Friday, March 29, 2024

ਗ਼ੈਰ ਕਾਨੂੰਨੀ ਪਰਵਾਸ ਦੇ ਧੰਦੇ ਨੂੰ ਬੰਦ ਕਰਵਾਉਣ `ਚ ਫੇਲ ਹੋਈ ਪੰਜਾਬ ਸਰਕਾਰ – ਚਾਹਲ

Satnam Chahalਜਲੰਧਰ, 23 ਜੂਨ (ਪੰਜਾਬ ਪੋਸਟ ਬਿਊਰੋ) – ਨਾਰਥ ਅਮਰੀਕਨ ਪੰਜਾਬ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਕਿਹਾ ਹੈ ਕਿ ਪੰਜਾਬ ਤੋਂ ਗ਼ੈਰਕਾਨੂੰਨੀ ਮਨੁੱਖੀ ਸਮਗਲਿੰਗ ਨੂੰ ਰੋਕਣ ਵਿੱਚ ਪੰਜਾਬ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ।ਉਨਾਂ ਕਿਹਾ ਕਿ ਦੇਸ਼ ਦੀਆਂ ਕਾਨੂੰਨੀ ਏਜੰਸੀਆਂ ਇਸ ਪਾਸੇ ਧਿਆਨ ਨਹੀਂ ਦੇਣਾ ਚਾਹੁੰਦੀਆਂ।ਇਨ੍ਹਾਂ ਪੰਜ ਸਾਲਾਂ ‘ਚ ਮੈਕਸੀਕੋ ਬਾਰਡਰ ਪਾਰ ਕਰਦੇ ਸਮੇਂ ਗ੍ਰਿਫ਼ਤਾਰ ਕੀਤੇ ਜਾਂ ਮਾਰੇ ਗਏ ਪੰਜਾਬੀ ਮੁੰਡਿਆਂ ਦੀ ਗਿਣਤੀ ਬਾਰੇ ਕੋਈ ਅੰਦਾਜ਼ਾ ਨਹੀਂ ਹੈ।ਪੰਜਾਬੀ ਨੌਜਵਾਨਾਂ ਨੂੰ ਕਈ ਦੇਸ਼ਾਂ ਦੀ ਯਾਤਰਾ ਰਾਹੀਂ ਗ਼ੈਰਕਾਨੂੰਨੀ ਢੰਗ ਨਾਲ ਬਾਹਰ ਭੇਜਣ ਵਾਲੇ ਲੋਕਾਂ ‘ਤੇ ਪੰਜਾਬ ਪੁਲਿਸ ਵੱਲੋਂ ਅਜੇ ਤੱਕ ਕੋਈ ਜ਼ਿਕਰਯੋਗ ਕਾਰਵਾਈ ਨਹੀਂ ਕੀਤੀ ਗਈ।ਇਸ ਸਮੇਂ 70 ਪੰਜਾਬੀ ਨੌਜਵਾਨ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਕੈਦ ਹਨ।ਹੁਣੇ ਜਿਹੇ ਹੀ 50 ਪੰਜਾਬੀ ਮੁੰਡਿਆਂ ਦਾ ਇੱਕ ਗਰੁੱਪ ਮੈਕਸੀਕੋ-ਟੈਕਸਾਸ (ਅਮਰੀਕਾ) ਬਾਰਡਰ ‘ਤੇ ਫੜ ਕੇ ਓਟੇਰਟੋ ਪ੍ਰਾਸੈਸਿੰਗ ਸੈਂਟਰ ਵਿਖੇ ਭੇਜਿਆ ਗਿਆ ਹੈ।ਲੱਗਦਾ ਹੈ ਕਿ ਪੰਜਾਬ ਤੋਂ ਇਸ ਤਰ੍ਹਾਂ ਦੇ ਗ਼ੈਰਕਾਨੂੰਨੀ ਮਨੁੱਖੀ ਪਰਵਾਸ ਦਾ ਅੰਤ ਨਹੀਂ ਹੋਵੇਗਾ। ਚਾਹਲ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਇੱਕ ਹੋਰ ਮਾਲਟਾ ਕਾਂਡ ਨਹੀਂ ਵਾਪਰਦਾ ਨਹੀਂ ਦੇਖਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਇਸ ਗ਼ੈਰਕਾਨੂੰਨੀ ਪਰਵਾਸ ਨੂੰ ਰੋਕਣ ਲਈ ਬਹੁਤ ਕਾਨੂੰਨ ਹਨ, ਪਰ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਇੱਛਾ ਸ਼ਕਤੀ ਦੀ ਘਾਟ ਕਾਰਨ ਇਹ ਕਾਨੂੰਨ ਬੇਕਾਰ ਸਾਬਤ ਹੋ ਰਹੇ ਹਨ।ਅਸੀਂ ਕਈ ਵਾਰ ਸਰਕਾਰ ਨੂੰ ਇਸ ਸਬੰਧ ਵਿੱਚ ਵੇਰਵਾ ਤੇ ਸੰਪਰਕ ਨੰਬਰ ਦੇ ਚੁੱਕੇ ਹਾਂ ਪਰ ਇਸ ‘ਤੇ ਕਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।ਇਸ ਦਾ ਮਤਲਬ ਹੈ ਕਿ ਪੰਜਾਬ ਵਿੱਚ ਸੈਂਕੜੇ ਪਰਿਵਾਰਾਂ ਨੂੰ ਬਰਬਾਦ ਕਰ ਦੇਣ ਵਾਲੇ ਇਸ ਗੈਰ ਕਾਨੂੰਨੀ ਵਪਾਰ ਨੂੰ ਕੋਈ ਵੀ ਏਜੰਸੀ ਠੱਲ ਨਹੀਂ ਪਹੁੰਚਾਉਣਾ ਚਾਹੁੰਦੀ।ਬੀਤੀ ਰਾਤ 20 ਸਾਲਾ ਇਕ ਪੰਜਾਬੀ ਕੈਦੀ ਨਾਲ ਮੇਰੀ ਗੱਲ ਹੋਈ ਜਿਸ ਨੂੰ ਮੈਕਸੀਕੋ ਬਾਰਡਰ ‘ਤੇ ਫੜ ਕੇ ਓਟੇਰੋ ਪ੍ਰਾਸੈਸਿੰਗ ਸੈਂਟਰ ‘ਤੇ ਰੱਖਿਆ ਗਿਆ ਸੀ।ਜਲੰਧਰ ਨਾਲ ਸਬੰਧਤ ਅਤੇ ਟੈਕਸਾਸ ਜੇਲ ਵਿਚ ਰਹਿ ਰਹੇ ਇਸ ਨੌਜਵਾਨ ਨੇ ਦੱਸਿਆ ਕਿ 70 ਤੋਂ ਵੱਧ ਪੰਜਾਬੀ ਮੁੰਡੇ ਇਸ ਉਟੇਰੀਉ ਜੇਲ ਵਿੱਚ ਹਨ ਅਤੇ ਇਨ੍ਹਾਂ ਵਿਚੋਂ ਬਹੁਤਿਆਂ ਨੂੰ ਵਾਪਸ ਭੇਜਣ ਦੀ ਕਾਰਵਾਈ ਚੱਲ ਰਹੀ ਹੈ।ਚਾਹਲ ਨੇ ਮੰਗ ਕੀਤੀ ਕਿ ਪੰਜਾਬ ਵਿਚੋਂ ਗੈਰ ਕਨੂੰ ਮਨੁੱਖੀ ਤਸਕਰੀ ਦੇ ਧੰਦੇ ਨੂੰ ਸਖਤੀ ਨਾਲ ਬੰਦ ਕਰਵਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਰੁਜਗਾਰ ਲਈ ਭੇਜਣ ਲਈ ਸਰਕਾਰੀ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ ਜਾਵੇ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply