Friday, March 29, 2024

ਚਿੱਟੇ ਖ਼ਿਲਾਫ਼ ਕਾਲਾ ਹਫ਼ਤਾ ਮੁਹਿੰਮ ਦੌਰਾਨ ਰੋਸ ਮਾਰਚ

ਕੈਪਟਨ ਸੌਂਹਾਂ ਖਾ ਕੇ ਮੁਕਰਿਆ, ਚਿੱਟੇ ਦੇ ਤਸਕਰਾਂ ਦੇ ਹੌਂਸਲੇ ਬੁਲੰਦ- ਸਮਾਜਿਕ ਜਥੇਬੰਦੀਆਂ
ਭੀਖੀ, 2 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਸਮੁੱਚੇ ਪੰਜਾਬ ਵਿੱਚ ਸਮੂਹ ਸਮਾਜਿਕ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਵੱਲੋਂ 1 ਜੁਲਾਈ ਤੋਂ 7 ਤੱਕ ਮਿਲ ਕੇ PPN0207201811ਨਸ਼ੇ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਸਥਾਨਕ ਕਸਬੇ `ਚ ਤਰਕਸ਼ੀਲ ਸੁਸਾਇਟੀ ਪੰਜਾਬ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਨਸ਼ੇ ਖ਼ਿਲਾਫ਼ ਕਾਲਾ ਹਫ਼ਤਾ ਮਨਾਉਣ ਦੇ ਮਨੋਰਥ ਨਾਲ ਰੋਸ ਮਾਰਚ ਕੱਢਿਆ ਗਿਆ।ਜਿਸ ਦੌਰਾਨ ਪੰਜਾਬ ਸਰਕਾਰ ਅਤੇ ਨਸ਼ਾ ਤਸਕਰਾਂ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਬੱਚੇ, ਬਜ਼ੁਰਗ ਅਤੇ ਨੌਜਵਾਨਾਂ ਵੱਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਹੱਥਾਂ ਵਿੱਚ ਬੈਨਰ, ਤਖ਼ਤੀਆਂ ਫੜ ਕੇ ਕਸਬੇ ਦੀਆਂ ਮੁੱਖ ਸੜਕਾਂ ਤੋਂ ਇਲਾਵਾ ਸੰਘਣੀ ਅਬਾਦੀ ਵਾਲੇ ਇਲਾਕੇ ਅੰਦਰ ਮਾਰਚ ਕੀਤਾ ਗਿਆ।
ਇਸ ਸਮੇਂ ਸੰਬੋਧਨ ਕਰਦਿਆਂ ਰਾਜਿੰਦਰ ਜਾਫਰੀ, ਮਾ. ਵਰਿੰਦਰ ਸੋਨੀ, ਕਹਾਣੀਕਾਰ ਭੁਪਿੰਦਰ ਫ਼ੌਜੀ, ਕਾਮਰੇਡ ਗੁਰਨਾਮ ਭੀਖੀ ਅਤੇ ਧਰਮਪਾਲ ਨੀਟਾ ਨੇ ਕਿਹਾ ਕਿ ਚਿੱਟੇ ਕਾਰਨ ਹਰ ਰੋਜ ਹੋ ਰਹੀਆਂ ਮੌਤਾਂ ਦੀ ਤਾਦਾਦ ਵਧਦੀ ਜਾ ਰਹੀ ਹੈ।ਉਹਨਾਂ ਨੇ ਕਿਹਾ ਕਿ ਕੈਪਟਨ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਸੌਹਾਂ ਖਾਧੀਆਂ ਸਨ, ਕਿ ਇੱਕ ਮਹੀਨੇ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗਾ, ਨਸ਼ਾ ਮੁਕਤ ਕਰਨਾ ਤਾਂ ਦੂਰ ਦੀ ਗੱਲ ਰਹੀ ਸਮੱਗਲਰਾਂ ਦੇ ਹੌਸਲੇ ਹੋਰ ਬੁਲੰਦ ਹੁੰਦੇ ਜਾ ਰਹੇ ਨੇ, ਚਿੱਟੇ ਦੀ ਤਸਕਰੀ ਸਰੇਆਮ ਚੱਲ ਰਹੀ ਹੈ, ਸੋਸ਼ਲ ਮੀਡੀਆ ’ਤੇ ਆਉਂਦੀਆਂ ਵੀਡੀਓ ਇਸ ਦੀ ਪੁਸ਼ਟੀ ਕਰਦੀਆਂ ਹਨ। ਮਾਂਵਾਂ ਦੇ ਕੀਰਨੇ ਵੇਖੇ ਨਹੀਂ ਜਾਂਦੇ, ਉਨ੍ਹਾਂ ਮੰਗ ਕੀਤੀ ਕਿ ਕੈਪਟਨ ਸਰਕਾਰ ਅੱਖਾਂ ਤੋਂ ਪੱਟੀ ਖੋਲ੍ਹੇ ਨਸ਼ਾ ਤਸਕਰਾਂ ਨੱਥ ਪਾਵੇ ਅਤੇ ਜ਼ੇਲ੍ਹਾਂ ਵਿੱਚ ਡੱਕੇ, ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨਸ਼ੇ ਤੋਂ ਬਚ ਸਕੇ।
ਇਸ ਮੌਕੇ ਜਸਵੰਤ ਸਿੰਘ ਮੱਤੀ, ਜਸਪਾਲ ਅਤਲਾ, ਦਰਸ਼ਨ ਟੇਲਰ, ਕਰਨ ਭੀਖੀ, ਕੁਲਦੀਪ ਸਿੰਘ, ਹਰਵਿੰਦਰ ਭੀਖੀ, ਕਿਸਾਨ ਆਗੂ ਭੋਲਾ ਸਿੰਘ ਸਮਾਓ, ਹਰਦੀਪ ਭੱਠਲ, ਜਗਸੀਰ ਸੀਰਾ, ਦੀਪਕ ਸ਼ਰਮਾ, ਕਾਕਾ ਚਹਿਲ, ਗੀਤਕਾਰ ਜੱਗਾ ਭੀਖੀ, ਬਲਕਾਰ ਅਤਲਾ, ਸੰਜੀਵ ਕੁਮਾਰ ਆਦਿ ਸ਼ਾਮਲ ਹੋਏ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply