Friday, April 19, 2024

ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਦਾ ਯਤਨ ਕਰੇ ਸਰਕਾਰ – ਗਿਆਨੀ ਗੁਰਬਚਨ ਸਿੰਘ

ਜੋਧਪੁਰ ਦੇ ਕੈਦੀਆਂ ਦੀ ਬਾਹ ਫੜਣ `ਤੇ ਕੈਪਟਨ ਦੀ ਸ਼ਲਾਘਾ
ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਆਖਿਆ ਹੈ ਕਿ ਜਿਸ ਪੰਜਾਬ ਲਈ ਕਿਹਾ G. Gurbachan S11aਗਿਆ ਸੀ ਕਿ “ਪੰਜਾਬ ਵਸਦਾ ਗੁਰਾਂ ਦੇ ਨਾਂ `ਤੇ” ਉਸ ਪੰਜਾਬ ਵਿਚ ਇਸ ਸਮੇਂ ਨਸ਼ਿਆਂ ਦੀ ਹਾਹਾਕਾਰ ਮੱਚੀ ਹੋਈ ਹੈ।ਨੌਜਵਾਨਾਂ ਦੀਆਂ ਕੀਮਤੀ ਜਾਨਾਂ ਰੋਜ਼ਾਨਾ ਹੀ ਨਸ਼ੇ ਦੀ ਭੇਟ ਚੜ ਰਹੀਆ ਹਨ ਅਤੇ ਸਰਕਾਰ ਵੀ ਇਸ ਮਸਲੇ ਤੇ ਅਜੇ ਤੱਕ ਪੂਰੀ ਤਰ੍ਹਾ ਫੇਲ ਹੋਈ ਹੈ ਕਿਉਂਕਿ ਜਿਹਨਾਂ ਨੇ ਨਸ਼ਾ ਰੋਕਣਾ ਸੀ, ਉਹ ਹੀ ਨਸ਼ੇ ਦੇ ਸੌਦਾਗਰ ਬਣੇ ਹੋਏ ਹਨ।ਬਲਾਤਕਾਰਾਂ ਦੇ ਕੇਸਾਂ ਵਿਚ ਵੀ ਜ਼ਿਆਦਾਤਰ ਅਜਿਹੇ ਲੋਕਾਂ ਦਾ ਹੱਥ ਨਜ਼ਰ ਆ ਰਿਹਾ ਹੈ।ਇਹ ਠੀਕ ਹੈ ਕਿ ਹਰ ਮਹਿਕਮੇ ਵਿਚ ਨਾ ਤਾ ਸਾਰੇ ਮੁਲਾਜ਼ਮ ਮਾੜੇ ਹੁੰਦੇ ਹਨ ਅਤੇ ਨਾ ਹੀ ਸਾਰੇ ਚੰਗੇ ਹੁੰਦੇ ਹਨ, ਪਰ ਸਰਕਾਰਾਂ ਦਾ ਇਹ ਫਰਜ਼ ਬਣਦਾ ਹੈ ਕਿ ਮਾੜੇ ਅਨਸਰਾ ਦੀ ਪਛਾਣ ਕਰਕੇ ਚਾਹੇ ਉਹ ਕਿਸੇ ਵੀ ਅਹੁਦੇ `ਤੇ ਤਾਇਨਾਤ ਹੋਣ ਉਹਨਾਂ ਉਪਰ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਅਜਿਹੇ ਵਿਅਕਤੀਆਂ ਦੀ ਪਿਠ ਪੂਰਨ ਵਾਲਿਆਂ ਨੂੰ ਵੀ ਜਨਤਾ ਵਿਚ ਨਸ਼ਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।
    ਉਨਾਂ ਨੇ ਕਿਹਾ ਜਿਥੇ ਕੈਪਟਨ ਸਾਹਿਬ ਨੇ ਜੋਧਪੁਰ ਦੇ ਕੈਦੀਆਂ ਦੀ ਬਾਹ ਫੜ ਕੇ ਸ਼ਲਾਘਾਯੋਗ ਫੈਸਲਾ ਕੀਤਾ ਹੈ ਉਥੇ ਉਸੇ ਤਰ੍ਹਾਂ ਆਪਣੇ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਵੀ ਯਤਨ ਕਰਨ, ਇਸ ਵਿਚ ਭਾਵੇਂ ਕੋਈ ਵੀ ਕਾਰਵਾਈ ਕਰਨੀ ਪਵੇ।ਨਾਲ ਹੀ ਨਸ਼ੇੜੀ ਬੱਚਿਆਂ ਦੇ ਪਰਿਵਾਰਾਂ ਨਾਲ ਮਿਲ ਕੇ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਦਾ ਹਰ ਸੰਭਵ ਯਤਨ ਕੀਤਾ ਜਾਵੇ।ਨਗਰ ਪੰਚਾਈਤਾਂ ਵੀ ਆਪਣੇ-ਆਪਣੇ ਪਿੰਡਾਂ ਵਿਚ ਕੋਈ ਵੀ ਨਸ਼ਾ ਨਾ ਵਿਕਣ ਦੇਣ ਅਤੇ ਇਸ ਕਾਰਜ ਵਿਚ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਤਾਂ ਜੋ ਸਾਡੀ ਨੌਜਵਾਨੀ ਅਤੇ ਆਉਣ ਵਾਲੀ ਪਨੀਰੀ ਇਸ ਤੋਂ ਬੱਚ ਸਕੇ।
 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply