Saturday, April 20, 2024

ਤੰਦਰੁਸਤ ਪੰਜਾਬ ਮਿਸ਼ਨ ਅਧੀਨ ਕਿਸਾਨਾਂ ਨੂੰ ਖੇਤੀ ਜਿਨਸਾਂ ਦੇ ਬਿੱਲ ਲੈਣ ਦੀ ਤਾਕੀਦ

ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ PPN2906201815ਸਕੱਤਰ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਖਾਦ, ਦਵਾਈਆਂ ਅਤੇ ਬੀਜਾਂ ਦੇ ਡੀਲਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਜਾਣ ਕਿ ਉਹ ਖੇਤੀ ਜਿਨਸਾਂ ਦੀ ਵਿਕਰੀ ਸਮੇਂ ਕਿਸਾਨਾਂ ਨੂੰ ਪੱਕਾ ਬਿੱਲ ਜਰੂਰ ਦੇਣ।ਉਨ੍ਹਾਂ ਦੱਸਿਆ ਕਿ ਪੱਕੇ ਬਿੱਲ ਵਿੱਚ ਕੰਪਨੀ ਦਾ ਨਾਮ, ਲਾਟ ਨੰਬਰ, ਮਿਆਦ ਖਤਮ ਹੋਣ ਦੀ ਮਿਤੀ, ਰੇਟ ਆਦਿ ਦਾ ਪੂਰਾ ਵੇਰਵਾ ਦਿੱਤਾ ਜਾਦਾ ਹੈ, ਜੋ ਕਿਸਾਨਾਂ ਨੰੂ ਖੇਤੀ ਜਿਨਸ ਦੀ ਪੂਰੀ ਜਾਣਕਾਰੀ ਦੱਸਦਾ ਹੈ ਅਤੇ ਕਿਸੇ ਤਰਾਂ ਦੀ ਮੁਸ਼ਕਲ ਸਮੇਂ ਉਸ ਬਿੱਲ ਅਨੁਸਾਰ ਹੀ ਕਾਨੰੂਨੀ ਕਾਰਵਾਈ ਉਸ ਡੀਲਰ ਖਿਲਾਫ ਅਤੇ ਉਸ ਸਬੰਧਤ ਕੰਪਨੀ ਖਿਲਾਫ ਹੋ ਸਕਦੀ ਹੈ।
         ਛੀਨਾ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਖਾਦ, ਬੀਜ਼ ਅਤੇ ਕੀੜੇਮਾਰ ਦਵਾਈਆਂ ਖਰੀਦਦੇ ਸਮੇਂ ਪੱਕਾ ਬਿੱਲ ਜਰੂਰ ਲੈਣ ਅਤੇ ਜੇਕਰ ਕੋਈ ਵੀ ਡੀਲਰ ਇਸ ਤੋਂ ਇਨਕਾਰੀ ਕਰਦਾ ਹੈ ਤਾਂ ਤੁਰੰਤ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਬਿੱਲ ਨਾ ਦੇਣ ਵਾਲੇ ਡੀਲਰ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ ।
ਉਹਨਾ ਸਮੂਹ ਖੇਤੀਬਾੜੀ ਅਧਿਕਾਰੀਆਂ ਨੰੂ ਹਦਾਇਤ ਕਰਦਿਆਂ ਕਿਹਾ ਇਸ ਸਮੇ ਕਿਸਾਨ ਜਿੰਕ ਸਲਫੇਟ, ਨਦੀਨਾਸ਼ਕ ਦਵਾਈ ਆਦਿ ਖਰੀਦ ਰਹੇ ਹਨ।ਇਸ ਲਈ ਰੋਜਾਨਾ ਆਪਣੇ ਹਲਕੇ ਦੇ 10-10 ਕਿਸਾਨਾਂ ਨੰੂ ਮਿਲ ਕੇ ਪੁੱਛਿਆ ਜਾਵੇ ਕਿ ਉਹਨਾਂ ਨੂੰ ਡੀਲਰ ਵਲੋਂ ਬਿੱਲ ਦਿੱਤਾ ਗਿਆ ਹੈ ਜਾਂ ਨਹੀਂ ਹੈ।ਇਸ ਸਬੰਧੀ ਬਲਾਕ ਪੱਧਰ `ਤੇ ਰਿਪੋਰਟ ਇਕੱਤਰ ਕਰਕੇ ਸਾਰੇ ਅਧਿਕਾਰੀ ਮੁੱਖ ਖੇਤੀਬਾੜੀ ਅਫਸਰ ਨੰੂ ਦੇਣਗੇ।ਉਨ੍ਹਾਂ ਕਿਹਾ ਕਿ ਇਹ ਰਿਪੋਰਟ ਅਗਲੇਰੀ ਕਾਰਵਾਈ ਲਈ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੰੂ ਭੇਜੀ ਜਾਵੇਗੀ।ਇਸ ਕੰਮ ਨੰੂ ਮੁਹਿੰਮ ਦੇ ਤੋਰ ਕੇ ਕੀਤਾ ਜਾਵੇ ਤਾਂ ਜੋ ਕਿਸਾਨਾਂ ਵਿੱਚ ਬਿੱਲ ਲੈਣ ਦੀ ਆਦਤ ਨੰੂ ਪੱਕਿਆਂ ਕੀਤਾ ਜਾ ਸਕੇ, ਅਤੇ ਬਿੱਲ ਨਾ ਦੇਣ ਵਾਲੇ ਡੀਲਰਾਂ ਦੀ ਸ਼ਨਾਖਤ ਕੀਤੀ ਜਾ ਸਕੇ ।
     ਇਸ ਮੌਕੇ ਜਤਿੰਦਰ ਸਿੰਘ ਗਿੱਲ ਏ.ਡੀ.ਓ, ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਗਤਾਰ ਸਿੰਘ ਹੇਰ, ਬਲਵਿੰਦਰ ਸਿੰਘ, ਨਿਰਮਲ ਸਿੰਘ ਆਦਿ ਹਾਜਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply