Thursday, March 28, 2024

ਮਾਮੂਲੀ ਮੀਂਹ ਨੇ ਸਰਕਾਰ ਵੱਲੋ ਕੀਤੇ ਵਿਕਾਸ ਦੇ ਦਾਅਵਿਆਂ ਦੀ ਖੋਲ੍ਹੀ ਪੋਲ

ਪੱਟੀ, 29 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋ) – ਅੱਤ ਦੀ ਪੈ ਰਹੀ ਗਰਮੀ `ਚ ਮੀਂਹ ਪੈਣ ਨਾਲ ਜਿਥੇ ਲੋਕਾਂ ਨੂੰ ਕੁੱਝ ਰਾਹਤ ਮਿਲੀ, ਉਥੇ ਥੋੜਾ ਜਿਹਾ ਮੀਂਹ PPN2906201822ਪੈਣ ਨਾਲ ਹੀ ਪੱਟੀ ਦੀਆਂ ਸੜਕਾਂ ਵਲੋਂ ਪਾਣੀ ਦੇ ਟੋਬੇ ਦਾ ਰੂਪ ਧਾਰਣ `ਤੇ ਲੋਕਾਂ `ਚ ਸਰਕਾਰ ਦੇ ਪ੍ਰਤੀ ਨਾਰਾਜ਼ਗੀ ਵੀ ਦੇਖਣ ਨੂੰ ਮਿਲੀ।ਸੜਕਾਂ `ਤੇ ਖੜੇ ਪਾਣੀ ਕਰ ਕੇ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਆਉਣ-ਜਾਣ `ਚ ਭਾਰੀ ਦਿੱਕਤ ਪੇਸ਼ ਆਈ।ਸ਼ਹਿਰ ਦੇ ਬੱਸ ਸਟੈਂਡ, ਗਾਂਧੀ ਸੱਥ, ਕਚਿਹਰੀ ਰੋਡ, ਮੇਨ ਬਜ਼ਾਰ ਅਤੇ ਸ਼ਹਿਰ ਦੇ ਕਈ ਹੋਰ ਥਾਵਾਂ `ਤੇ ਕਈ ਘੰਟੇ ਪਾਣੀ ਸੜਕਾਂ `ਤੇ ਖੜਾ ਰਿਹਾ।ਲੋਕਾਂ ਦਾ ਕਹਿਣਾ ਹੈ ਕਿ ਮਾਮੂਲੀ  ਮੀਂਹ ਨੇ ਸਰਕਾਰ ਵੱਲਂੋ ਕੀਤੇ ਵਿਕਾਸ ਕੰਮਾਂ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਅੱਗੇ ਦੇਖੋ ਕੀ  ਹੁੰਦਾ ਹੈ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply