Friday, April 19, 2024

ਸਬ ਜੇਲ ਪਠਾਨਕੋਟ `ਚ ਕੈਦੀਆਂ ਤੇ ਹਵਾਲਾਤੀਆਂ ਲਈ ਦੋ ਦਿਨਾਂ ਯੋਗਾ ਕੈਂਪ

PPN2306201806ਪਠਾਨਕੋਟ, 23 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਜੂਨ ਮਹੀਨੇ ਦੋਰਾਨ ਸ਼ੁਰੂ ਕੀਤੇ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਜਿਲ੍ਹਾ ਪਠਾਨਕੋਟ ਦੇ ਹਰੇਕ ਸਰਕਾਰੀ ਵਿਭਾਗਾਂ ਵੱਲੋਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।ਇਸ ਲੜ੍ਹੀ ਅਧੀਨ ਜਿਲ੍ਹਾ ਆਯੂਰਵੈਦਿਕ ਵਿਭਾਗ ਪਠਾਨਕੋਟ ਵੱਲੋਂ ਸਬ ਜੇਲ ਪਠਾਨਕੋਟ ਵਿਖੇ ਕੈਦੀਆਂ ਅਤੇ ਹਵਾਲਾਤੀਆਂ ਦੇ ਲਈ ਦੋ ਦਿਨਾਂ ਇਕ ਵਿਸ਼ੇਸ ਯੋਗਾ ਕੈਂਪ ਲਗਾਇਆ ਗਿਆ।ਯੋਗ ਕੈਂਪ ਵਿੱਚ ਬਲਵਿੰਦਰ ਸਿੰਘ ਡੀ.ਐਸ.ਪੀ ਵਿਸ਼ੇਸ ਰੂਪ `ਚ ਹਾਜ਼ਰ ਹੋਏ।
    ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਆਯੂਰਵੈਦਿਕ ਅਤੇ ਜੁਨਾਨੀ ਅਧਿਕਾਰੀ ਸ੍ਰੀਮਤੀ ਕੁਲਵੰਤ ਕੌਰ ਨੇ ਦੱਸਿਆ ਕਿ ਡਾ. ਰਾਕੇਸ਼ ਸ਼ਰਮਾ ਡਾਇਰੈਕਟਰ ਆਯੂਰਵੈਦਿਕ ਵਿਭਾਗ ਪੰਜਾਬ ਦੇ ਆਦੇਸ਼ਾ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਦੀ ਯੋਗ ਅਗਵਾਈ ਹੇਠ ਵਿਭਾਗ ਵੱਲੋਂ ਸਬ ਜੇਲ ਪਠਾਨਕੋਟ ਵਿਖੇ ਇਕ ਯੋਗਾ ਕੈਂਪ ਲਗਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਕੈਂਪ ਦੋਰਾਨ ਕੈਦੀਆਂ, ਹਵਾਲਾਤੀਆਂ ਅਤੇ ਜੇਲ ਸਟਾਫ ਨੂੰ ਪੂਰੀ ਤਰ੍ਹਾ ਨਾਲ ਤੰਦਰੁਸਤ ਰਹਿਣ ਦੇ ਲਈ ਯੋਗ ਕ੍ਰਿਰਿਆਵਾਂ ਤੋਂ ਜਾਣੂ ਕਰਵਾਇਆ ਗਿਆ ਹੈ।
    ਸ੍ਰੀਮਤੀ ਕੁਲਵੰਤ ਕੌਰ ਨੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਸੰਬੋਧਤ ਕਰਦਿਆਂ ਦੱਸਿਆ ਕਿ ਨਿਰੋਗ ਰਹਿਣ ਦੇ ਨਾਲ ਨਾਲ ਅਪਣੇ ਅਹਾਰ ਵਿਵਹਾਰ ਤੇ ਕਾਬੂ ਰੱਖ ਕੇ ਜੂਰਮ ਦੀ ਦੁਨਿਆ ਤੋਂ ਬਚਿਆ ਜਾ ਸਕਦਾ ਹੈ ਅਤੇ ਜੁਰਮ ਤੇ ਕਾਬੂ ਪਾਉਣ ਦੇ ਲਈ ਯੋਗ ਦੀਆਂ ਕਿਰਿਆਵਾਂ ਤੋਂ ਜਾਣੂ ਹੋਣਾ ਬਹੁਤ ਹੀ ਜਰੂਰੀ ਹੈ।ਉਨਾਂ ਦੱਸਿਆ ਕਿ ਅੱਜ ਦੇ ਜੀਵਨ ਵਿੱਚ ਹਰੇਕ ਵਿਅਕਤੀ ਤਨਾਅ ਵਿੱਜ ਘਿਰਿਆ ਹੋਇਆ ਹੈ ਅਤੇ ਯੋਗ ਹੀ ਇਕ ਅਜਿਹਾ ਮਾਰਗ ਹੈ ਜਿਸ ਤੇ ਚਲ ਕੇ ਵਿਅਕਤੀ ਤਨਾਅ ਤੋਂ ਮੁਕਤੀ ਪਾ ਸਕਦਾ ਹੈ।ਉਨ੍ਹਾਂ ਕਿਹਾ ਕਿ ਮਾਨਸਿਕ ਤਨਾਅ ਦੇ ਕਾਰਨ ਹੀ ਵਿਅਕਤੀ ਅਪਰਾਧ ਵੱਲ ਆਪਣੇ ਕਦਮ ਵਧਾਉਣਾ ਸੁਰੂ ਕਰਦਾ ਹੈ।ਉਨ੍ਹਾਂ ਕਿਹਾ ਕਿ ਯੋਗ ਨੂੰ ਅਗਰ ਅਸੀਂ ਆਪਣਾ ਸਾਥੀ ਬਣਾਉਂਦੇ ਹਾਂ ਅਤੇ ਬਿਨ੍ਹਾਂ ਰੁਕੇ ਹਰ ਰੋਜ ਯੋਗ ਕਰਦੇ ਹਾਂ ਤਾਂ ਵਿਅਕਤੀ ਸਰੀਰਿਕ ਅਤੇ ਮਾਨਸਿਕ ਤੋਰ ਤੇ ਪੂਰੀ ਤਰ੍ਹਾਂ ਨਾਲ ਤੰਦਰੁਸਤ ਰਹਿੰਦਾ ਹੈ ਅਤੇ ਵਿਅਕਤੀ ਦੇ ਮਨ ਅੰਦਰ ਅਪਰਾਧ ਕਰਨ ਦੀ ਭਾਵਨਾ ਪੈਦਾ ਹੀ ਨਹੀਂ ਹੋ ਸਕਦੀ।ਉਨ੍ਹਾਂ ਜਿਲ੍ਹਾ ਪਠਾਨਕੋਟ ਦੇ ਲੋਕਾਂ ਅੱਗੇ ਵੀ ਅਪੀਲ ਕਰਦਿਆਂ ਕਿਹਾ ਕਿ ਯੋਗ ਹੀ ਵਿਅਕਤੀ ਨੂੰ ਨਿਰੋਗ ਰੱਖ ਸਕਦਾ ਹੈ ਅਤੇ ਪੂਰੇ ਦਿਨ ਦੀ ਪ੍ਰਕਿਰਿਆ ਸੁਰੂ ਕਰਨ ਤੋਂ ਪਹਿਲਾ ਕਰੀਬ ਇੱਕ ਘੰਟਾ ਹਰੇਕ ਵਿਅਕਤੀ ਨੂੰ ਸਮਾਂ ਕੱਢ ਕੇ ਯੋਗ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਹਰੇਕ ਵਿਅਕਤੀ ਤੰਦਰੁਸਤ ਰਿਹ ਸਕੇ।ਉਨ੍ਹਾਂ ਪੰਜਾਬ ਸਰਕਾਰ ਦੇ ਤੰਦਰੁਸਤ ਪੰਜਾਬ ਮਿਸ਼ਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਆਊ ਸਾਰੇ ਮਿਲ ਕੇ ਪੰਜਾਬ ਸਰਕਾਰ ਦੇ ਤੰਦਰੁਸਤ ਪੰਜਾਬ ਮਿਸਨ ਨੂੰ ਪੂਰਾ ਕਰੀਏ।
    ਇਸ ਮੋਕੇ ਤੇ ਡੀ.ਐਸ.ਪੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੈਦੀਆਂ ਨੂੰ ਪੂਰੀ ਤਰ੍ਹਾ ਨਾਲ ਸਿਹਤ ਮੰਦ ਬਣਾਈ ਰੱਖਣ ਦੇ ਲਈ ਲਗਾਤਾਰ ਯੋਗ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ ਅਤੇ ਇਸ ਦੇ ਪ੍ਰਭਾਵ ਦੇ ਨਾਲ ਹੀ ਕੈਦੀਆਂ ਅਤੇ ਹਵਾਲਾਤੀਆਂ ਦੇ ਮਨੋਬਲ ਵਿੱਚ ਨਤੀਜਾ ਸਾਫ ਦੇਖਣ ਨੂੰ ਮਿਲਦਾ ਹੈ।ਉਨ੍ਹਾਂ ਕਿਹਾ ਕਿ ਭਵਿੱਖ ਅੰਦਰ ਵੀ ਅਜਿਹੇ ਯੋਗਾ ਕੈਂਪ ਜੇਲ ਅੰਦਰ ਲਗਾਏ ਜਾਣਗੇ ਤਾਂ ਜੋ ਕੈਦੀਆਂ ਅਤੇ ਹਵਾਲਾਤੀਆਂ ਦੀ ਰੂਚੀ ਯੋਗ ਵਿੱਚ ਬਣਾਈ ਰੱਖੀ ਜਾ ਸਕੇ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਸਚਿਨ ਗੁਪਤਾ, ਡਾ. ਪੰਕਜ ਠਾਕੁਰ, ਡਾ. ਰਜਿੰਦਰ , ਡਾ. ਵਿਪਨ ਅਤੇ ਹੋਰ ਵੀ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply