Saturday, April 20, 2024

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਪਹਿਲਾਂ ਡੇਰਾ ਪ੍ਰੇਮੀਆਂ ਨੂੰ ਜਾਰੀ ਹੋਇਆ ਅਸਲਾ ਲਾਇਸੰਸ- ਸਿਮਰਨਜੀਤ ਸਿੰਘ ਮਾਨ

ਬਠਿੰਡਾ, 3 ਜਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਰਕਟ ਹਾਊਸ ਵਿੱਚ PPN0307201826ਬਠਿੰਡਾ ਪ੍ਰੈਸ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਬਰਗਾੜੀ ਵਿਖੇ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਤੋ ਪਹਿਲਾ ਇਸ ਘਟਨੱਕ੍ਰਮ ਵਿਚ ਸ਼ਾਮਲ ਸੌਦਾ ਸਾਧ ਦੇ ਚੇਲਿਆਂ ਨੂੰ ਅਕਾਲੀ-ਭਾਜਪਾ ਵਲੋਂ ਬਕਾਇਦਾ ਅਸਲੇ ਦੇ ਲਾਇਸੰਸ ਜਾਰੀ ਕੀਤੇ ਗਏ ਸਨ।ਉਨ੍ਹਾਂ ਕਿਹਾ ਕਿ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਤੇ ਬੇਅਦਬੀ ਦੇ ਇਸ ਘਟਨਾਕ੍ਰਮ ਦੀਆ ਪੈੜਾਂ ਡੇਰਾ ਸਿਰਸਾ ਤੱਕ ਪਹੁੰਚਦੀਆਂ ਹਨ।ਉਨ੍ਹਾਂ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਜਿਸ਼ ਡੇਰਾ ਸਿਰਸਾ ਵਿਖੇ ਰਚੀ ਗਈ, ਜਿਸ ਵਿੱਚ ਕੇਂਦਰ ਸਰਕਾਰ ਅਤੇ ਆਰ.ਐਸ.ਐਸ ਵੱਲੋ ਅਹਿਮ ਰੋਲ ਅਦਾ ਕੀਤਾ ਗਿਆ।ਉਨ੍ਹਾਂ ਕਿਹਾ ਕਿ ਘਟਨਾ ਤੋ ਕੁੱਝ ਸਮਾਂ ਪਹਿਲਾ ਡੇਰਾ ਪ੍ਰੇਮੀਆਂ ਦੇ ਬਕਾਇਦਾ ਅਸਲੇ ਦੇ ਲਾਇਸੰਸ ਅਕਾਲੀ-ਭਾਜਪਾ ਸਰਕਾਰ ਵੱਲੋ ਬਣਾਏ ਗਏ।ਉਨ੍ਹਾਂ ਕਿਹਾ ਇਸ ਘਟਨਾ ਦੇ ਮੁੱਖ ਸੂਤਰਧਾਰ ਡੇਰਾ ਮੁੱਖੀ ਦੇ ਕਰੀਬੀਆਂ ਨੂੰ ਪੰਜਾਬ ਸਰਕਾਰ ਵੱਲੋ ਬਕਾਇਦਾ ਸਰਕਾਰੀ ਪਾਇਲਟਾਂ ਵਾਲੀਆਂ ਗੱਡੀਆਂ ਦਿੱਤੀਆ ਗਈਆ ਸਨ।ਜਿਸ ਤੋ ਸਾਫ਼ ਜਾਹਿਰ ਹੈ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਅਕਾਲੀ-ਭਾਜਪਾ ਸਰਕਾਰ ਵੱਲੋ ਸ੍ਰੀ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਡੇਰਾ ਪ੍ਰੇਮੀ ਖਿਲਾਫ ਕੋਈ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਦੀ ਹਰ ਕਦਮ `ਤੇ ਸਹਾਇਤਾ ਕੀਤੀ ਗਈ।
 ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਬੇਅਦਬੀ ਕਾਂਡ ਦੀ ਤਹਿ ਤੱਕ ਜਾਣਾ ਚਾਹੁੰਦੀ ਹੈ ਤਾਂ ਡੇਰਾ ਸਿਰਸਾ ਮੁੱਖੀ ਨੂੰ ਰਿਮਾਂਡ `ਤੇ ਲਿਆ ਕੇ ਪੁੱਛਗਿੱਛ ਕਰੇ ਤਾਂ ਹੋਰ ਅਹਿਮ ਖੁਲਾਸੇ ਹੋਣਗੇ।ਇਸ ਮੌਕੇ ਉਨਾਂ ਨਾਲ ਗੁਰਸਵੇਕ ਸਿੰਘ ਜਵਾਹਰਕੇ ਵਾਲਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਰਣਜੀਤ ਸਿੰਘ ਬਰਨਾਲਾ, ਪਲਵਿੰਦਰ ਸਿੰਘ ਬਾਲਿਆਂਵਾਲੀ, ਸਿਮਰਨਜੋਤ ਸਿੰਘ ਮਾਨ ਆਦਿ ਆਗੂ ਮੌਜੂਦ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply