Thursday, March 28, 2024

ਥਾਣਾ ਸਾਂਝ ਕੇਦਰ ਭੀਖੀ ਨੇ ਨਸ਼ਿਆਂ ਦੇ ਵਿਰੁੱਧ ਕੱਸੀ ਕਮਰ

ਭੀਖੀ, 3 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਥਾਣਾ ਸਾਂਝ ਕੇਂਦਰ `ਚ ਨਸ਼ਿਆਂ ਦੇ ਵਿਰੁੱਧ ਇੱਕ ਅਹਿਮ ਮੀਟਿੰਗ ਮੁੱਖ ਅਫਸਰ ਇੰਸਪੈਕਟਰ PPN0307201816ਅੰਗਰੇਜ ਸਿੰਘ ਹੁੰਦਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਥਾਣੇਦਾਰ ਸੰਦੀਪ ਸਿੰਘ ਅਤੇ ਸਹਾਇਕ ਥਾਣੇਦਾਰ ਤੇ ਇੰਚਾਰਜ ਸਾਂਝ ਕੇਦਰ ਸਮਰਾਟਵੀਰ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਕੌਸਲਰ ਮਨੋਜ ਸਿੰਗਲਾ, ਮੱਖਣ ਹਾਜੀ, ਬਿੰਦਰ ਸਰਮਾ, ਕਿੱਲੂ ਸਿੰਘ, ਮਨਜੀਤ ਸਿੰਘ, ਸੰਦੀਪ ਕੁਮਾਰ ਦੀਪੂ, ਸੁਖਦੀਪ ਸਿੰਘ, ਕੁਲਵਿੰਦਰ ਬਿੱਲਾ ਅਤੇ ਕੌਸਲਰ ਰਾਮਪਾਲ, ਜਰਨੈਲ ਸਿੰਘ ਸਾਬਕਾ ਐਮ.ਸੀ ਸ਼ਾਮਲ ਹੋਏ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸਮਰਾਟਵੀਰ ਨੇ ਕਿਹਾ ਕੇ ਇਹਨਾਂ ਮਾਰੂ ਨਸ਼ਿਆਂ ਨੂੰ ਠੱਲ ਪਾਉਣ ਲਈ ਕਸਬੇ ਦੇ ਲੋਕਾਂ ਨੂੰ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ, ਕਿਉਂਕਿ ਇਹਨਾਂ ਨਸ਼ਿਆਂ ਨਾਲ ਨੌਜਵਾਨੀ ਦਾ ਘਾਣ ਹੋ ਰਿਹਾ ਤੇ ਕਈ ਨੌਜਵਾਨ ਮੌਤ ਦੇ ਮੂੰਹ `ਚ ਜਾ ਪਏ ਹਨ।ਉਨਾਂ ਨੇ ਨਸ਼ੇੜੀ ਨੌਜਵਾਨਾਂ ਨੂੰ ਨਸ਼ਾ ਛੁਡਾਉ ਕੇਂਦਰ ਵਿੱਚ ਭਰਤੀ ਕਰਵਾ ਕੇ ਲੋਕ ਭਲਾਈ ਦੇ ਕੰਮਾਂ ਲਈ ਪ੍ਰੇਰਿਤ ਕਰਕੇ ਨਸ਼ਿਆਂ ਵੱਲ ਜਾਣ ਤੋ ਰੋਕਿਆ ਜਾਣਾ ਚਾਹੀਦਾ ਹੈ।ਜੇ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਸ਼ਨਾਖਤ ਕਰਕੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ।ਮਨੋਜ ਸਿੰਗਲਾ ਨੇ ਬੋਲਦਿਆਂ ਕਿਹਾ ਕੇ ਨਸ਼ਿਆਂ ਨੂੰ ਰੋਕਣ  ਦੇ ਨਾਲ ਵੱਧ ਤੋ ਵੱਧ ਰੁੱਖ ਲਾਏ ਜਾਣ ਤਾਂ ਜੋ ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ।ਕੌਸਲਰ ਮੱਖਣ ਹਾਜੀ ਨੇ ਕੈਪਟਨ ਸਰਕਾਰ ਦੇ ਨਸ਼ਾ ਸਮੱਗਲਰਾਂ ਨੂੰ ਫਾਹੇ ਲਾਏ ਜਾਣ ਵਾਲੇ ਬਿਆਨ ਦਾ ਸੁਆਗਤ ਕੀਤਾ।
ਇਸ ਮੌਕੇ ਮਨਿੰਦਰ ਸਿੰਘ ਹੌਲਦਾਰ, ਹਰਪਾਲ ਸਿੰਘ, ਸਾਬਕਾ ਕੌਸਲਰ ਜਰਨੈਲ ਸਿੰਘ, ਬਿੰਦਰ ਮਹੰਤ, ਅਵਤਾਰ ਤਾਰੀ ਖੀਵਾ ਕਲਾਂ, ਧਰਮਵੀਰ ਸਰਮਾ, ਸਾਬਕਾ ਕੌਸਲਰ ਰਾਜਵੀਰ ਕੌਰ, ਰਾਣੀ ਕੌਰ, ਕੁਲਵੰਤ ਕੌਰ, ਸੁਰਜੀਤ ਕੌਰ ਆਦਿ ਹਾਜਰ ਸਨ।

Check Also

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ …

Leave a Reply