Friday, March 29, 2024

5 ਸਾਲ ਤੋਂ ਛੋਟੇ ਬੱਚਿਆਂ ਨੂੰ ਦਸਤ ਰੋਗ ਤੋਂ ਬਚਾਉਣ ਲਈ ਵਿਸ਼ੇਸ਼ ਦਸਤ ਰੋਕੂ ਪੰਦਰਵਾੜਾ 9 ਜੁਲਾਈ ਤੋਂ

ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਗਰਮੀਆਂ ਦੇ ਮੌਸਮ ਵਿੱਚ 5 ਸਾਲ ਤੋਂ ਛੋਟੇ ਬੱਚਿਆਂ ਨੂੰ ਦਸਤ ਰੋਗ ਤੋਂ ਬਚਾਉਣ ਲਈ ਭਾਰਤ ਸਰਕਾਰ PPN0407201808ਅਤੇ ਪੰਜਾਬ ਸਰਕਾਰ ਵਲੋਂ 9-07-2018 ਤੋਂ 21-07-2018 ਤੱਕ ਇੱਕ ਵਿਸ਼ੇਸ਼ ਦਸਤ ਰੋਕੂ ਪੰਦਰਵਾੜਾ ਚਲਾਇਆ ਜਾ ਰਿਹਾ ਹੈ।ਜਿਸ ਬਾਰੇ ਆਮ ਲੋਕਾਂ ਨੂੰ ਸੁਚੇਤ ਕਰਨ ਹਿੱਤ ਅੱਜ ਏ.ਡੀ.ਸੀ (ਡੀ) ਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜਿਲ੍ਹਾ ਟਾਸਕ ਫੋਰਸ ਮੀਟਿੰਗ ਦਾ ਆਯੋਜਨ ਜਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਕੀਤਾ ਗਿਆ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਵਿੰਦਰ ਸਿੰਘ ਨੇ ਕਿਹਾ ਕਿ ਇਸ ਪੰਦਰਵਾੜੇ ਦਾ ਮੁੱਖ ਉਦੇਸ਼ ਆਮ ਲੋਕਾ ਨੂੰ ਦਸਤ ਰੋਗ ਬਾਰੇ ਜਾਗਰੂਕਤਾ ਕਰਨਾ ਹੈ।ਕਿਉਂਕਿ ਦਸਤ ਰੋਗ ਨਾਲ ਹੋਣ ਵਾਲੀਆਂ ਮੋਤਾਂ ਰੋਕਣਯੋਗ ਹਨ।ਉਨਾਂ ਨੇ ਆਏ ਹੋਏ ਵਿਭਾਗਾਂ ਜਿਵੇ (ਇਸਤਰੀ ਵਿਭਾਗ, ਸਿਖਿਆ, ਵਾਟਰ ਤੇ ਸੈਨੀਟੇਸ਼ਨ, ਕਾਰਪੋਰੇਸਨ) ਨੂੰ ਅਪੀਲ ਕੀਤੀ ਕਿ ਇਸ ਪੰਦਰਵਾੜੇ ਵਿਚ ਸਿਹਤ ਵਿਭਾਗ ਨੂੰ ਬਣਦਾ ਸਹਿਯੋਗ ਦਿੱਤਾ ਜਾਵੇ। ਸਕੂਲਾਂ ਵਿੱੱਚ ਸਵੇਰ ਦੀ ਅਸੈਬਲੀ ਵਿਚ ਬੱਚਿਆਂ ਨੂੰ ਇੱੱਕਤਰ ਕਰਕੇ ਇਸ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਜਾਵੇ। ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਇਸ ਅਵਸਰ ਤੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਪੰਦਰਵਾੜੇ ਵਿੱਚ ਦੋ ਓ.ਆਰ.ਐਸ ਕਾਰਨਰ ਹਰੇਕ ਸਿਹਤ ਕੇਦਰ ਵਿਚੱ ਬਣਾਉਣੇ ਯਕੀਨੀ ਬਣਾਏ ਜਾਣ ਅਤੇ ਇਕ ਕਾਰਨਰ ਐਮਰਜੈਸੀ ਵਿੱਚ ਜਰੂਰ ਹੋਣਾ ਚਾਹੀਦਾ ਹੈ।ਇਸ ਅਵਸਰ ਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਮੇਸ਼ ਨੇ ਦਸਿਆ ਕਿ ਅੰਮ੍ਰਿਤਸਰ ਜਿਲੇ  ਵਿੱਚ ਆਸ਼ਾ ਵਲੋ ਓ.ਆਰ.ਐਸ ਦੇ ਪੈਕਟ ਮੁਫਤ ਵੰਡੇ ਜਾਣਗੇ ਤਾਂ ਕਿ ਇਨਾਂ ਬਚਿਆਂ ਵਿੱਚ ਦਸਤ ਕਾਰਣ ਹੋ ਰਹੀ ਪਾਣੀ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ।ਇਸ ਅਵਸਰ ਤੇ ਜਿਲਾ ਮਾਸ ਮੀਡੀਆ ਅਫਸਰ ਸ਼੍ਰੀਮਤੀ ਰਾਜ ਕੌਰ, ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਡਾ. ਕੰਢਲ, ਡਾ. ਭਾਰਤੀ, ਡਾ. ਮਦਨ ਮੋਹਨ ਅਤੇ ਦਫਤਰ ਦਾ ਹੋਰ ਸਟਾਫ ਮੋਜੂਦ ਸੀ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply