Friday, April 19, 2024

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਦਸਤ ਸਬੰਧੀ ਜਾਗਰੂਕਤਾ ਕੈਂਪ

PPN2306201805ਪਠਾਨਕੋਟ, 23 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ: ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਡਾ: ਜਸਪਾਲ ਕੌਰ ਭਿੰਡਰ ਐਸ.ਐਮ.ਓ ਸੀ.ਐਚ.ਸੀ ਬੁੰਗਲ ਬਧਾਣੀ ਵਿਖੇ ਬੱਚਿਆਂ ਦੇ ਦਸਤ ਰੋਗਾਂ ਸੰਬਧੀ ਜਾਗਰੂਕਤਾਂ ਕੈਂਪ ਦਾ ਆਯੋਜਨ ਕੀਤਾ ਗਿਆ।ਡਾ: ਜ਼ਸਪਾਲ ਕੌਰ ਭਿੰਡਰ ਨੇ ਦਸਤ ਰੋਗ ਦੀ ਪਹਿਚਾਣ ਦੱਸਦੇ ਹੋਏ ਕਿਹਾ ਕਿ ਜੇ ਬੱਚਾ ਦੋ ਮਹੀਨੇ ਤੋਂ ਛੋਟਾ ਹੈ ਅਤੇ ਪਤਲਾ ਪਖਾਨਾ ਕਰ ਰਿਹਾ ਜਾਂ ਪੰਜ ਸਾਲ ਤੱਕ ਦਾ ਹੈ ਅਤੇ 24 ਘੰਟੇ ਵਿੱਚ 3 ਜਾਂ ਇਸ ਤੋ ਜਿਆਦਾ ਬਾਰ ਪਤਲਾ/ਪਾਣੀ ਵਾਲਾ ਪਖਾਨਾ ਕਰਦਾ ਹੈ ਤਾਂ ਇਸ ਨੂੰ ਦਸਤ ਰੋਗ ਸਮਝਿਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਦਸਤ ਰੋਗ ਹੋਣ ਉਪਰੰਤ ਬੱਚੇ ਦੇ ਸਰੀਰ ਵਿੱਚ ਢਿੱਲਾਪਣ, ਕਮਜੋਰੀ, ਬੁਖਾਰ, ਅੱਖਾਂ ਅੰਦਰ ਨੂੰ ਧੱਸਣਾ, ਪਿਆਸ ਲੱਗਣੀ ਅਤੇ ਮੂੰਹ ਸੁੱਕਣਾ ਆਦਿ ਦੇ ਲੱਛਣ ਦੇਖੇ ਜਾ ਸਕਦੇ ਹਨ।
     ਉਨਾਂ ਦਸਤ ਦੇ ਇਲਾਜ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚੇ ਦੇ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਮਾਂ ਦਾ ਦੁੱਧ, ਓ.ਆਰ.ਐਸ ਦਾ ਘੋਲ, ਸਿੰਕਜਵੀ, ਦਾਲ, ਦਲੀਆ, ਖਿੱਚੜੀ, ਦਹੀ, ਲੱਸੀ ਆਦਿ ਨਾਲ-ਨਾਲ ਦਿੰਦੇ ਰਹਿਣਾ ਚਾਹੀਦਾ ਹੈ।ਜੇਕਰ ਫਿਰ ਵੀ ਦਸਤ ਕੰਟਰੋਲ ਵਿੱਚ ਨਹੀਂ ਤਾ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਨਜਦੀਕੀ ਪ੍ਰਾਇਮਰੀ ਹੈਲਥ ਸੈਂਟਰ ਰੈਫਰ ਕੀਤਾ ਜਾਵੇ।ਇਸ ਮੌਕੇ ਤੇ ਡਾ: ਕਿਰਨ ਬਾਲਾ ਜਿਲ੍ਹਾ ਟੀਕਾਕਰਣ ਅਫਸ਼ਰ, ਰਿੰਪੀ, ਸੋਮ ਨਾਥ ਬੀ.ਈ.ਈ, ਪੰਕਜ ਕੁਮਾਰ ਆਰ.ਬੀ.ਐਸ.ਕੇ ਮੈਨੇਜਰ, ਗੁਰਿੰਦਰ ਕੌਰ, ਅਮਨਦੀਪ ਕੋਰ ਏ.ਐਨ.ਐਮ ਅਤੇ ਸਰੋਜ਼ ਕੁਮਾਰੀ ਆਸ਼ਾ ਫੈਸੀਲੀਟੇਟਰ ਆਦਿ ਹਾਜਰ ਸਨ।

 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply