Friday, March 29, 2024

ਖਾਣ-ਪੀਣ ਦੇ ਕਾਰੋਬਾਰੀ 15 ਦਿਨਾਂ `ਚ ਕਰਵਾਉਣ ਆਪਣੇ ਰਸੋਈਏ ਤੇ ਕਰਿੰਦਿਆਂ ਦੀ ਡਾਕਟਰੀ ਜਾਂਚ -ਡਿਪਟੀ ਕਮਿਸ਼ਨਰ

ਫੂਡ ਸੇਫਟੀ ਐਕਟ ਅਧੀਨ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ
ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਮਿਸ਼ਨ ਤੰਦਰੁਸਤ ਪੰਜਾਬ ਨੂੰ ਜਿਲ੍ਹੇ ਵਿਚ ਸਾਰਥਿਕ ਢੰਗ ਨਾਲ ਲਾਗੂ ਕਰਵਾਉਣ ਲਈ ਸਿਹਤ ਵਿਭਾਗ PPN2206201812ਦੀ ਬੁਲਾਈ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਜਿਲ੍ਹਾ ਸਿਹਤ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਉਹ ਖਾਣ-ਪੀਣ ਦੇ ਕਾਰੋਬਾਰ ਕਰਦੇ ਅਦਾਰੇ, ਜਿੰਨਾਂ ਵਿਚ ਮੁੱਖ ਤੌਰ ’ਤੇ ਰੈਸਟੋਰੈਂਟ, ਹੋਟਲ, ਢਾਬੇ, ਰੇਹੜੀਆਂ ਆਦਿ ਸ਼ਾਮਿਲ ਹਨ, ਦੇ ਕਰਿੰਦੇ ਖਾਸ ਕਰਕੇ ਰਸੋਈਏ ਅਤੇ ਵੇਟਰਾਂ ਦੀ ਡਾਕਟਰੀ ਜਾਂਚ ਕਰਨੀ ਯਕੀਨੀ ਬਨਾਉਣ।ਸੰਘਾ ਨੇ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਕਾਇਮ ਰੱਖਣ ਲਈ ਰਸੋਈ ਦੀ ਜਾਂਚ ਕਰਨੀ ਬੇਹੱਦ ਜ਼ਰੂਰੀ ਹੈ ਅਤੇ ਇਸ ਵਿਚ ਢਿੱਲ ਨਾ ਕੀਤੀ ਜਾਵੇ।
        ਸੰਘਾ ਨੇ ਕਿਹਾ ਕਿ ਐਚ.ਆਈ.ਵੀ, ਟੀ.ਬੀ, ਹੈਪੇਟਾਈਟਸ ਬੀ, ਟਾਈਫਾਈਡ, ਖਾਂਸੀ, ਜੁਕਾਮ ਵਰਗੀਆਂ ਬਿਮਾਰੀਆਂ, ਜੋ ਕਿ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਅਸਾਨੀ ਨਾਲ ਹੋ ਸਕਦੀਆਂ ਹਨ, ਤੋਂ ਇਲਾਵਾ ਪੇਟ ਦੀਆਂ ਬਿਮਾਰੀਆਂ ਤੋਂ ਆਮ ਲੋਕਾਂ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਇਹ ਵਸਤਾਂ ਤਿਆਰ ਕਰਨ ਅਤੇ ਵਰਤਾਉਣ ਵਾਲਿਆਂ ਦੀ ਡਾਕਟਰੀ ਜਾਂਚ ਕਰਵਾਈ ਜਾਵੇ।ਉਨਾਂ ਜਿਲ੍ਹਾ ਸਿਹਤ ਅਧਿਕਾਰੀ ਨੂੰ ਇਹ ਜਾਂਚ ਪੂਰੀ ਕਰਵਾਉਣ ਲਈ 15 ਦਿਨ ਦਾ ਸਮਾਂ ਦਿੰਦੇ ਕਿਹਾ ਕਿ ਇਸ ਸਮਾਂ ਸੀਮਾ ਮਗਰੋਂ ਸਾਰੇ ਹੋਟਲਾਂ ਤੇ ਰੈਸਟੋਰੈਂਟਾਂ ਦੀ ਜਾਂਚ ਇਸ ਪੱਖ ਤੋਂ ਕੀਤੀ ਜਾਵੇ ਅਤੇ ਡਾਕਟਰੀ ਜਾਂਚ ਨਾ ਕਰਵਾਉਣ ਵਾਲੇ ਅਦਾਰਿਆਂ ਵਿਰੁੱਧ ਫੂਡ ਸੇਫਟੀ ਅਤੇ ਸੈਂਟਰਡ ਐਕਟ ਅਧੀਨ ਕਾਰਵਾਈ ਕੀਤੀ ਜਾਵੇ।ਉਨਾਂ ਖਾਣ-ਪੀਣ ਦਾ ਕਾਰੋਬਾਰੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਉਕਤ ਮੁਲਾਜ਼ਮਾਂ ਦੀ ਜਾਂਚ ਕਿਸੇ ਨੇੜਲੇ ਸਰਕਾਰੀ ਹਸਪਤਾਲ ਤੋਂ ਕਰਵਾ ਲੈਣ।        
     ਸੰਘਾ ਨੇ ਕਿਹਾ ਕਿ ਇਸ ਐਕਟ ਅਧੀਨ ਹਰ 6 ਮਹੀਨੇ ਬਾਅਦ ਉਕਤ ਮੁਲਾਜ਼ਮਾਂ ਜਾਂ ਮਾਲਕਾਂ ਦੀ ਡਾਕਟਰੀ ਜਾਂਚ ਹੋਣੀ ਚਾਹੀਦੀ ਹੈ।ਉਨਾਂ ਕਿਹਾ ਕਿ ਇਸ ਤੋਂ ਇਲਾਵਾ ਰਸੋਈ ਅਤੇ ਇਸਦਾ ਆਲਾ-ਦੁਆਲਾ ਸਾਫ ਰੱਖਿਆ ਜਾਵੇ ਤੇ ਹਰੇਕ ਕਾਰੋਬਾਰੀ ਇਸ ਐਕਟ ਅਧੀਨ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਲਾਇਸੈਂਸ ਲਵੇ।ਉਨਾਂ ਦੱਸਿਆ ਕਿ ਬਿਨਾਂ ਲਾਇਸੈਂਸ ਤੋਂ ਇਹ ਕਾਰੋਬਾਰ ਕਰਨ ਵਾਲੇ ਵਿਅਕਤੀ ਨੂੰ 2 ਲੱਖ ਰੁਪਏ ਜੁਰਮਾਨਾ ਅਤੇ 6 ਮਹੀਨੇ ਦੀ ਕੈਦ ਹੋ ਸਕਦੀ ਹੈ।
          ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਸ੍ਰੀ ਕੁਲਦੀਪ ਬਾਵਾ, ਕਾਰਜਾਕਰੀ ਮੈਜਿਸਟਰੇਟ ਸ਼ਿਵਰਾਜ ਸਿੰਘ ਬੱਲ, ਜਿਲ੍ਹਾ ਸਿਹਤ ਅਧਿਕਾਰੀ ਲਖਬੀਰ ਸਿੰਘ ਭਾਗੋਵਾਲੀਆ, ਡੀ.ਡੀ.ਐਚ.ਓ ਡਾਕਟਰ ਸ਼ਰਨਜੀਤ ਕੌਰ, ਡੀ.ਆਈ.ਓ ਡਾ. ਰਮੇਸ਼., ਡੀ. ਐਚ ਓ ਡਾ. ਸੁਖਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply