Wednesday, December 12, 2018
ਤਾਜ਼ੀਆਂ ਖ਼ਬਰਾਂ

ਪਿੰਗਲਵਾੜਾ ਸੋਸਾਇਟੀ ਵਲੋਂ ਅਰਬਨ ਹਾਟ ਵਿਖੇ ਪੰਜ ਦਿਨਾ ਕਿਰਤੀ ਤੇ ਸਭਿਆਚਾਰਕ ਮੇਲਾ 29 ਜੁਲਾਈ ਤੋਂ

ਅੰਮ੍ਰਿਤਸਰ, 24 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨੂੰ ਵਿਲੱਖਣ ਢੰਗ ਨਾਲ ਮਨਾਉਣ ਅਤੇ ਮਹਾਨ PPN2406201816ਕਿਰਤੀ ਭਾਈ ਲਾਲੋ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਾਉਣ ਦੇ ਸਬੰਧ ਵਿੱਚ ਅਲੱਗ-ਅਲੱਗ ਸਮਾਜ ਸੇਵੀ, ਧਾਰਮਿਕ ਅਤੇ ਸੇਵਾ ਸੋਸਾਇਟੀਆਂ ਦੀ ਇਕ ਮੀਟਿੰਗ ਪਿੰਗਲਵਾੜਾ ਮੁੱਖ ਦਫਤਰ `ਚ ਹੋਈ। ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਨੇ ਸਮੂਹ ਸੰਗਤ ਨੂੰ ਦੱਸਿਆ ਕਿ ਇਸ ਵਾਰੀ ਭਗਤ ਪੂਰਨ ਸਿੰਘ ਜੀ ਦੀ 26ਵੀਂ ਬਰਸੀ ਦੇ ਮੌਕੇ ਤੇ 29 ਜੁਲਾਈ ਤੋਂ 2 ਅਗਸਤ 2018 ਤੱਕ ਅਰਬਨ ਹਾਟ ਨਜ਼ਦੀਕ ਕ੍ਰਿਸਟਲ ਚੌਂਕ ਵਿਖੇ ਇਕ ਕਿਰਤੀ ਅਤੇ ਸਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ।ਜਿਸ ਵਿਚ ਕਿਰਤੀਆ ਵਲੋਂ ਹੱਥ ਕਿਰਤਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਕੀਤੀ ਜਾਵੇਗੀ। ਇਸ ਮੇਲੇ ਵਿੱਚ ਸਮਾਜ ਵੱਲੋਂ ਵਿਸਾਰੇ ਕਿਰਤੀਆਂ ਦਾ ਸਨਮਾਨ ਕੀਤਾ ਜਾਵੇਗਾ ਅਤੇ ਹਰ ਸ਼ਾਮ ਨੂੰ ਸਭਿਆਚਾਰਕ ਗਤੀਵਿਧੀਆਂ ਜਿਵੇਂ ਕਿ ਗੀਤਾਂ ਭਰੀ ਸ਼ਾਮ, ਗੱਤਕਾ, ਢਾਡੀ ਦਰਬਾਰ ਅਤੇ ਪਿੰਗਲਵਾੜੇ ਦੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਜਾਣਗੇ।ਡਾ. ਇੰਦਰਜੀਤ ਕੌਰ ਨੇ ਸਮੂੰਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਪ੍ਰੋਗਰਾਮ ਨੂੰ ਪੂਰਾ ਸਹਿਯੋਗ ਦੇ ਕੇ ਕਾਮਯਾਬ ਬਣਾਉਣ।
ਮੀਟਿੰਗ ਵਿੱਚ ਸ੍ਰੀਮਤੀ ਲਕਸ਼ਮੀ ਕਾਂਤਾਂ ਚਾਵਲਾ ਐਕਟਿਵ ਸੋਸ਼ਲ ਵਰਕਰ, ਭਾਈ ਮਨਜੀਤ ਸਿੰਘ ਚੇਅਰਮੈਨ ਭਾਈ ਘਨਈਆਂ ਸੋਸਾਇਟੀ, ਬੀਬੀ ਅਮਰਜੀਤ ਕੌਰ ਚੰਡੀਗੜ੍ਹ, ਸਰਬਜੀਤ ਸਿੰਘ ਲੁਧਿਆਣਾ, ਜਸਵਿੰਦਰ ਸਿੰਘ ਵਕੀਲ ਅਕਾਲ ਪੁਰਖ ਦੀ ਫੋਜ, ਸੰਤੋਖ ਸਿੰਘ ਸੇਠੀ ਚੀਫ ਖਾਲਸਾ ਦੀਵਾਨ, ਅਜੀਤ ਸਿੰਘ ਬਸਰਾ ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ, ਡਾ. ਸਰਬਜੀਤ ਸਿੰਘ ਛੀਨਾ, ਡਾ. ਜਗਦੀਪਕ ਸਿੰਘ, ਮੁਖਤਾਰ ਸਿੰਘ ਅਤੇ ਕਰਨਲ ਦਰਸ਼ਨ ਸਿੰਘ ਆਦਿ ਹਾਜ਼ਿਰ ਸਨ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>