Saturday, April 20, 2024

ਵਿਧਾਇਕ ਨੇ ਸਿਵਲ ਹਸਪਤਾਲ `ਚ ਜੱਚਾ-ਬੱਚਾ ਵਾਰਡ ਦੀ ਇਮਾਰਤ ਦਾ ਰੱਖਿਆ ਨੀਂਹ ਪੱਥਰ ਸ਼ੁਰੁਆਤ

PPN2206201811  ਪਠਾਨਕੋਟ, 21 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਿਸਨ ਤੰਦਰੁਸਤ ਪੰਜਾਬ ਅਧੀਨ ਜਿਲਾ੍ਹ ਪਠਾਨਕੋਟ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਵਿਧਾਇਕ ਪਠਾਨਕੋਟ ਅਮਿਤ ਵਿਜ ਨੇ ਸਿਵਲ ਹਸਪਤਾਲ ਵਿਖੇ ਹੋਰ ਬੇਹਤਰ ਸਿਹਤ ਸਹੂਲਤਾਂ ਦੇਣ ਸੰਬਧੀ ਜੱਚਾ-ਬੱਚਾ ਵਾਰਡ ਲਈ ਬਣਾਈ ਜਾਣ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਿਆ।ਇਸ ਸਮੇਂ ਵਿਭੂਤੀ ਸਰਮਾ, ਅਜੈ ਮਹਾਜਨ, ਪੰਨਾ ਲਾਲ ਭਾਟੀਆ, ਰੋਹਿਤ ਕੋਹਲੀ, ਨੀਟੂ ਕੋਹਲੀ, ਗਨੇਸ ਕੁਮਾਰ, ਰੋਸਨ ਲਾਲ ਸੋਨੀ, ਵਿਕਾਸ ਬੰਟੀ, ਦੇਸ ਰਾਜ, ਗੋਰਵ ਵਡੈਹਰਾ, ਸੁਰਿੰਦਰ ਬਿੱਲਾ, ਹੈਪੀ, ਉਪਦੇਸ ਗੱਬਰ, ਰਾਕੇਸ ਬੱਬਲੀ, ਕਪਿਲ ਮਲਹੋਤਰਾ ਆਦਿ ਹਾਜ਼ਰ ਸਨ।  PPN2206201812ਵਿਧਾਇਕ ਅਮਿਤ ਵਿਜ ਨੇ ਕਿਹਾ ਕਿ ਇਸ ਉਪਰਾਲੇ ਲਈ ਉਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਸੁਨੀਲ ਜਾਖੜ ਸੰਸਦ ਗੁਰਦਾਸਪੁਰ/ ਪਠਾਨਕੋਟ ਅਤੇ ਸਿਹਤ ਮੰਤਰੀ ਦਾ ਬਹੁਤ ਬਹੁਤ ਧੰਨਵਾਦੀ ਹਨ।ਉਨ੍ਹਾਂ ਪੰਜਾਬ ਸਰਕਾਰ ਦੇ ਮਿਸਨ ਤੰਦਰੁਸਤ ਪੰਜਾਬ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਹ ਜੋ ਇਮਾਰਤ ਬਣਨ ਜਾ ਰਹੀ ਹੈ ਇਸ ਨਾਲ ਜੱਚਾ ਅਤੇ ਬੱਚਾ ਦੋਨੋ ਤੰਦਰੁਸਤ ਰਹਿਣਗੇ ਤਾਂ ਮਿਸਨ ਤੰਦਰੁਸਤ ਪੰਜਾਬ ਜੋ ਸਰਕਾਰ ਨੇ ਚਲਾਇਆ ਹੈ ਉਸ ਨੂੰ ਵੀ ਪੂਰਾ ਕੀਤਾ ਜਾ ਸਕੇਗਾ। PPN2206201813
ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਜੱਚਾ-ਬੱਚਾ ਵਾਰਡ ਦੀ ਉਸਾਰੀ ਸ਼ੁਰੂ ਹੋਣ ਤੇ ਪਠਾਨਕੋਟ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਇਹ ਪ੍ਰੋਜੈਕਟ ਇੱਕ ਸਾਲ ਦੇ ਅੰਦਰ ਅੰਦਰ ਪੂਰਾ ਕੀਤਾ ਜਾਵੇਗਾ। ਜੱਚਾ-ਬੱਚਾ ਵਾਰਡ ਪੂਰੀ ਤਰਾਂ ਆਧੁਨਿਕ ਮਸ਼ੀਨਾਂ ਅਤੇ ਵਧੀਆ ਸਹੂਲਤਾਂ ਨਾਲ ਲੈਸ ਹੋਵੇਗਾ।ਇਸ 30 ਬੈਡ, ਤਿੰਨ ਮਜਿੰਲਾ ਇਮਾਰਤ ਵਿੱਚ ਵੱਖ ਤੋਂ ਗਾਇਨੀ ਥੀਏਟਰ, ਲੈਬ ਟੈਸਟ ਵਿਭਾਗ ,ਐਕਸ-ਰੇ ਵਿਭਾਗ ਤੋਂ ਇਲਾਵਾ ਹੋਰ ਵਧੀਆ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply