Thursday, March 28, 2024

ਈ-ਸਕੂਲ ਨੂੰ ਮਿਲਿਆ ਇੰਡੀਆ ਬੈਸਟ ਬਿਜ਼ਨਸ ਪਾਰਟਨਰ 2017-18 ਦਾ ਐਵਾਰਡ

PPN2306201817ਬਠਿੰਡਾ, 23 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਗੁੜਗਾਉ ਵਿੱਚ ਆਈ.ਡੀ.ਪੀ ਐਜੂਕੇਸਨ ਇੰਡੀਆ ਵੱਲੋ 2017-18 ਦਾ ਅਲਾਈਟ ਪੈਨਲ ਆਈਲੈਟਸ ਪਾਰਟਨਰ ਸਮਾਰੋਹ ਕਰਵਾਇਆ ਗਿਆ।ਇਸ ਵਿੱਚ ਪੰਜਾਬ, ਹਰਿਆਣਾ, ਗੁਜਰਾਤ, ਕੇਰਲਾ, ਉਤਰ ਪ੍ਰਦੇਸ ਅਤੇ ਹੋਰ ਸੂਬਿਆਂ ਤੋਂ ਆਈਲੈਟਸ ਸੰਸਥਾਵਾ ਨੇ ਭਾਗ ਲਿਆ।ਇਸ ਸਮਾਰੋਹ ਵਿੱਚ ਈ-ਸਕੂਲ ਦੇ ਮਾਲਕ ਰੁਪਿੰਦਰ ਸਿੰਘ ਸਰਸੂਆ ਨੇ ਵੀ ਭਾਗ ਲਿਆ ਜਿਸ ਵਿੱਚ ਈ-ਸਕੂਲ ਨੂੰ  ਭਾਰਤ ਦੇ ਬੈਸਟ ਆਈਲੈਟਸ ਬਿਜਨਸ ਪਾਰਟਨਰ 2017-18 ਦੇ ਸਨਮਾਨ ਨਾਲ ਸੈਵਨ ਸਟਾਰ ਕੈਟਾਗਿਰੀ ਅੰਡਰ ਉੱਚ ਪੱਧਰੀ ਐਵਾਰਡ ਦਿੱਤਾ ਗਿਆ।ਬਠਿੰਡਾ ਇਲਾਕੇ ਦਾ ਈ-ਸਕੂਲ ਇਕੱਲਾ ਆਈਲੈਟਸ ਸੰਸਥਾਨ ਹੈ। ਜਿਸੇ ਬਠਿੰਡਾ ਦੇ ਇਤਿਹਾਸ ਵਿੱਚ ਇਹ ਅਵਾਰਡ ਦੋ ਵਾਰ ਹਾਸਿਲ ਕਰਨ ਦਾ ਮਾਣ ਪਾਇਆ ਹੈ। ਹੁਣ ਤੱਕ ਬਠਿੰਡਾ ਇਲਾਕੇ ਵਿੱਚ ਇਹ ਐਵਾਰਡ ਹੋਰ ਕੋਈ ਸੰਸਥਾਨ ਪ੍ਰਾਪਤ ਨਹੀ ਕਰ ਸਕਿਆ।ਸਾਲ 2018 ਵਿੱਚ ਵੀ ਈ-ਸਕੂਲ ਦੇ ਮੌਜੂਦਾ ਤਿੰਨਾ ਸੰਸਥਾਨਾਂ ਵਿਚੋਂ ਬਹੁਤੇ ਵਿਦਿਆਰਥੀਆਂ ਨੇ ਅਲੱਗ ਅਲੱਗ ਵਿਭਾਗਾਂ ਵਿਚੋ 9 ਵਿਚੋ 9 ਬੈਂਡ ਹਾਸਿਲ ਕੀਤੇ ਹਨ।ਈ-ਸਕੂਲ ਬਿ੍ਰਟਿਸ ਕੌਸਲ ਵੱਲੋ ਕਰਵਾਏ ਗਏ ਸਲਾਨਾ ਸਮਾਰੋਹਾਂ ਵਿੱਚ ਉੱਚ ਸਥਰੀਏ ਅਵਾਰਡ ਹਾਸਿਲ ਕਰ ਚੁੱਕਾ ਹੈ।ਜਿਨ੍ਹਾਂ ਵਿਚ ਪਿਛਲੇ ਸਾਲ ਈ-ਸਕੂਲ ਨੰੂ ਪਲੈਟੀਨਮ ਪਲਸ ਮੈਂਬਰ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।ਇੰਡੀਆ ਬੈਸਟ ਬਿਜ਼ਨਸ ਪਾਰਟਨਰ 2017-18 ਦਾ ਸਨਮਾਨ ਜਿੱਤਣ ਤੇ ਰੁਪਿੰਦਰ ਸਿੰਘ ਸਰਸੂਆ ਨੇ ਈ-ਸਕੂਲ ਨਾਲ ਜੁੜੇ ਹਰ ਸਖਸ ਦਾ ਤਹਿ ਦਿਲੋਂ ਧੰਨਵਾਦ ਕੀਤਾ।  
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply