Saturday, April 20, 2024

ਅਫ਼ਗਾਨਿਸਤਾਨ `ਚ ਸਿੱਖ ਆਗੂਆਂ ’ਤੇ ਹੋਇਆ ਹਮਲਾ ਕਾਇਰਤਾ ਅਤੇ ਬਰਬਰਤਾ – ਜੀ.ਕੇ

ਸਿੱਖ ਸੰਸਥਾਵਾਂ ਵੱਲੋਂ ਅਫਗਾਨੀ ਦੂਤਘਰ ਦੇ ਬਾਹਰ ਮੁਜਾਹਰਾ ਕਰਨ ਦਾ ਐਲਾਨ
ਨਵੀਂ ਦਿੱਲੀ, 2 ਜੁਲਾਈ (ਪੰਜਾਬ ਪੋਸਟ ਬਿਊਰੋ) – ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿਖੇ ਸਿੱਖ ਆਗੂਆਂ ’ਤੇ ਹੋਏ ਆਤਮਘਾਤੀ ਹਮਲੇ ਨੂੰ ਦਿੱਲੀ ਸਿੱਖ PPN0207201817ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਇਰਤਾ ਅਤੇ ਬਰਬਰਤਾ ਪੂਰਨ ਹਮਲਾ ਦੱਸਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਸ ਬਾਰੇ ਮੁਲਾਕਾਤ ਕਰਨ ਆਏ ਦਿੱਲੀ ਰਹਿੰਦੇ ਅਫਗਾਨੀ ਮੂਲ ਦੇ ਸਿੱਖ ਆਗੂਆਂ ਨਾਲ ਗੱਲਬਾਤ ਕਰਨ ਉਪਰੰਤ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਂਝੇ ਤੌਰ ’ਤੇ ਮੰਗਲਵਾਰ 3 ਜੁਲਾਈ ਨੂੰ ਅਫਗਾਨੀ ਦੂਤਘਰ ਦੇ ਬਾਹਰ ਮੁਜਾਹਰਾ ਕਰਨ ਦਾ ਐਲਾਨ ਕੀਤਾ।ਇਸ ਤੋਂ ਪਹਿਲਾ ਘਟਨਾ ਦੇ ਤੁਰੰਤ ਬਾਅਦ ਹਰਕਤ ’ਚ ਆਏ ਦਿੱਲੀ ਕਮੇਟੀ ਪ੍ਰਬੰਧਕਾਂ ਨੇ ਕੱਲ ਰਾਤ ਨੂੰ ਕਮੇਟੀ ਦਫ਼ਤਰ ਵਿਖੇ ਉਕਤ ਆਗੂਆਂ ਨਾਲ ਮੁਲਾਕਾਤ ਦੌਰਾਨ ਇਸ ਮਸਲੇ ’ਤੇ ਕੇਂਦਰੀ ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਨਾਲ ਅੱਜ ਮੁਲਾਕਾਤ ਕਰਨ ਦੀ ਗੱਲ ਕਹੀ ਸੀ।ਜੀ.ਕੇ ਨੇ ਦੱਸਿਆ ਕਿ ਅਫਗਾਨ ਦੀ ਸਿਆਸੀ ਅਤੇ ਧਾਰਮਿਕ ਸਿੱਖ ਲੀਡਰਸ਼ਿਪ ਦੇ ਕਤਲੇਆਮ ਨਾਲ ਸਿੱਖ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਜਿਸ ਦੀ ਭਰਪਾਈ ਬਹੁਤ ਮੁਸ਼ਿਕਲ ਹੈ। ਜੀ.ਕੇ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਖੇ ਸਿੱਖਾਂ ’ਤੇ ਹੋਏ ਹਮਲੇ ਤੋਂ ਬਾਅਦ ਹੁਣ ਭਾਰਤ ਵਿਖੇ ਸਿੱਖ ਪਰਿਵਾਰਾਂ ਦੇ ਮੁੜ੍ਹ ਤੋਂ ਪਲਾਇਨ ਕਰਨ ਦਾ ਖਦਸਾ ਪੈਦਾ ਹੋ ਗਿਆ ਹੈ।ਇਸ ਤੋਂ ਪਹਿਲਾ ਤਾਲੀਬਾਨ ਦੇ ਖੌਫ਼ ਕਰਕੇ ਦਿੱਲੀ ਆਏ ਅਫ਼ਗਾਨੀ ਬਿਰਾਦਰੀ ਦੇ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਦਿਵਾਉਣ ’ਚ ਅਕਾਲੀ ਦਲ ਨੇ ਵੱਡੀ ਭੂਮਿਕਾ ਨਿਭਾਈ ਸੀ।ਇਸ ਕਰਕੇ ਅਫ਼ਗਾਨੀ ਸਿੱਖ ਭਾਈਚਾਰੇ ਦੀ ਨਿਗਾਹਾਂ ਇੱਕ ਵਾਰ ਫਿਰ ਅਕਾਲੀ ਲੀਡਰਸ਼ਿਪ ਵੱਲ ਹੈ। ਜਿਸ ਲਈ ਅਸੀਂ ਸ਼ੁਸਮਾ ਸਵਰਾਜ ਨੂੰ ਮਿਲ ਰਹੇ ਹਾਂ।ਇਸ ਮੁਲਾਕਾਤ ਦੌਰਾਨ ਭਾਰਤ ਸਰਕਾਰ ਨੂੰ ਅਫ਼ਗਾਨੀ ਸਿੱਖਾਂ ਦੀਆਂ ਪਰੇਸ਼ਾਨੀਆਂ ਬਾਰੇ ਦੱਸਿਆ ਜਾਵੇਗਾ।ਜੀ.ਕੇ ਨੇ ਕਿਹਾ ਕਿ ਇਸ ਹਮਲੇ ’ਤੇ ਸ਼ੱਕ ਦੀ ਸੂਈ ਆਈ.ਐਸ.ਆਈ.ਐਸ, ਆਈ.ਐਸ.ਆਈ, ਤਾਲੀਬਾਨ ਆਦਿਕ ਸੰਗਠਨਾਂ ਦੇ ਵੱਲ ਜਾ ਰਹੀ ਹੈ।ਇਸ ਲਈ ਇਸ ਬਾਰੇ ਅਫ਼ਗਾਨ ਸਰਕਾਰ ਨੂੰ ਜਾਂਚ ਕਰਕੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣੀਆਂ ਚਾਹੀਦੀਆਂ ਹਨ। ਸਿੱਖਾਂ ਦਾ ਅਫ਼ਗਾਨੀ ਮੁਸਲਮਾਨਾ ਨਾਲ ਕੋਈ ਵੈਰ-ਵਿਰੋਧ ਨਹੀਂ ਸੀ।ਇਸ ਕਰਕੇ ਹਮਲੇ ਦੇ ਕਾਰਨ ਦੀ ਘੋਖ ਜਰੂਰੀ ਹੈ। ਦਿੱਲੀ ’ਚ ਰਹਿੰਦੇ ਅਫ਼ਗਾਨੀ ਸਿੱਖਾਂ ਦੇ ਪਾਸਪੋਰਟ ਬਣਾਉਣ ਆਦਿ ’ਚ ਆ ਰਹੀਆਂ ਪਰੇਸ਼ਾਨੀਆਂ ਨੂੰ ਵੀ ਹੱਲ ਕਰਨ ਦਾ ਜੀ.ਕੇ ਨੇ ਅਫ਼ਗਾਨੀ ਆਗੂਆਂ ਨੂੰ ਭਰੋਸਾ ਦਿੱਤਾ।
    ਇੱਥੇ ਦਸ ਦੇਈਏ ਕਿ ਹਮਲੇ ਦੇ ਵਿਰੋਧ ਅਤੇ ਸ਼ੋਕ ’ਚ ਦਿੱਲੀ ਕਮੇਟੀ ਦਾ ਦਫਤਰ ਅੱਜ ਬੰਦ ਰਿਹਾ।ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਗੁਰਮੀਤ ਸਿੰਘ ਮੀਤਾ ਅਤੇ ਸਾਬਕਾ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੋਂਟੀ ਮੌਜੂਦ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply