Saturday, April 20, 2024

ਪੰਜ ਰੋਜ਼ਾ ਪੰਜਾਬੀ ਰੰਗਮੰਚ ਉਤਸਵ ਦੇ ਆਖਰੀ ਦਿਨ ‘ਮੈਂ ਜਲ੍ਹਿਆ ਵਾਲਾ ਬਾਗ ਬੋਲਦਾ’ ਮੰਚਿਤ

ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬ ਦੀ ਪ੍ਰਸਿੱਧ ਨਾਟ ਸੰਸਥਾ ਮੰਚ ਰੰਗਮੰਚ (ਰਜਿ.) ਅੰਮ੍ਰਿਤਸਰ ਅਤੇ ਵਿਰਸਾ ਵਿਹਾਰ PPN0407201806ਅੰਮ੍ਰਿਤਸਰ ਵੱਲੋਂ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ 30 ਜੂਨ ਤੋਂ 4 ਜੁਲਾਈ ਤੱਕ ਚੱਲਣ ਵਾਲੇ ਪੰਜ ਰੋਜ਼ਾ ਪੰਜਾਬੀ ਰੰਗਮੰਚ ਉਤਸਵ ਦੇ ਆਖਰੀ ਦਿਨ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਮੈਂ ਜਲ੍ਹਿਆ ਵਾਲਾ ਬਾਗ ਬੋਲਦਾ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਭਾਵਪੂਰਵਕ ਪੇਸ਼ਕਾਰੀ ਕੀਤੀ ਗਈ।
PPN04072018072019 ਦਾ ਸਾਲ ਜਲ੍ਹਿਆਂ ਵਾਲੇ ਬਾਗ ਦੀ ਤ੍ਰਾਸਦੀ ਦਾ 100 ਵਾਂ ਸਾਲ ਹੈ।ਇਸ ਨਾਟਕ ਦੇ ਬਹਾਨੇ ਅਸੀਂ ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ, ਉਹਨਾਂ ਨੂੰ ਸ਼ਰਧਾਂਜਲੀ ਦੇ ਰਹ ਹਾਂ।ਇਹ ਨਾਟਕ ਅੱਜ ਦੇ ਸਮਿਆਂ ਦੇ ਜਲ੍ਹਿਆ ਵਾਲਾ ਬਾਗ ਤੋਂ ਸ਼ੁਰੂ ਹੁੰਦਾ ਹੈ ਤੇ ਇਕ ਨਵੇਂ ਸੰਦੇਸ਼ ਨਾਲ ਖ਼ਤਮ ਹੁੰਦਾ ਹੈ।ਇਸ ਨਾਟਕ ਵਿੱਚ ਇਤਿਹਾਸ ਵੀ ਹੈ, ਤੇ ਅੱਜ ਵੀ ਹੈ। ਇਸ ਨਾਟਕ ਅੰਦਰ ਕਈ ਨਾਟਕ ਸਮੋਏ ਨੇ, ਸ੍ਰ. ਨਾਨਕ ਸਿੰਘ ਨਾਵਲਿਸਟ ਵੱਲੋਂ 1919 ਵਿੱਚ ਲਿੱਖੀ ਕਵਿਤਾ ਖੂਨੀ ਵਿਸਾਖੀ ਵੀ ਸ਼ਾਮਿਲ ਹੈ, ਅਤੇ ਕਪੂਰ ਸਿੰਘ ਘੁੰਮਣ ਦਾ ਨਾਟਕ ‘‘ਅਜ਼ਾਦੀ ਦਾ ਸਮਾਂ’’ ਦੇ ਹਿਸੇ ਵੀ ਸ਼ਾਮਿਲ ਨੇ। ਜਲ੍ਹਿਆਂ ਵਾਲੇ ਬਾਗ ਦੇ ਇਤਿਹਾਸ ਨੂੰ ਇਸ ਨਾਟਕ ਵਿੱਚ ਡਾ. ਸ਼ਿਆਮ ਸੁੰਦਰ ਦੀਪਤੀ ਨੇ ਨਵੇਂ ਅਰਥਾਂ ਨਾਲ ਪੇਸ਼ ਕੀਤਾ ਹੈ।ਇਹ ਨਾਟਕ ਸਾਡੇ ਮਨਾਂ ਅੰਦਰ ਸਵਾਲ ਪੈਦਾ ਕਰਦਾ ਹੈ, ਕਿ ਅਸੀਂ ਜਲ੍ਹਿਆਂ ਵਾਲੇ ਬਾਵ ਨੂੰ ਸਿਰਫ਼ ਸੈਰਗਾਹ ਹੀ ਕਿਉਂ ਬਣਾ ਦਿੱਤਾ ਹੈ ਕੀ ਅਸੀਂ ਜਲ੍ਹਿਆਂ ਵਾਲੇ ਬਾਗ ਨੂੰ ਦੇਖਦੇ ਹੋਏ, ਸਚਮੁੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਹੁੰਦੇ ਆਂ? ਜਾਂ ਸਿਰਫ਼ ਉਥੇ ਸੈਲਫ਼ੀਆਂ ਲੈਣ, ਸੈਰ ਕਰਨ ਜਾਂ ਪਿਕਨਿਕ ਮਨਾਉਣ ਹੀ ਜਾਂਦੇ ਆਂ। ਲੋੜ ਹੈ ਸੱਚੇ ਮਨੋਂ ਜਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ।
 ਨਾਟਕ `ਚ ਗੁਰਜੰਟ ਸਿੰਘ, ਅਨਮੋਲ ਸਿੰਘ, ਹਰਮਨਜੀਤ ਸਿੰਘ, ਕਵਲਦੀਪ, ਅੰਕੁਸ਼ ਨਾਗਰ, ਨਿਖਲ, ਦਿਲਪ੍ਰੀਤ ਸਿੰਘ, ਕਰਨ ਕੁੱਕਰ, ਸਾਹਿਲ, ਦੀਪਕ ਸ਼ਰਮਾ, ਅੰਕਿਤ ਡੋਕਿਆਨਾ, ਅਪੂਰਵ ਸਿੰਘ, ਸਚਿਨ ਸੈਣੀ, ਅਜੇ ਕੁਮਾਰ, ਪ੍ਰਮਿੰਦਰ ਸਿੰਘ, ਗੁਰਸੇਵਕ ਸਿੰਘ, ਅਕਸ਼ਿਤ ਐਰੀ, ਸੋਰਵ ਜੋਸ਼ੀ, ਜਸਕੀਰਤ ਸਿੰਘ, ਲਖਵੀਰ ਸਿੰਘ, ਅਰਸ਼ ਕਾਲੜਾ, ਇਸ਼ਾ, ਸੁਰਜੀਤ ਕੌਰ, ਮਨਵੀਰ ਸਿੰਘ, ਵਿਸ਼ਾਲ ਕੁਮਾਰ, ਵਿਜੇ ਕੁਮਾਰ, ਦਾਨਿਸ਼ ਅਰੋੜਾ, ਗਰਵਿਤ ਕਟਿਆਲ, ਅੰਕਿਤ ਸ਼ਰਮਾ, ਮਰੀਦੁਲ ਸ਼ਰਮਾ, ਬਲਜੀਤ ਸ਼ਰਮਾ, ਸ਼ਿਵਮ ਹੰਸ, ਸਾਹਿਲ ਕੁਮਾਰ, ਦਲਵੀਰ ਸਿੰਘ, ਗੁਰਪ੍ਰੀਤ ਸਿੰਘ, ਵਰਿੰਦਰਪਾਲ ਸਿੰਘ, ਰਾਹੁਲ ਕੁਮਾਰ, ਰਿਦਮ, ਸਮੀਰ, ਰੀਆ ਸਿੰਘ, ਦੇਵਿਕਾ ਜੈਨ, ਸੁਖਦੇਵ ਸਿੰਘ, ਅਫ਼ਜਲ ਖਾਨ, ਵਨੀਕਾ ਸ਼ਰਮਾ ਆਦਿ ਕਲਾਕਾਰਾਂ ਵੱਲੋਂ ਵੱਖ-ਵੱਖ ਅਦਾਕਾਰੀ ਪੇਸ਼ ਕੀਤੀ।ਇਸ ਨਾਟਕ ਦਾ ਸੰਗੀਤ ਲੋਪੋਕ ਬ੍ਰਦਰਜ਼ ਵਲੋਂ ਦਿੱਤਾ ਗਿਆ।ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਵਰਕਸ਼ਾਪ ਦੀ ਸਿਖਾਲਾਈ ਲੈ ਰਹੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਬ੍ਰਾਊਜ਼ਰ ਦੇ ਕੇ ਸਨਮਾਨਿਤ ਕੀਤਾ ਗਿਆ।
 ਇਸ ਮੌਕੇ ਭੂੁਪਿੰਦਰ ਸਿੰਘ ਸੰਧੂ, ਸ਼ਿਆਮ ਸੁੰਦਰ ਦੀਪਤੀ, ਦੀਪ ਦਵਿੰਦਰ ਸਿੰਘ, ਦੇਵ ਦਰਦ, ਅਰਵਿੰਦਰ ਕੌਰ ਧਾਲੀਵਾਲ, ਮਲਵਿੰਦਰ ਸਿੰਘ, ਅਰਤਿੰਦਰ ਸੰਧੂ, ਸੁਮੀਤ ਸਿੰਘ, ਪਾਰਥੋ ਬੈਨਰਜੀ, ਹਰਦੀਪ ਗਿੱਲ, ਪਵਨਦੀਪ, ਗੁਰਤੇਜ ਮਾਨ, ਪਵੇਲ ਸੰਧੂ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply