱਖ ਵੱਖ ਬੈਂਕਾਂ ਵੱਲੋਂ ਨਿਰਧਾਰਤ ਟੀਚੇ ਨੂੰ ਪਾਰ ਕਰਦਿਆਂ ਹੋਏ 1343 ਕਰੋੜ ਰੁਪਏ ਦੇ ਕਰਜੇ ਵੰਡ ਕੇ ਇਕ ਮਿਸਾਲ ਕਾਇਮ ਕੀਤੀ ਹੈ।ਉਨ੍ਹਾਂ ਦੱਸਿਆ ਕਿ  ਪੰਜਾਬ ਨੈਸ਼ਨਲ ਬੈਂਕ ਨੇ 124ਵੇਂ ਸਥਾਪਨਾ ਦਿਵਸ ਤੇ ਮੋਕੇ ਤੇ ਬੈਂਕ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਕਰੀਬ 35 ਕਰਮਚਾਰੀਆਂ ਵੱਲੋਂ ਆਪਣੀ ਇੱਛਾ ਨਾਲ ਖੂਨਦਾਨ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਪੰਜਾਬ ਨੇਸਨਲ ਬੈਂਕ ਜਿਲ੍ਹਾ ਪਠਾਨਕੋਟ ਵਿੱਚ ਹੋਰਨ੍ਹਾਂ ਕੰਮਾਂ ਵਿੱਚ ਵੀ ਅੱਗੇ ਰਹਿੰਦਾ ਹੈ ਲਗਾਤਾਰ ਤੀਸਰੇ ਸਾਲ ਹੋਰ ਗਤੀਵਿਧੀਆਂ ਵਿੱਚ ਪੀ.ਐਨ.ਬੀ ਅੱਗੇ ਹੀ ਰਹਿੰਦਾ ਆਇਆ ਹੈ। ਜਿਵੇ ਕਿਸਾਨ ਬਾਲਕ ਪ੍ਰੋਤਸਾਹਣ ਯੋਜਨਾ ਦੇ ਅਧੀਨ 24 ਹੋਣਹਾਰ ਵਿਦਿਆਰਥੀਆਂ ਨੂੰ ਕਿਸਾਨਾਂ ਦੇ ਬੱਚਿਆਂ ਨੂੰ 75000 ਰੁਪਏ ਦੀ ਰਾਸ਼ੀ ਉਤਸਾਹਿਤ ਕਰਨ ਦੇ ਲਈ ਇਨਾਮ ਵਜੋਂ ਵੰਡੀ ਹੈ। ਉਨ੍ਹਾ ਦੱਸਿਆ ਕਿ ਲਗਾਤਾਰ ਦੁਸਰੇ ਸਾਲ ਪੀ.ਐਨ.ਬੀ. ਲਾਡਲੀ ਯੋਜਨਾ ਅਧੀਨ ਜਿਲ੍ਹਾ ਪਠਾਨਕੋਟ ਦੇ ਦੂਰ ਦਰਾਜ ਪਿੰਡਾ ਅੰਦਰ 27 ਵਿਦਿਆਰਥਣਾਂ ਨੂੰ ਵੀ ਫਜੀਫੇ ਵੰਡੇ ਹਨ।ਉਨ੍ਹਾ ਦੱਸਿਆ ਕਿ ਬੈਂਕ ਦਾ ਇਕ ਉਦੇਸ਼ ਹੈ ਕਿ ਬੱਚੀਆਂ ਨੂੰ ਅਤੇ ਹੋਰ ਹੋਣਹਾਰ ਵਿਦਿਆਰਥੀਆਂ ਵਿੱਚ ਉਤਸ਼ਾਹ ਵਧਾਉਣ ਦੇ ਲਈ ਉਹ ਹਮੇਸਾ ਤਿਆਰ ਰਹਿੰਦੇ ਹਨ। ਇਸ ਮੋਕੇ ਤੇ ਉਨ੍ਹਾ ਵਧੀਕ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੇ ਹੋਰ ਵੱਖ ਵੱਖ ਬੈਂਕਾਂ ਦਾ ਇਹ ਫਰਜ ਬਣਦਾ ਹੈ ਕਿ ਉਹ ਕਮਜੋਰ ਵਰਗਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਕੀਤੇ ਜਾਣ ਵਾਲੇ ਕੰਮਾਂ ਵਿੰਚ ਆਪਣਾ ਸਹਿਯੋਗ ਦੇਣ।
ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਪੰਜਾਬ ਨੈਸ਼ਨਲ ਬੈਂਕ ਵਲੋਂ ਸਮਾਜ ਭਲਾਈ ਕੰਮਾਂ ਵਿੱਚ ਪਿਛਲੇ ਕਰੀਬ ਦੋ ਸਾਲਾਂ ਤੋਂ ਪਹਿਲੇ ਸਥਾਨ ਤੇ ਰਹਿਣ ਦੇ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਹੋਰਨਾਂ ਬੈਂਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਪੀ.ਐਨ.ਬੀ ਬੈਂਕ ਦੀ ਤਰਾਂ ਜਿਲ੍ਹੇ ਅੰਦਰ ਹੋਰ ਕੰਮਾਂ ਵਿੱਚ ਵੀ ਆਪਣੀ ਅਹਿਮ ਭੁਮਿਕਾ ਨਿਭਾਉਣ।ਇਸ ਤੋਂ ਇਲਾਵਾ ਬੈਂਕਾਂ ਵੱਲੋਂ ਵੱਖ ਵੱਖ ਸਰਕਾਰੀ ਯੋਜਨਾਵਾਂ ਨੂੰ ਸਚਾਰੂ ਢੰਗ ਨਾਲ ਲਾਗੂ ਕਰਨ ਦੇ ਲਈ ਦਿਸ਼ਾ ਨਿਰਦੇਸ ਦਿੰਦਿਆਂ ਉਨ੍ਹਾ ਕਿਹਾ ਕਿ ਹਰੇਕ ਬੈਂਕ ਆਪਣਾ ਸਹਿਯੋਗ ਦੇਵੇ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply