Friday, March 29, 2024

ਚਿਲਡਰਨ ਹੋਮ ਗੁਦਾਸਪੁਰ ਵਿਖੇ ਰਹਿੰਦੇ ਬੱਚੇ ਦੀ ਸ਼ਨਾਖਤ ਬਾਰੇ ਮੰਗੀ ਜਾਣਕਾਰੀ

ਪਠਾਨਕੋਟ, 30  ਜੂਨ (ਪੰਜਾਬ ਪੋਸਟ ਬਿਊਰੋ) – ਦਫਤਰ ਜਿਲ੍ਹਾ ਬਾਲ ਸੂਰੱਖਿਆ ਯੂਨਿਟ ਪਠਾਨਕੋਟ ਕੋਲ ਪਿਛਲੇ ਕੂੱਝ ਸਮੇਂ ਦੋਰਾਨ ਇੱਕ ਬੱਚਾ ਪਹੁੰਚਿਆ ਹੈ, PPN3006201805ਜਿਸ ਨੂੰ ਇਸ ਸਮੇਂ ਚਿਲਡਰਨ ਹੋਮ ਗੁਰਦਾਸਪੁਰ ਵਿਖੇ ਰੱਖਿਆ ਗਿਆ ਹੈ, ਅਗਰ ਕੌਈ ਇਸ ਬੱਚੇ ਨੂੰ ਪਹਿਚਾਣਦਾ ਹੈ ਤਾਂ ਇਸ ਬਾਰੇ ਉੱਕਤ ਦਫਤਰ ਵਿਖੇ ਸੂਚਿਤ ਕੀਤਾ ਜਾਵੇ।ਜਿਲ੍ਹਾ ਬਾਲ ਸੁੁਰੱਖਿਆ ਅਧਿਕਾਰੀ ਊਸ਼ਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬੱਚਾ ਬਾਲ ਭਲਾਈ ਕਮੇਟੀ ਹਨੁਮਾਨਗੜ੍ਹ (ਰਾਜਸਥਾਨ) ਵਲੋਂ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਨੂੰ ਭੇਜਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਬੱਚੇ ਦੀ ਉਮਰ ਕਰੀਬ 11-12 ਸਾਲ ਹੈ ਅਤੇ ਇਹ ਬੱਚਾ ਆਪਣਾ ਨਾਮ ਸੂਰਜ ਅਤੇ ਪਿਤਾ ਦਾ ਨਾਮ ਬੰਸੀ ਲਾਲ ਦੱਸਦਾ ਹੈ ਇਸ ਤੋਂ ਇਲਾਵਾ ਬੱਚੇ ਦਾ ਕਹਿਣਾ ਹੈ ਕਿ ਉਹ ਪਠਾਨਕੋਟ ਦਾ ਰਹਿਣ ਵਾਲਾ ਹੈ।ਉਨ੍ਹਾਂ ਦੱਸਿਆ ਕਿ ਅਗਰ ਕੋਈ ਇਸ ਬੱਚੇ ਦੇ ਮਾਤਾ ਪਿਤਾ ਜਾਂ ਫਿਰ ਗਾਰਡੀਅਨ ਨੂੰ ਜਾਣਦਾ ਹੈ ਤਾਂ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਜਾਂ ਫਿਰ ਚਿਲਡਰਨ ਹੋਮ (ਲੜਕੇ) ਗੁਰਦਾਸਪੁਰ ਨਾਲ ਸੰਪਰਕ ਕਰ ਸਕਦਾ ਹੈ।ਇਸ ਤੋਂ ਇਲਾਵਾ ਉਕਤ ਦੋਨੋਂ ਸਥਾਨਾਂ ਦੇ ਮੋਬਾਇਲ ਨੰਬਰ 98146-61777, 89680-33441 ਜਾਂ 01874-240157,240058 ਤੇ ਸੂਚਨਾਂ ਦੇ ਸਕਦਾ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply