Friday, April 19, 2024

ਨਗਰ ਨਿਗਮ ਪ੍ਰਸਾਸ਼ਨ ਨੇ ਡੀ.ਏ.ਵੀ ਕਾਲਜ ਵਾਲੀ ਜ਼ਮੀਨ ਕੀਤਾ ਸਰਕਾਰੀ ਕਬਜ਼ਾ

ਪਾਰਕ ਬਣਾਉਣ ਲਈ ਛੱਪੜ ਵਾਲੀ ਜ਼ਮੀਨ `ਤੇ ਕੀਤੀ ਉਸਾਰੀ ਤੇ ਚਲਾਇਆ ਪੀਲਾ ਪੰਜਾ

PPN2306201818ਬਠਿੰਡਾ, 23 ਜੂੁਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਡੀ.ਏ.ਵੀ ਕਾਲਜ ਦੇ ਖੇਡ ਗਰਾਂਊਡ ਦੀ ਜਗ੍ਹਾ ਤੋਂ ਕਬਜ਼ਾ ਲੈਣ ਲਈ ਅੱਜ ਜਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਟੀਮ ਨਾਲ ਪੁੱਜੇ ਅਤੇ ਕਾਲਜ ਪ੍ਰਬੰਧਕਾਂ ਦੇ ਵਿਰੋਧ ਦੇ ਬਾਵਜੂਦ ਕਾਲਜ ਹਿੱਸੇ ਵਾਲੀ ਜਮੀਨ ਨੂੰ ਛੱਡ ਕੇ ਕਬਜ਼ੇ ਵਾਲੀ ਜ਼ਮੀਨ `ਤੇ ਕੀਤੀ ਉਸਾਰੀ ਨੂੰ ਜੇ.ਸੀ.ਬੀ ਮਸ਼ੀਨਾਂ ਨਾਲ ਢਾਹ ਕੇ ਜ਼ਮੀਨ ਖਾਲੀ ਕਰਵਾਈ ਗਈ। ਇਸ ਮੌਕੇ ਪ੍ਰਸਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਰਕਾਰੀ ਜ਼ਮੀਨ `ਤੇ ਗੰਦੇ ਪਾਣੀ ਦਾ ਛੱਪੜ ਬਣਿਆ ਹੋਇਆ ਹੈ ਅਤੇ ਜਿਲਾ ਪ੍ਰਸਾਸ਼ਨ ਵੱਲੋਂ ਇਸ ਜ਼ਮੀਨ `ਤੇ ਪਾਰਕ ਦੀ ਉਸਾਰੀ ਕੀਤੀ ਜਾਵੇਗੀ।
ਦੂਜੇ ਪਾਸੇ ਡੀ.ਏ.ਵੀ ਕਾਲਜ ਦੇ ਪ੍ਰਿੰਸੀਪਲ ਸੰਜੀਵ ਸਰਮਾ ਨੇ ਪ੍ਰਸਾਸਨਿਕ ਅਧਿਕਾਰੀਆਂ `ਤੇ ਦੋਸ਼ ਲਾਏ ਹਨ ਕਿ ਇਹ ਜ਼ਮੀਨ ਪਹਿਲਾ ਹੀ ਡੀ.ਏ.ਵੀ ਕਾਲਜ ਕਮੇਟੀ ਦੇ ਨਾਮ ਹੈ ਜਿਸ ਦਾ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ ਤੇ ਫੈਸਲਾ ਵੀ ਉਹਨਾਂ ਦੇ ਹੱਕ ਵਿੱਚ ਹੋਇਆ ਹੈ।ਅੱਜ ਜਿਲਾ ਪ੍ਰਸਾਸ਼ਨ ਨੇ ਬਿਨ੍ਹਾਂ ਕਿਸੇ ਸੂਚਨਾ ਦੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ।
 ਜਿਕਰਯੋਗ ਹੈ ਕਿ ਡੀ.ਏ.ਵੀ ਕਾਲਜ ਕੋਲ ਬਣੇ ਛੱਪੜ ਦੀ ਜ਼ਮੀਨ ਦਾ ਪਿਛਲੇ ਲੰਮੇ ਸਮੇਂ ਤੋ ਵਿਵਾਦ ਚੱਲਦਾ ਆ ਰਿਹਾ ਹੈ ਕਿਉਂਕਿ ਕਈ ਵਾਰ ਪ੍ਰਸਾਸਨਿਕ ਅਧਿਕਾਰੀ ਇਸ ਜ਼ਮੀਨ `ਤੇ ਕਬਜ਼ਾ ਲੈਣ ਲਈ ਆਮ ਲੋਕਾਂ ਤੇ ਕਾਲਜ ਪ੍ਰਬੰਧਕਾਂ ਨਾਲ ਬਹਿਸ ਚੁੱਕੇ ਹਨ। ਪਰ ਅੱਜ ਪੁਲਿਸ ਫੋਰਸ ਨਾਲ ਪੁੱਜੇ ਪ੍ਰਸਾਸ਼ਨਿਕ ਅਧਿਕਾਰੀਆ ਨੇ ਕਾਲਜ ਦੇ ਹਿੱਸੇ ਵਾਲੀ ਜ਼ਮੀਨ ਛੱਡ ਕੇ ਬਾਕੀ ਜ਼ਮੀਨ `ਤੇ ਕੀਤੀ ਉਸਾਰੀ ਨੂੰ ਢਾਹ ਦਿੱਤਾ ਗਿਆ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply