Friday, March 29, 2024

ਰੈਡ ਕਰਾਸ ਭਵਨ ਬਠਿੰਡਾ ਵਿਖੇ ਲੋੜਵੰਦ ਬੱਚਿਆਂ ਲਈ ਪੁਸਤਕਾਲਾ ਸ਼ੁਰੂ

ਜਿਲ੍ਹੇ ’ਚ ਇਸ ਤਰ੍ਹਾਂ ਦੀਆਂ ਖੋਲ੍ਹੀਆਂ ਜਾਣਗੀਆਂ 305 ਲਾਇਬ੍ਰੇਰੀਆਂ – ਡੀ ਸੀ

PPN2306201815ਬਠਿੰਡਾ, 23 ਜੂੁਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਦੇ ‘ਤੰਦਰੁਸਤ ਪੰਜਾਬ ਮਿਸ਼ਨ’ ਤਹਿਤ ਬੱਚਿਆਂ ਦੀ ਮਾਨਸਿਕ ਤੰਦਰੁਸਤੀ ਲਈ ਰੈਡ ਕਰਾਸ ਭਵਨ, ਬਠਿੰਡਾ ਵਿਖੇ ਜ਼ਿਲ੍ਹਾ ਪ੍ਰਸਾਸ਼ਨ ਦੁਆਰਾ ਲੋੜਵੰਦ ਅਤੇ ਗਰੀਬ ਬੱਚਿਆਂ ਲਈ 2000 ਕਿਤਾਬਾਂ ਨਾਲ ਲੈਸ ਲਾਇਬ੍ਰੇਰੀ (ਪੁਸਤਕਾਲਾ) ਸ਼ੁਰੂ ਕੀਤੀ ਗਈ ਹੈ।ਇਸ ਲਾਇਬ੍ਰੇਰੀ ਵਿਖੇ ਬੱਚਿਆਂ ਦੇ ਬੈਠਣ ਲਈ ਮੇਜ, ਕੁਰਸੀਆਂ ਅਤੇ ਬੀਨ ਬੈਗ ਵੀ ਰੱਖੇ ਗਏ ਹਨ। ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਰੈਡ ਕਰਾਸ ਸੁਸਾਇਟੀ ਬਠਿੰਡਾ ਦੀਪਰਵਾ ਲਾਕਰਾ ਅਤੇ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਲਾਇਬ੍ਰੇਰੀ ਦਾ ਰਸਮੀ ਉਦਘਾਟਨ ਕੀਤਾ।ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ 305 ਲਾਇਬ੍ਰੇਰੀਆਂ ਜ਼ਿਲ੍ਹਾ ਬਠਿੰਡਾ ’ਚ ਖੋਲ੍ਹੀਆਂ ਜਾਣਗੀਆਂ ਜਿਹੜੀਆਂ ਕਿ ਹਰ ਇੱਕ ਪਿੰਡ ਅਤੇ ਹਰ ਇੱਕ ਕਸਬੇ ‘ਚ ਸਥਿਤ ਹੋਣਗੀਆਂ।ਰੈਡ ਕਰਾਸ ਭਵਨ ਵਿਖੇ ਲਾਇਬ੍ਰੇਰੀ ਦੀ ਸ਼ੁਰੂਆਤ 2 ਲੱਖ ਰੁਪਏ ਦੀ ਲਾਗਤ ਨਾਲ ਖ੍ਰੀਦੀਆਂ ਗਈਆਂ 2000 ਕਿਤਾਬਾਂ ਨਾਲ ਕੀਤੀ ਗਈ ਹੈ।ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਰੌਚਕ ਅਤੇ ਰੰਗਦਾਰ ਕਿਤਾਬਾਂ ਨੇ ਅੱਜ ਪ੍ਰਯਾਸ ਸਕੂਲ ਅਤੇ ਅੱਪੂ ਸੁਸਾਇਟੀ ਸਕੂਲ ਦੇ ਬੱਚਿਆਂ ਦਾ ਮਨ ਮੋਹ ਲਿਆ।ਇਨ੍ਹਾਂ ਕਿਤਾਬਾਂ ’ਚੋਂ ਕਈ ਕਿਤਾਬਾਂ ਆਨਲਾਈਨ ਮੰਗਵਾਈਆਂ ਗਈਆਂ ਹਨ, ਕੁੱਝ ਕਿਤਾਬਾਂ ਹੋਰਨਾਂ ਸੂਬਿਆਂ ’ਚੋਂ ਖਰੀਦ ਕੀਤੀਆਂ ਗਈਆਂ ਹਨ ਅਤੇ ਕੁੱਝ ਕਿਤਾਬਾਂ ਸਥਾਨਕ ਦੁਕਾਨਾਂ ਤੋਂ ਲਈਆਂ ਗਈਆਂ ਹਨ।ਲਾਇਬ੍ਰੇਰੀ ਵਿਖੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ’ਚ ਕਿਤਾਬਾਂ ਪੜ੍ਹਨ ਦੀਆਂ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਜਦਕਿ ਗੈਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੋਂ ਵਾਜਬ ਫੀਸ ਲਈ ਜਾਵੇਗੀ। ਲਾਇਬ੍ਰੇਰੀ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਹਰ ਕੰਮ ਵਾਲੇ ਦਿਨ ਖੁੱਲ੍ਹੀ ਰਹੇਗੀ।ਇੱਥੇ ਬੱਚਿਆਂ ਦੇ ਬੈਠਣ ਲਈ ਸੁਚੱਜਾ ਪ੍ਰਬੰਧ ਕੀਤਾ ਗਿਆ ਹੈ।ਇਸ ਮੌਕੇ ਸਕੱਤਰ ਰੈਡ ਕਰਾਸ ਨਵੀਨ ਗਡਵਾਲ, ਪੈਟਰਨ ਵਿਕਰਮਜੀਤ ਸਿੰਘ ਤੋਂ ਇਲਾਵਾ ਰੈਡ ਕਰਾਸ ਦਾ ਸਟਾਫ਼ ਵੀ ਮੌਜੂਦ ਸੀ।

ਲਾਇਬ੍ਰੇਰੀ ਵਿਖੇ ਮੁਹੱਈਆ ਹਨ ਇਹ ਕਿਤਾਬਾਂ
ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ’ਚ ਅੱਖਰ ਗਿਆਨ, ਗਿਣਤੀ ਅਤੇ ਚਿੱਤਰ ਕਿਤਾਬ ਛੋਟੇ ਬੱਚਿਆਂ ਲਈ, ਕਹਾਣੀਆਂ ਦਾ ਸੰਗਰਹਿ ਤਿੰਨਾਂ ਭਾਸ਼ਾਵਾਂ ’ਚ 3 ਤੋਂ 15 ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ, ਇਨਸਾਈਕਲੋਪੀਡੀਆ (ਹਰ ਇੱਕ ਵਿਸ਼ੇ ਦੇ ਗਿਆਨ ਸਬੰਧੀ ਕਿਤਾਬ) ਦੀਆਂ 5 ਤੋਂ 6 ਕਾਪੀਆਂ।ਅੰਗਰੇਜ਼ੀ ਦੇ ਲੇਖਕ ਰਸਕਿਨ ਬਾਂਡ, ਅਗਾਥਾ ਕ੍ਰਿਸਟੀ ਦੀਆਂ ਕਿਤਾਬਾਂ ਅਤੇ ਜਸੂਸ ਸ਼ੇਰਲਾਕ ਹੋਮਸ ਦੀਆਂ ਕਿਤਾਬਾਂ ਵੀ ਹਨ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply