Saturday, April 20, 2024

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਆਪਣੇ ਬੱਚਿਆਂ ਸਮੇਤ ਨਸ਼ਿਆਂ ਖਿਲਾਫ ਕੀਤਾ ਰੋਸ ਮਾਰਚ

ਭੀਖੀ, 3 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਦਿਨੋਂ-ਦਿਨ ਵਧ ਰਹੇ ਨਸ਼ੇ ਤੇ ਨਸ਼ਿਆਂ ਦੇ ਕਾਰਨ ਨਿੱਤ-ਰੋਜ਼ ਹੋ ਰਹੀਆਂ ਮੌਤਾਂ ਤੋਂ ਫਿਕਰਮੰਦ ਆਲ ਪੰਜਾਬ PPN0307201817ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਭੀਖੀ ਵਲੋਂ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਨਸ਼ਿਆਂ ਦੇ ਖਿਲਾਫ ਸਥਾਨਕ ਸ਼ਹਿਰ `ਚ ਰੋਸ ਮਾਰਚ ਕੀਤਾ ਗਿਆ।ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਆਪਣੇ ਬੱਚਿਆਂ ਸਮੇਤ ਇਸ ਰੋਸ ਮਾਰਚ ਵਿਚ ਸਮੂਲੀਅਤ ਕੀਤੀ। ਉਹਨਾਂ ਨਸ਼ਿਆਂ ਦੇ ਖਿਲਾਫ ਲਿਖੇ ਮਾਟੋ ਅਤੇ ਬੈਨਰ ਹੱਥਾਂ ਵਿਚ ਫੜੇ ਹੋਏ ਸਨ।ਉਹਨਾਂ ਨਸ਼ਿਆਂ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
 ਵੱਖ ਵੱਖ ਆਗੂਆਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਨੇ ਪੂਰੀ ਤਰ੍ਹਾਂ ਖਾ ਲਿਆ ਹੈ ਅਤੇ ਅੱਜ ਘਰ-ਘਰ ਵਿਚ ਨਸ਼ਿਆਂ ਨੇ ਸੱਥਰ ਵਿਛਾ ਦਿੱਤੇ ਹਨ।ਜੇਕਰ ਸਰਕਾਰਾਂ ਆਪਣੀ ਜਿੰਮੇਵਾਰੀ ਸਮਝਦੀਆਂ ਤਾਂ ਅੱਜ ਲੋਕਾਂ ਨੂੰ ਇਹ ਦਿਨ ਦੇਖਣੇ ਨਾ ਪੈਂਦੇ।ਯੂਨੀਅਨ ਵਲੋਂ ਸਥਾਨਕ ਸੀ.ਡੀ.ਪੀ.ਓ. ਸਰਬਜੀਤ ਸਿੰਘ ਰਾਹੀਂ ਪੰਜਾਬ ਸਰਕਾਰ ਦੇ ਨਾਮ `ਤੇ ਮੰਗ ਪੱਤਰ ਦਿੱਤਾ ਗਿਆ।ਇਸ ਸਮੇਂ ਬਲਾਕ ਪ੍ਰਧਾਨ ਜਸਵੰਤ ਕੌਰ ਫਰਵਾਹੀ, ਮਲਕੀਤ ਕੌਰ, ਪੁਸ਼ਵਿੰਦਰ ਕੌਰ, ਕੁਲਦੀਪ ਕੌਰ ਰੱਲਾ, ਜਸਵੀਰ ਕੌਰ, ਰਾਜਵਿੰਦਰ ਕੌਰ, ਪ੍ਰਕਾਸ਼ ਕੌਰ, ਗੁਰਮੀਤ ਕੌਰ, ਸੁਖਜੀਤ ਕੌਰ, ਮਾਇਆ ਕੌਰ, ਗੁਰਪਿਆਰ ਕੌਰ, ਵਰਿੰਦਰ ਕੋਰ, ਨਸੀਬ ਕੌਰ, ਜਗਵਿੰਦਰ ਕੌਰ, ਵੀਰਪਾਲ ਕੌਰ, ਸੁਖਚੈਨ ਕੌਰ, ਗੁਰਮੀਤ ਕੌਰ, ਮਮਤਾ ਰਾਣੀ ਆਦਿ ਵੀ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply