Tuesday, April 16, 2024

ਪ੍ਰਧਾਨ ਮੰਤਰੀ ਨੇ ਮਹਾਨ ਸੰਤ ਅਤੇ ਕਵੀ ਕਬੀਰ ਨੂੰ ਸੰਤ ਕਬੀਰ ਨਗਰ ਵਿਖੇ ਦਿੱਤੀ ਸ਼ਰਧਾਂਜਲੀ

ਦਿੱਲੀ, 28 ਜੂਨ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਜ਼ਿਲ੍ਹੇ ਵਿੱਚ ਮਗਹਰ ਨਾਮ ਦੇ ਸਥਾਨ ’ਤੇ PPN2806201809ਗਏ।ਉਨ੍ਹਾਂ ਨੇ ਮਹਾਨ ਸੰਤ ਅਤੇ ਕਵੀ ਕਬੀਰ ਦੀ 500ਵੀਂ ਬਰਸੀ ਦੇ ਮੌਕੇ ਉੱਤੇ ਉਨ੍ਹਾਂ ਦੀ ਸਮਾਧੀ ਉੱਤੇ ਪੁਸ਼ਪਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਸੰਤ ਕਬੀਰ ਦੀ ਮਜ਼ਾਰ ਉੱਤੇ ਚਾਦਰ ਵੀ ਚੜ੍ਹਾਈ।ਉਹ ਸੰਤ ਕਬੀਰ ਗੁਫਾ ਵਿਖੇ ਵੀ ਗਏ ਅਤੇ ਸੰਤ ਕਬੀਰ ਅਕਾਦਮੀ ਦਾ ਨੀਂਹ ਪੱਥਰ ਰੱਖਣ ਲਈ ਇੱਕ ਤਖ਼ਤੀ ਤੋਂ ਪਰਦਾ ਹਟਾਇਆ। ਇਹ ਅਕਾਦਮੀ ਮਹਾਨ ਸੰਤ ਦੀਆਂ ਸਿੱਖਿਆਵਾਂ ਅਤੇ ਵਿਚਾਰਾਂ ਉੱਤੇ ਪ੍ਰਕਾਸ਼ ਪਾਵੇਗੀ।
ਇੱਕ ਜਨਤਕ ਇਕੱਠ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਗਹਰ ਦੀ ਉਸ ਪਵਿੱਤਰ ਜਗ੍ਹਾ ਜਿੱਥੇ ਵਿਦਵਾਨਾਂ ਅਨੁਸਾਰ ਸੰਤ ਕਬੀਰ, ਗੁਰੂ ਨਾਨਕ ਅਤੇ ਬਾਬਾ ਗੋਰਖ ਨਾਥ ਦਰਮਿਆਨ ਰੂਹਾਨੀ ਚਰਚਾ ਹੋਈ ਸੀ, ਅੱਜ ਮਹਾਨ ਸੰਤ ਕਬੀਰ ਨੂੰ ਸ਼ਰਧਾਂਜਲੀ ਭੇਟ ਕਰਕੇ ਉਨ੍ਹਾਂ ਦੀ ਕਈ ਸਾਲ ਪੁਰਾਣੀ ਇੱਛਾ ਪੂਰੀ ਹੋਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਤ ਕਬੀਰ ਅਕਾਦਮੀ, ਜੋ ਕਿ 24 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ, ਇੱਕ ਅਜਿਹੀ ਸੰਸਥਾ ਬਣੇਗੀ ਜਿਸ ਵਿੱਚ ਕਿ ਸੰਤ ਕਬੀਰ ਦੇ ਵਿਰਸੇ ਦੀ ਰਾਖੀ ਹੋਵੇਗੀ ਅਤੇ ਨਾਲ ਹੀ ਉੱਤਰ ਪ੍ਰਦੇਸ਼ ਦੀਆਂ ਖੇਤਰੀ ਉਪਭਾਸ਼ਾਵਾਂ ਅਤੇ ਲੋਕ ਕਲਾ ਦੀ ਰਾਖੀ ਹੋਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਤ ਕਬੀਰ ਭਾਰਤੀ ਆਤਮਾ ਦੇ ਮੂਲ ਦੀ ਨੁਮਾਇੰਦਗੀ ਕਰਦੇ ਹਨ। ਸ਼੍ਰੀ ਨਰੇਂਦਰ ਮੋਦੀ ਨੇ ਹੋਰ ਕਿਹਾ ਕਿ ਉਨ੍ਹਾਂ ਨੇ ਜਾਤ ਦੇ ਬੰਧਨ ਨੂੰ ਤੋੜਿਆ ਅਤੇ ਆਮ ਗ੍ਰਾਮੀਣ ਭਾਰਤ ਦੀ ਭਾਸ਼ਾ ਬੋਲੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਸਮੇਂ-ਸਮੇਂ ਉੱਤੇ ਕਈ ਸੰਤ ਹੋਏ ਜਿਨ੍ਹਾਂ ਨੇ ਕਿ ਸਮਾਜਕ ਬੁਰਾਈਆਂ ਵਿਰੁੱਧ ਸਮਾਜ ਨੂੰ ਨਿਰਦੇਸ਼ਿਤ ਕੀਤਾ।ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਅਜਿਹੇ ਬਹੁਤ ਸਾਰੇ ਸੰਤਾਂ, ਜੋ ਕਿ ਵੱਖ-ਵੱਖ ਸਮੇਂ ਵਿੱਚ ਹੋਏ, ਦਾ ਨਾਮ ਲੈਂਦਿਆਂ ਉਨ੍ਹਾਂ ਬਾਬਾ ਸਾਹਿਬ ਅੰਬੇਡਕਰ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਕਿ ਭਾਰਤ ਦੇ ਹਰ ਨਾਗਰਿਕ ਲਈ ਸੰਵਿਧਾਨ ਰਾਹੀਂ ਬਰਾਬਰੀ ਦਾ ਪ੍ਰਬੰਧ ਕੀਤਾ।
ਰਾਜਨੀਤਕ ਮੌਕਾਪ੍ਰਸਤੀ ਵਿਰੁੱਧ ਜ਼ੋਰਦਾਰ ਬਿਆਨ ਦਿੰਦਿਆਂ ਪ੍ਰਧਾਨ ਮੰਤਰੀ ਨੇ ਸੰਤ ਕਬੀਰ ਦੀ ਸਿੱਖਿਆ ਨੂੰ ਯਾਦ ਕੀਤਾ ਕਿ ਆਦਰਸ਼ ਸ਼ਾਸਕ ਉਹ ਹੀ ਹੈ ਜੋ ਲੋਕਾਂ ਦੀਆਂ ਭਾਵਨਾਵਾਂ ਅਤੇ ਤਕਲੀਫਾਂ ਨੂੰ ਸਮਝੇ। ਉਨ੍ਹਾਂ ਕਿਹਾ ਕਿ ਸੰਤ ਕਬੀਰ ਨੇ ਉਨ੍ਹਾਂ ਸਭ ਸਮਾਜਕ ਢਾਂਚਿਆਂ ਦੀ ਆਲੋਚਨਾ ਕੀਤੀ ਜੋ ਲੋਕਾਂ ਦਰਮਿਆਨ ਵਿਤਕਰਾ ਪੈਦਾ ਕਰਦੇ ਹਨ। ਇਸ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਦੀਆਂ ਉਨ੍ਹਾਂ ਕਈ ਸਕੀਮਾਂ ਦਾ ਜ਼ਿਕਰ ਕੀਤਾ ਜੋ ਸਮਾਜ ਦੇ ਘੱਟ ਸਹੂਲਤ ਪ੍ਰਾਪਤ ਅਤੇ ਗਰੀਬ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰਦੀਆਂ ਹਨ ਜਿਵੇਂ ਕਿ ਜਨ ਧਨ ਯੋਜਨਾ, ਉੱਜਵਲਾ ਯੋਜਨਾ, ਬੀਮਾ ਸਕੀਮਾਂ, ਪਖਾਨਿਆਂ ਦੀ ਉਸਾਰੀ ਅਤੇ ਪ੍ਰਤੱਖ ਲਾਭ ਤਬਾਦਲੇ। ਉਨ੍ਹਾਂ ਵੱਖ-ਵੱਖ ਬੁਨਿਆਦੀ ਢਾਂਚਾ ਖੇਤਰਾਂ ਜਿਵੇਂ ਕਿ ਸੜਕਾਂ, ਰੇਲਵੇ, ਆਪਟੀਕਲ ਫਾਈਬਰ ਨੈੱਟਵਰਕ ਆਦਿ ਦੀ ਗਤੀ ਵਿੱਚ ਵਾਧੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਵਿਕਾਸ ਦਾ ਫਲ਼ ਭਾਰਤ ਦੇ ਸਾਰੇ ਹਿੱਸਿਆਂ ਤੱਕ ਪਹੁੰਚੇ।
ਉਨ੍ਹਾਂ ਆਸ ਪ੍ਰਗਟਾਈ ਕਿ ਸੰਤ ਕਬੀਰ ਦੀਆਂ ਸਿੱਖਿਆਵਾਂ ਸਾਨੂੰ ਨਿਊ ਇੰਡੀਆ ਦੇ ਸੁਪਨੇ ਨੂੰ ਦਿਸ਼ਾ ਦੇਣ ਵਿੱਚ ਮਦਦ ਕਰਨਗੀਆਂ।

Check Also

ਡਾ. ਐਸ.ਪੀ ਸਿੰਘ ਓਬਰਾਏ “ਸਿੱਖ ਗੌਰਵ ਸਨਮਾਨ“ ਨਾਲ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਅਕਾਲ ਪੁਰਖ ਕੀ ਫ਼ੌਜ ਵੱਲੋਂ ਆਪਣੇ 25 ਸਾਲਾ ਸਥਾਪਨਾ …

Leave a Reply