Thursday, April 18, 2024

ਪਿੰਡ ਮਹਿਮਾ ਸਰਜਾ `ਚ ਲੱਗੇਗਾ ਪਰਾਲੀ ਤੋਂ ਕੈਟਲ ਫੀਡ ਤਿਆਰ ਕਰਨ ਵਾਲਾ ਕਾਰਖਾਨਾ- ਵਿਧਾਇਕ ਕੋਟਭਾਈ

24 ਜੂਨ ਨੂੰ ਖ਼ਜ਼ਾਨਾ ਮੰਤਰੀ ਰੱਖਣਗੇ ਕਾਰਖਾਨੇ ਦਾ ਨੀਂਹ ਪੱਥਰ
ਬਠਿੰਡਾ, 22 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੇ ਯਤਨਾਂ ਨੂੰ ਬੂਰ ਪੈਂਦਾ ਹੋਇਆ PPN2206201805ਦਿਖਾਈ ਦੇ ਰਿਹਾ ਹੈ ? ਪੰਜਾਬ ਵਿੱਚ ਪਰਾਲੀ ਤੋਂ ਕੈਟਲ ਫੀਡ ਜਾਂ ਕੋਇਲਾ ਬਣਾਉਣ ਵਾਲੇ ਕਾਰਖਾਨੇ ਸਥਾਪਤ ਕੀਤੇ ਜਾ ਰਹੇ ਹਨ, ਇਸੇ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਪਹਿਲਾ ਕਾਰਖਾਨਾ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਪਿੰਡ ਮਹਿਮਾ ਸਰਜਾ ਵਿਖੇ 20 ਕਰੋੜ ਦੀ ਲਾਗਤ ਨਾਲ 20 ਏਕੜ ਵਿੱਚ ਬਣਾਇਆ ਜਾ ਰਿਹਾ ਹੈ।ਇਹ ਕਾਰਖਾਨਾ ਨੀਵੇ ਰੀਨਿਊਏਬਲ ਐਨਰਜੀ ਪ੍ਰਾਈਵੇਟ ਲਿਮਟਿਡ ਬਠਿੰਡਾ ਕੰਪਨੀ ਵੱਲੋਂ ਲਾਇਆ ਜਾ ਰਿਹਾ ਹੈ।ਜਿਸ ਦਾ ਨੀਂਹ ਪੱਥਰ 24 ਜੂਨ ਨੂੰ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਰੱਖਣ ਲਈ ਪਹੁੰਚ ਰਹੇ ਹਨ।ਉਨਾਂ ਦੇ ਨਾਲ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਅਤੇ ਕੰਪਨੀ ਦੇ ਚੇਅਰਮੈਨ ਅਬਦੁਲ ਸਮਦ ਮਿਲਥ, ਡਾਕਟਰ ਸੇਵਾ ਕੁਮਾਰ ਤੇ ਪ੍ਰਾਜੈਕਟ ਅਫ਼ਸਰ ਕਰਨਲ ਸੁਖਮੰਦਰ ਸਿੰਘ ਖੇੜਾ ਵੀ ਹਾਜ਼ਰ ਰਹਿਣਗੇ।ਇਲਾਕੇ ਦੇ ਪੰਚ, ਸਰਪੰਚ ਅਤੇ ਵੱਡੀ ਗਿਣਤੀ ਵਿੱਚ ਲੋਕ ਅਤੇ ਨੌਜਵਾਨ ਸ਼ਮੂਲੀਅਤ ਕਰਨਗੇ।
ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ 150 ਕਾਰਖਾਨੇ ਸਥਾਪਿਤ ਕੀਤੇ ਜਾ ਰਹੇ ਹਨ।ਜਿਸ ਵਿਚੋਂ ਪਹਿਲਾ ਕਾਰਖਾਨਾ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਪਿੰਡ ਮਹਿਮਾ ਸਰਜਾ ਵਿਖੇ ਲਾਇਆ ਜਾ ਰਿਹਾ ਹੈ।ਇਸ ਵਿੱਚ ਸੈਂਕੜੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ।ਉਥੇ ਹੀ ਪਰਾਲੀ ਨੂੰ ਸਾੜਨ ਤੋਂ ਰੋਕ ਵੀ ਲੱਗੇਗੀ, ਕਿਉਂਕਿ ਇਸ ਕਾਰਖਾਨੇ ਵਿੱਚ ਪਰਾਲੀ ਤੋਂ ਕੈਟਲ ਫੀਡ ਅਤੇ ਕੋਇਲਾ ਬਣਾਇਆ ਜਾਵੇਗਾ ਜੋ ਪੰਜਾਬ ਵਿੱਚ ਹੀ ਸਪਲਾਈ ਹੋਵੇਗਾ ਇਸ ਕਾਰਖਾਨੇ ਨਾਲ ਕਿਸਾਨਾਂ ਦੀ ਆਰਥਿਕ ਵੀ ਮਜਬੂਤ ਹੋਵੇਗੀ।ਇਸ ਪ੍ਰੋਗਰਾਮ ਲਈ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਜੋ ਵਾਅਦੇ ਇਲਾਕਾ ਨਿਵਾਸੀਆਂ ਨਾਲ ਕੀਤੇ ਸਨ, ਉਨ੍ਹਾਂ ਨੂੰ ਇਕ-ਇਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ, ਇਸ ਕਾਰਖਾਨੇ ਨਾਲ ਇਲਾਕੇ ਵਿੱਚ ਇੰਡਸਟਰੀ ਦੇ ਆਉਣ ਦਾ ਰਾਹ ਖੁੱਲ੍ਹੇਗਾ ਕਿਉਂਕਿ ਇਹ ਇਲਾਕਾ ਪਿਛਲੇ 10 ਸਾਲ ਤੋਂ ਵਿਕਾਸ ਪ੍ਰਤੀ ਅਣਗੌਲਿਆ ਗਿਆ ਸੀ।ਇਸ ਪ੍ਰਜੈਕਟ ਲਈ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਬਹੁਤ ਧੰਨਵਾਦ ਕਰਦੇ ਹਨ।ਉਨਾਂ ਦੱਸਿਆ ਕਿ ਇਸ ਦੇ ਨਾਲ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ ਸਟਰੀਟ ਲਾਈਟਾਂ ਅਤੇ ਨਹਿਰੀ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਵੱਡੇ ਪੱਧਰ `ਤੇ ਯਤਨ ਜਾਰੀ ਹਨ।

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply