Friday, March 29, 2024

ਉਰਦੂ ਦੀ ਸਿਖਲਾਈ ਲਈ ਉਰਦੂ ਆਮੋਜ਼ ਕਲਾਸ ਦੇ ਦਾਖਲੇ 2 ਜੁਲਾਈ ਤੋਂ

ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਡਾ. ਭੂਪਿੰਦਰ ਸਿੰਘ ਮੱਟੂ ਜ਼ਿਲ੍ਹਾ ਭਾਸ਼ਾ ਅਫਸਰ ਜਾਣਕਾਰੀ ਦੇਦਿੰਆਂ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ Bhupinder S Mattuਵੱਲੋਂ ਜ਼ਿਲ੍ਹਾ ਪੱਧਰ `ਤੇ ਉਰਦੂ ਦੀ ਮੁਫਤ ਪੜਾਈ ਕਰਾਉਣ ਲਈ ਉਰਦੂ ਆਮੋਜ਼ ਕਲਾਸ ਦਾ ਨਵਾਂ ਦਾਖਲਾ ਜ਼ਿਲ੍ਹਾ ਭਾਸ਼ਾ ਅਫਸਰ ਅੰਮ੍ਰਿਤਸਰ ਦੇ ਦਫਤਰ ਮਜੀਠਾ ਰੋਡ ਫੋਰ.ਐਸ ਸਕੂਲ ਬਿਲਡਿੰਗ ਵਿਖੇ 2 ਜੁਲਾਈ 2018 ਤੋਂ  ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਕਿ 9 ਜੁਲਾਈ 2018 ਤੱਕ ਜਾਰੀ ਰਹੇਗਾ।ਉਨ੍ਹਾਂ ਨੇ ਦੱਸਿਆ ਕਿ ਇਹ ਕੋਰਸ 6 ਮਹੀਨੇ ਦਾ ਹੈ ਇਸ ਕੋਰਸ ਦੀ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ।ਇਸ ਕੋਰਸ ਲਈ ਸ਼ਾਮ 5.15. ਤੋਂ 6.15 ਵਜੋ ਤੱਕ ਦਫਤਰੀ ਕੰਮ ਵਾਲੇ ਦਿਨ ਕਲਾਸਾਂ ਲਗਾਈਆਂ ਜਾਂਦੀਆਂ ਹਨ।ਆਮ ਕਾਰੋਬਾਰੀ ਵਿਅਕਤੀ, ਘਰੇਲੂ ਕੰਮ ਕਰਨ ਵਾਲਾ, ਸਰਕਾਰੀ, ਗੈਰ ਸਰਕਾਰੀ ਵਿਅਕਤੀ ਦਾਖਲਾ ਲੈ ਸਕਦਾ ਹੈ। ਡਾ. ਮੱਟੂ ਨੇ ਦੱਸਿਆ ਕਿ ਪੰਜਾਬ ਸਰਕਾਰ ਜਿਥੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਤਨਦੇਹੀ ਨਾਲ ਯਤਨ ਕਰ ਰਹੀ ਹੈ ਉਥੇ ਉਰਦੂ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਕਈ ਸਾਲਾਂ ਤੋਂ ਇਹ ਕੋਰਸ ਚਲਾ ਰਹੀ ਹੈ।ਹਰ ਸਾਲ ਲਗਭਗ 30, 35 ਵਿਅਕਤੀ ਇਸ ਕੋਰਸ ਨੂੰ ਕਰਕੇ ਉਚੇਰੀ ਉਰਦੂ ਦੀ ਪੜਾਈ ਕਰ ਚੁੱਕੇ ਹਨ।ਇਸ ਕੋਰਸ ਨੂੰ ਸਿੱਖਣ ਲਈ ਜਿਥੇ ਘਰੇਲੂ ਕਾਰੋਬਾਰੀ ਵਿਅਕਤੀ ਆਉਂਦੇ ਹਨ ਉਥੇ ਡਾਕਟਰ, ਵਕੀਲ, ਵਸੀਕਾ ਨਵੀਸ, ਪਟਵਾਰੀ ਮਾਲ ਵਿਭਾਗ ਦੇ ਅਧਿਕਾਰੀ ਸਾਹਿਤਕਾਰ ਵੀ ਉਰਦੂ ਸਿੱਖਦੇ ਹਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply