Saturday, April 20, 2024

ਬਾਰਿਸ਼ ਅਤੇ ਨਹਿਰੀ ਖਾਲ ਟੁੱਟਣ ਨਾਲ ਪਿੰਡ ਵਿੱਚ ਭਰਿਆ ਪਾਣੀ

ਭੀਖੀ, 4 ਜੁਲਾਈ (ਪੰਜਾਬ ਪੋਸਟ – ਕਮਲ ਜਿੰਦਲ) – ਨੇੜਲੇ ਪਿੰਡ ਮੋਹਰ ਸਿੰਘ ਵਾਲਾ ਰਾਤ ਤੋਂ ਰੁੱਕ-ਰੁੱਕ ਕੇ ਪੈ ਰਹੀ ਬਾਰਿਸ਼ ਅਤੇ ਨਹਿਰੀ ਖਾਲ ਦੇ ਟੁੱਟਣ ਨਾਲ PPN0407201801ਪਿੰਡ ਦੇ ਛੱਪੜ ਵਿੱਚ ਐਨਾ ਪਾਣੀ ਭਰ ਗਿਆ ਕਿ ਪਾਣੀ ਉਛਲ ਕੇ ਜਿਥੇ ਪਿੰਡ ਦੀਆਂ ਗਲੀਆਂ ਵਿੱਚ ਜਾ ਵੜਿਆ, ਉਥੇ ਛੱਪੜ ਦੇ ਨਾਲ ਲੱਗਦੇ ਖੇਤਾਂ ਵਿੱਚ ਖੜ੍ਹੀ ਫਸਲ ਨੂੰ ਵੀ ਨੁਕਸਾਨ ਪਹੁੰਚਿਆ।ਪਾਣੀ ਪਿੰਡ ਦੇ ਸਕੂਲ, ਗੁਰੂਦੁਆਰਾ ਸਾਹਿਬ ਅਤੇ ਮਸਜਿਦ ਵਿੱਚ ਵੀ ਜਾ ਵੜਿਆ।ਜਿਸ ਨਾਲ ਸਵੇਰੇ ਸਕੂਲ ਆਉਣ ਵਾਲੇ ਵਿਦਿਆਰਥੀਆਂ ਨੁੰ ਸਕੂਲ ਅਤੇ ਸ਼ਰਧਾਲੂਆ ਨੂੰ ਗੁਰਦੁਆਰਾ ਸਾਹਿਬ ਅਤੇ ਮਸਜਿਦ ਵਿੱਚ ਆਉਣ ਵੇਲੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਇਸੇ ਦੌਰਾਨੇ ਪਿੰਡ ਦੀ ਸਰਪੰਚ ਚਰਨਜੀਤ ਕੌਰ, ਮੇਜਰ ਸਿੰਘ, ਪੰਚ ਦਰਸ਼ਨ ਸਿੰੰਘ, ਪੰਚ ਰਣਜੀਤ ਸਿੰਘ, ਪੰਚ ਬਲਵੀਰ ਸਿੰਘ, ਸਾਬਕਾ ਪੰਚ ਬੌਰੀਆਂ ਖਾਂ, ਪਿਆਰਾ ਸਿੰਘ, ਕਲੱਬ ਪ੍ਰਧਾਨ ਪਰਵਿੰਦਰ ਸਿੰਘ ਕੂੰਨਰ, ਗੁਰਲਾਭ ਸਿੰਘ, ਸੁਖਦੇਵ ਸਿੰਘ, ਜਗਤਾਰ ਸਿੰਘ ਭੁੱਲਰ, ਜਸਵੀਰ ਸਿੰਘ, ਸੁਖਵਿੰਦਰ ਸਿੰਘ ਆਦਿ ਪਿੰਡ ਵਾਸੀਆ ਨੇ ਮੰਗ ਕੀਤੀ ਹੈ ਕਿ ਪਿੰਡ ਦੇ ਛੱਪੜ ਦੇ ਵਾਧੂ ਪਾਣੀ ਅਤੇ ਵਾਧੂ ਨਹਿਰੀ ਪਾਣੀ ਨੂੰ ਬਹਾਦਰ ਸਿੰਘ ਵਾਲਾ ਨਿਕਾਸੀ ਡਰੇਨ ਵਿੱਚ ਸੁੱਟਣ ਲਈ ਪ੍ਰਸ਼ਾਸਨ ਤੁਰੰਤ ਪ੍ਰਬੰਧ ਕਰੇ ਤਾਂ ਜੋ ਪਿੰਡ ਵਾਸੀਆ ਨੂੰ ਆਗਾਮੀ ਦਿਨਾਂ ਵਿੱਚ ਆਉਣ ਵਾਲੀਆ ਦਿੱਕਤਾਂ ਅਤੇ ਪਾਣੀ ਤੋਂ ਫੈਲ਼ਣ ਵਾਲੀਆਂ ਬੀਮਾਰੀਆਂ ਤੋਂ ਨਿਜ਼ਾਤ ਮਿਲ ਸਕੇ।
 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply