Friday, March 29, 2024

ਮਾਨਸੂਨ ਸੈਸ਼ਨ ਦੌਰਾਨ ਅਫ਼ਗਾਨੀ ਸਿੱਖਾਂ ਨੂੰ ਪੱਕੀ ਨਾਗਰਿਕਤਾ ਦਿਵਾਉਣ ਦੀ ਕਰਾਂਗੇ ਕੋਸ਼ਿਸ਼ – ਸੁਖਬੀਰ ਬਾਦਲ

ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਅਫ਼ਗਾਨਿਸਤਾਨ ਤੋਂ ਭਾਰਤ ਆਏ ਸਿੱਖਾਂ ਨੂੰ ਸੰਸਦ ਦੇ ਮਾਨਸੂਨ ਸ਼ੈਸ਼ਨ ਦੌਰਾਨ ਰਾਜਸਭਾ ’ਚ ਨਾਗਰਿਕਤਾ ਬਿੱਲ PPN0407201810ਪਾਸ ਕਰਵਾ ਕੇ ਪੱਕੀ ਨਾਗਰਿਕਤਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।ਇਸ ਗੱਲ ਦਾ ਐਲਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਨਿਊ ਮਹਾਵੀਰ ਨਗਰ ਵਿਖੇ ਅਫ਼ਗਾਨਿਸਤਾਨ ’ਚ ਮਾਰੇ ਗਏ ਸਿੱਖਾਂ ਦੀ ਯਾਦ ’ਚ ਅਫਗਾਨੀ ਸੰਗਤ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਕੀਤਾ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
    ਬਾਦਲ ਨੇ ਕਿਹਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ।35 ਸਾਲ ਪਹਿਲਾਂ ਜਦੋਂ ਉਹ ਕਾਬੁਲ ਗਏ ਸਨ ਤਾਂ ਅਫ਼ਗਾਨਿਸਤਾਨ ਖੁਸ਼ਹਾਲ ਦੇਸ਼ ਸੀ, ਪਰ ਕੁੱਝ ਲੋਕਾਂ ਵੱਲੋਂ ਤਬਾਹੀ ਦੀ ਰੱਚੀ ਗਈ ਸਾਜਿਸ਼ ਨੇ ਅਫ਼ਗਾਨਿਸਤਾਨ ਨੂੰ ਖਤਮ ਕਰ ਦਿੱਤਾ ਹੈ।
    ਬਾਦਲ ਨੇ ਅਫ਼ਗਾਨਿਸਤਾਨ ’ਚ ਮੌਜੂਦ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਇਸ ਅੱਤਵਾਦ ਦੇ ਦੌਰ ਦੌਰਾਨ ਬਿਨਾਂ ਡਰੇ ਰਹਿ ਰਹੇ ਸਿੱਖਾਂ ਨੂੰ ਯੋਧਾ ਦੱਸਦੇ ਹੋਏ ਕਿਹਾ ਕਿ ਇਨ੍ਹਾਂ ਲੋਕਾਂ ਨੇ ਧਰਮ ਪਰਿਵਰਤਨ ਜਾਂ ਜੁਲਮ ਦੇ ਅੱਗੇ ਝੁੱਕਣ ਦੀ ਬਜਾਏ ਆਪਣੇ ਧਰਮ ਅਤੇ ਗੁਰੂਧਾਮਾਂ ਨੂੰ ਸੰਭਾਲ ਕੇ ਰੱਖਿਆ ਹੈ।ਇਸ ਕਰਕੇ ਅਕਾਲੀ ਦਲ ਪੂਰੀ ਕੋਸ਼ਿਸ਼ ਕਰੇਗਾ ਕਿ ਵਿਰੋਧੀ ਪਾਰਟੀਆਂ ਨੂੰ ਵਿਸ਼ਵਾਸ਼ ’ਚ ਲੈ ਕੇ 20 ਜੁਲਾਈ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸਸ਼ਨ ਦੌਰਾਨ ਅਫ਼ਗਾਨੀ ਸਿੱਖਾਂ ਦੀ ਨਾਗਰਿਕਤਾ ਦੇ ਬਿੱਲ ਨੂੰ ਪਾਸ ਕਰਵਾਇਆ ਜਾਵੇ।
    ਬਾਦਲ ਨੇ ਇਸ ਸਬੰਧੀ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਤਾਲਮੇਲ ਕਮੇਟੀ ਬਣਾਉਣ ਦਾ ਐਲਾਨ ਕਰਦੇ ਹੋਏ ਕਮੇਟੀ ’ਚ ਮੈਂਬਰ ਵੱਜੌਂ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਨੂੰ ਰੱਖਣ ਦਾ ਇਸ਼ਾਰਾ ਕੀਤਾ।ਬਾਦਲ ਨੇ ਕਿਹਾ ਕਿ ਦਿੱਲੀ ਕਮੇਟੀ ਸਿੱਖਾਂ ਦੀ ਚੁਣੀ ਹੋਈ ਜਥੇਬੰਦੀ ਹੈ, ਇਹ ਤੁਹਾਡੀ ਸੇਵਾ ’ਚ 24 ਘੰਟੇ ਹਾਜਰ ਹੈ।ਸੰਸਾਰ ਭਰ ਦੇ ਸਿੱਖਾਂ ਨਾਲ ਕਿਥੇ ਵੀ ਤਕਲੀਫ਼ ਹੋਏ ਉਨ੍ਹਾਂ ਦੀ ਮਦਦ ਲਈ ਅਕਾਲੀ ਦਲ ਹਮੇਸ਼ਾ ਹਾਜ਼ਰ ਹੈ।  
    ਇਸ ਤੋਂ ਇਲਾਵਾ ਭਾਰਤ ’ਚ ਅਫ਼ਗਾਨਿਸਤਾਨ ਦੇ ਸਫੀਰ ਮੋਹਮਦ ਅਬਦਾਲੀ, ਜੀ.ਕੇ ਅਤੇ ਸਿਰਸਾ ਨੇ ਵੀ ਸੰਗਤਾਂ ਨੂੰ ਸੰਬੋਧਿਤ ਕੀਤਾ।ਅਬਦਾਲੀ ਨੇ ਕਿਹਾ ਕਿ ਮਾਰੇ ਗਏ ਲੋਕ ਸਿੱਖ ਹੋਣ ਤੋਂ ਪਹਿਲਾ ਅਫ਼ਗਾਨਿਸਤਾਨ ਦੇ ਨਾਗਰਿਕ ਸਨ, ਇਸ ਲਈ ਉਨ੍ਹਾਂ ਦੀ ਦੇਸ਼ ਲਈ ਹੋਈ ਸ਼ਹਾਦਤ ਨੂੰ ਅਜਾਹੀ ਨਹੀਂ ਜਾਣ ਦਿੱਤਾ ਜਾਵੇਗਾ।ਅਫ਼ਗਾਨ ਸਰਕਾਰ ਸਿੱਖਾਂ ਦੀ ਹਰ ਪਰੇਸ਼ਾਨੀ ਦਾ ਹੱਲ ਲੱਭਣ ਲਈ ਤੁਹਾਡੇ ਨਾਲ ਖੜੀ ਹੈ।
    ਜੀ.ਕੇ ਨੇ ਦਿੱਲੀ ਕਮੇਟੀ ਵੱਲੋਂ ਮਾਰੇ ਗਏ ਸਿੱਖਾਂ ਦੀ ਯਾਦ ’ਚ 7 ਜੁਲਾਈ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰੱਖਵਾਉਣ ਅਤੇ 9 ਜੁਲਾਈ ਨੂੰ ਅਰਦਾਸ ਸਮਾਗਮ ਕਰਾਉਣ ਦਾ ਐਲਾਨ ਕੀਤਾ।ਜੀ.ਕੇ ਨੇ ਅਫ਼ਗਾਨੀ ਭਾਈਚਾਰੇ ਦੇ ਬੁਲਾਰਿਆਂ ਵੱਲੋਂ ਬਾਰ-ਬਾਰ ਦਿੱਲੀ ਕਮੇਟੀ ਅਤੇ ਅਕਾਲੀ ਦਲ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤੇ ਜਾਣ ਨੂੰ ਆਪਣੇ ਲਈ ਪਰੇਸ਼ਾਨੀ ਮਹਿਸੂਸ ਕੀਤੇ ਜਾਣ ਵੱਜੋਂ ਪਰਿਭਾਸਿਤ ਕੀਤਾ।
     ਜੀ.ਕੇ ਨੇ ਕਿਹਾ ਕਿ ਉਹ ਕਿਸੇ ’ਤੇ ਅਹਿਸਾਨ ਨਹੀਂ ਕੀਤਾ ਸਗੋਂ ਆਪਣੇ ਫਰਜ਼ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ।ਅਕਾਲੀ ਦਲ ਵਾਅਦਾ ਨਹੀਂ ਕਰਦਾ, ਪਰ ਮਸਲਾ ਸਮਝ ਕੇ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਲੋਕ ਸਭਾ ’ਚ ਪੱਕੀ ਨਾਗਰਿਕਤਾ ਦਾ ਬਿੱਲ ਪਾਸ ਹੋ ਚੁੱਕਿਆ ਹੈ।ਮੌਜੂਦਾ ਸਰਕਾਰ ਨੇ ਰਾਜ ਸਭਾ ’ਚ ਬਿੱਲ ਨਾ ਪਾਸ ਹੋਣ ਕਰਕੇ ਨੋਟੀਫੀਕੇਸ਼ਨ ਕੱਢ ਕੇ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਸੀ।ਜਿਸ ਲਈ ਸਭ ਤੋਂ ਵੱਧ ਤਾਕਤ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਲਗਾਈ ਸੀ।ਅਫ਼ਗਾਨੀ ਸਿੱਖਾਂ ਨੇ ਇਤਿਹਾਸਕ ਗੁਰੂਧਾਮਾਂ ਦੀ ਸੇਵਾ ਸੰਭਾਲ ਨੂੰ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਸਿਰੇ ਚੜਾਇਆ ਹੋਇਆ ਹੈ, ਇਸ ਲਈ ਇਹ ਕੌਮ ਦੀ ਲੜਾਈ ਹੈ।ਸਿਰਸਾ ਨੇ ਕਿਹਾ ਕਿ ਆਪਣੇ ਭਰਾਵਾਂ ਦੀ ਪਿੱਠ ਨਹੀਂ ਲਗਣ ਦਿਆਂਗੇ, ਡੱਟ ਕੇ ਖੜੇ ਰਹਿ ਕੇ ਕੌਮ ਦੇ ਮਸਲੇ ਹੱਲ ਕਰਾਵਾਂਗੇ।

Check Also

ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਲੇ ਮਹੱਲੇ ਦਾ ਸਮਾਗਮ 23 ਤੋਂ 26 ਮਾਰਚ ਤੱਕ

ਅੰਮ੍ਰਿਤਸਰ/ਨਾਦੇੜ, 19 ਮਾਰਚ (ਸੁਖਬੀਰ ਸਿੰਘ) – ਤਖਤ ਸੱਚਖੰਡ ਅਬਿਚਲਨਗਰ ਸ੍ਰੀ ਹਜ਼ੂਰ ਸਾਹਿਬ ਵਿਖੇ ਪੰਜ ਪਿਆਰੇ …

Leave a Reply