Tuesday, April 16, 2024

ਨਗਰ ਕੌਂਸਲ ਸੁਜਾਨਪੁਰ ਨੇ ਪਾਣੀ ਦੀ ਬੱਚਤ ਲਈ ਮੁਹਿੰਮ ਅਰੰਭ

PPN2906201805ਪਠਾਨਕੋਟ, 28 ਜੂਨ (ਪੰਜਾਬ ਪੋਸਟ ਬਿਊਰੋ) – `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਵਿਜੈ ਸਾਗਰ ਮਹਿਤਾ ਕਾਰਜ ਸਾਧਕ ਅਫਸ਼ਰ ਨਗਰ ਕੌਂਸਲ ਸੁਜਾਨਪੁਰ ਦੀ ਅਗਵਾਈ `ਚ ਰਾਮ ਸਰਨ ਕਾਲੋਨੀ ਅਤੇ ਮੁਹੱਲਾ ਸੇਖਾ ਵਿਖੇ ਨਜਾਇਜ਼ ਪਾਣੀ ਦੇ ਕੂਨੈਕਸ਼ਨ ਕੱਟੇ ਗਏ ਅਤੇ ਲੋਕਾਂ ਨੂੰ ਵਿਅਰਥ ਹੋ ਰਹੇ ਪਾਣੀ ਬਾਰੇ ਜਾਗਰੁਕ ਕੀਤਾ ਗਿਆ। ਇਸ ਸਮੇਂ ਸੁਖਵਿੰਦਰ ਸਿੰਘ ਜੇ.ਈ, ਤਿਲਕ ਰਾਜ ਯੂਨੀਅਰ ਸਹਾਇਕ, ਲਲਿਤ ਕੁਮਾਰ ਯੂਨੀਅਰ ਸਹਾਇਕ, ਜੋਗਿੰਦਰ ਪਾਲ ਸੁਖਦੇਵ ਰਾਜ ਆਦਿ ਹਾਜ਼ਰ ਸਨ।  
    ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੈ ਸਾਗਰ ਮਹਿਤਾ ਕਾਰਜ ਸਾਧਕ ਅਫਸ਼ਰ ਨਗਰ ਕੌਂਸਲ ਸੁਜਾਨਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ ਨਗਰ ਕੌਸਲ ਸੁਜਾਨਪੁਰ ਵਲੋਂ ਹਰ ਰੋਜ `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਕਿਸੇ ਨਾ ਕਿਸੇ ਮੁਹੱਲੇ ਵਿੱਚ ਕਾਰਜ ਕੀਤਾ ਜਾ ਰਿਹਾ ਹੈ।ਇਸ ਅਧੀਨ ਉਕਤ ਦੋ ਮੁਹੱਲਿਆਂ ਅੰਦਰ ਲੋਕਾਂ ਨੂੰ ਪਾਣੀ ਦੀ ਬੱਚਤ ਕਰਨ ਦੇ ਲਈ ਜਾਗਰੁਕ ਕੀਤਾ ਹੈ।ਉਨ੍ਹਾ ਕਿਹਾ ਕਿ ਪਾਣੀ ਅਨਮੋਲ ਹੈ ਅਤੇ ਪਾਣੀ ਤੇ ਹੀ ਸਾਡਾ ਕੱਲ ਦਾ ਤੇ ਅੱਜ ਦਾ ਜੀਵਨ ਸੁਰੱਖਿਅਤ ਹੈ। ਇਸ ਲਈ ਸਾਨੂੰ ਕੱਲ ਦੀ ਚਿੰਤਾ ਕਰਦੇ ਹੋਏ ਪਾਣੀ ਦੀ ਬੱਚਤ ਕਰਨੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਅੱਜ ਦੇ ਅਭਿਆਨ ਦੋਰਾਨ ਉਕਤ ਦੋ ਮੁਹੱਲਿਆਂ ਵਿੱਚ ਜਿਨ੍ਹਾਂ ਸਥਾਨਾਂ ਤੋਂ ਪਾਣੀ ਦੀਆਂ ਟੁੱਟੀਆਂ ਗਾਇਬ ਸਨ ਉੱਥੇ ਨਵੀਆਂ ਟੁੱਟੀਆਂ ਲਗਾਈਆਂ ਗਈਆਂ ਹਨ।ਉਨ੍ਹਾਂ ਲੋਕਾਂ ਨੂੰ ਜਾਗਰੁਕ ਕਰਦਿਆਂ ਕਿਹਾ ਕਿ ਪਾਣੀ ਦੀ ਬੱਚਤ ਕਰ ਕੇ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਦੇ ਵਿੱਚ ਸਹਿਯੋਗ ਦੇ ਸਕਦੇ ਹਾਂ।
 

Check Also

ਜਨਮ ਦਿਨ ਮੁਬਾਰਕ – ਅਰਪਨਪ੍ਰੀਤ ਕੌਰ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ) – ਅੰਮ੍ਰਿਤਸਰ ਵਾਸੀ ਪਿਤਾ ਤਜਿੰਦਰ ਸਿੰਘ ਅਤੇ ਮਾਤਾ ਹਰਜੀਤ ਕੌਰ …

Leave a Reply