Thursday, April 18, 2024

ਸੇਫਟੀ ਐਂਡ ਚੈਰੀਟੇਬਲ ਸੋਸਾਇਟੀ ਵਲੋਂ ਟ੍ਰੈਫਿਕ ਜਾਗਰੂਕਤਾ ਤੇ ਡਰੱਗ ਅਵੈਰਨੈਸ ਸੈਮੀਨਾਰ

PPN2906201808ਪਠਾਨਕੋਟ, 29 ਜੂਨ (ਪੰਜਾਬ ਪੋਸਟ ਬਿਊਰੋ) – `ਤੰਦਰੁਸਤ ਮਿਸ਼ਨ ਪੰਜਾਬ` ਤਹਿਤ ਲੋਕਾਂ ਨੂੰ ਸੜਕ ਹਾਦਸਿਆਂ ਤੋਂ ਬਚਾਉਣ ਅਤੇ ਟ੍ਰੈਫਿਕ ਤੋਂ ਜਾਣੂ ਕਰਵਾਉਣ ਲਈ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਕੈਂਪ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਲੜੀ ਤਹਿਤ ਬੁੱਢਾ ਨਗਰ ਪਠਾਨਕੋਟ ਵਿਖੇ ਰੋਡ ਸੇਫਟੀ ਐਂਡ ਚੈਰੀਟੇਬਲ ਸੋਸਾਇਟੀ ਵਲੋਂ ਟ੍ਰੈਫਿਕ ਜਾਗਰੂਕਤਾ ਤੇ ਡਰੱਗ ਅਵੈਰਨੈਸ ਸੈਮੀਨਾਰ ਲਗਾਇਆ ਗਿਆ।ਇਹ ਸੈਮੀਨਾਰ ਰੋਡ ਸੇਫਟੀ ਐਂਡ ਚੈਰੀਟੇਬਲ ਸੋਸਾਇਟੀ ਦੇ ਯੂਥ ਪ੍ਰਧਾਨ ਸੁਰਿੰਦਰ ਸਿੰਘ ਅਤੇ ਵਾਈਸ ਪ੍ਰਧਾਨ ਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ।ਜਿਸ ਵਿੱਚ ਉਚੇਚੇ ਤੌਰ ‘ਤੇ ਟਰੈਫਿਕ ਐਜੂਕੇਸਨ ਸੈਲ ਦੇ ਅਡਮਿਨ ਇੰਚਾਰਜ ਹੈਡ ਕਾਂਸਟੇਬਲ ਮਨਜੀਤ ਸਿੰਘ ਨੇ ਸ਼ਿਰਕਤ ਕੀਤੀ।
     ਇਸ ਸਮੇਂ ਆਮ ਲੋਕਾਂ, ਟੈਕਸੀ ਤੇ ਆਟੋਆਂ ਦੇ ਡਰਾਇਵਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਟ੍ਰੈਫਿਕ ਨਿਯਮ ਅਪਨਾਉਣ ਦੇ ਮਨੁੱਖੀ ਫਾਇਦੇ ਅਤੇ ਨਾ ਅਪਨਾਉਣ ਦੇ ਨੁਕਸਾਨ ਬਾਰੇ ਦੱਸਿਆ ਗਿਆ।ਪ੍ਰਸਿੱਧ ਗੀਤਕਾਰ ਨਿੰਦੀ ਮੰਗਿਆਲ ਨੇ ਟ੍ਰੈਫਿਕ ਕਾਨੂੰਨ, ਭਾਰਤੀ ਸਵਿਧਾਨ ਦੀ ਪਾਲਣਾ ਅਤੇ ਚੰਗੇ ਨਾਗਰਿਕ ਬਣਨ ਲਈ ਨਸ਼ੇ ਤਿਆਗਣ, ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਦਾ ਹਿੱਸਾ ਬਨਣ ਦੀ ਅਪੀਲ ਕੀਤੀ।ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣ ਕਰਨ ‘ਤੇ ਜੋਰ ਦਿੱਤਾ ਗਿਆ।ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਕਮਲਜੀਤ ਸਿੰਘ, ਸਰਵਨ ਕੁਮਾਰ, ਜੋਹਨ ਮਸੀਹ, ਸੋਨੂੰ, ਵਿਕੀ, ਰਾਜ ਕੁਮਾਰ ਤੇ ਹੋਰ ਲੋਕ ਹਾਜਰ ਸਨ।
 

Check Also

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ …

Leave a Reply