Thursday, April 25, 2024

ਡਿਪਟੀ ਕਮਿਸ਼ਨਰ ਤੇ ਜਿਲ੍ਹਾ ਪੁਲਿਸ ਮੁਖੀ ਨੇ ਨਸ਼ੇ ਦੇ ਖਾਤਮੇ ਲਈ ਅਪਣਾਏ 6 ਪਿੰਡ

ਪਹਿਲੇ ਦਿਨ ਹੀ ਮੀਰਾਂਕੋਟ ਦੇ 6 ਨਸ਼ੇੜੀ ਨਸ਼ਾ ਛੱਡਣ ਲਈ ਆਏ ਅੱਗੇ
ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਦਾ ਸੁਨੇਹਾ ਜਿਲ੍ਹੇ ਦੇ ਪਿੰਡ-PPN0407201811ਪਿੰਡ ਤੱਕ ਪੁਹੰਚਾਉਣ ਲਈ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਪੁਲਿਸ ਮੁਖੀ ਦਿਹਾਤੀ ਨੇ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿਚੋਂ 6 ਪਿੰਡ ਨਸ਼ਾ ਮੁੱਕਤ ਕਰਨ ਲਈ ਆਪ ਅਪਣਾ ਕੇ ਉਥੇ ਕੰਮ ਸ਼ੁਰੂ ਕਰ ਦਿੱਤਾ ਹੈ।ਅੱਜ ਪਹਿਲੇ ਪਿੰਡ ਮੀਰਾਂਕੋਟ ਦੇ ਪਲੇਠੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਤੇ ਐਸ.ਐਸ.ਪੀ ਦਿਹਾਤੀ ਪਰਮਪਾਲ ਸਿੰਘ ਵਲੋਂ ਨਸ਼ਾ ਛਡਾਉਣ ਲਈ ਹਰ ਤਰਾਂ ਦੀ ਮਦਦ ਮੁਹੱਈਆ ਕਰਵਾਉਣ ਦੇ ਕੀਤੇ ਗਿਆ ਐਲਾਨ ਸੁਣ ਕੇ ਮੌਕੇ ’ਤੇ 6 ਨੌਜਵਾਨ, ਜੋ ਕਿ ਹੈਰੋਇਨ ਦਾ ਨਸ਼ਾ ਕਰਦੇ ਸਨ, ਨਸ਼ਾ ਛੱਡਣ ਲਈ ਅੱਗੇ ਆਏ।
          ਸੰਘਾ ਨੇ ਇਨਾਂ ਨੌਜਵਾਨਾਂ ਕੋਲੋਂ ਨਸ਼ੇ ਸ਼ੁਰੂ ਕਰਨ ਤੋਂ ਲੈ ਕੇ ਨਸ਼ੇ ਦੀ ਸਪਲਾਈ ਮਿਲਣ ਤੱਕ ਦੀ ਵਾਰਤਾ ਸੁਣੀ ਅਤੇ ਭਰੋਸਾ ਦਿੱਤਾ ਕਿ ਤਹਾਨੂੰ ਨਸ਼ਾ ਛੁਡਾਉਣਾ ਅਤੇ ਹੋਰ ਨੌਜਵਾਨਾਂ ਨੂੰ ਨਸ਼ੇ ਤੋਂ ਰੋਕਣਾ ਸਾਡਾ ਮਕਸਦ ਹੈ ਅਤੇ ਇਸ ਲਈ ਪਿੰਡ ਵਿਚ ਖੇਡਾਂ ਦਾ ਮੁੱਢਲਾ ਢਾਂਚਾ ਵਿਕਸਤ ਕਰਨ ਦੇ ਨਾਲ-ਨਾਲ ਬੇਰੋਜ਼ਗਾਰ ਨੌਜਵਾਨਾਂ ਨੂੰ ਉਨਾਂ ਦੀ ਪਸੰਦ ਅਨੁਸਾਰ ਕਿੱਤਾ ਮੁਖੀ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ, ਤਾਂ ਜੋ ਨੌਜਵਾਨ ਨਸ਼ੇ ਤੋਂ ਦੂਰ ਰਹਿਣ।ਸੰਘਾ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਸ਼ੇ ਕਰਦੇ ਨੌਜਵਾਨਾਂ ਨੂੰ ਜੇਲ੍ਹਾਂ ਵਿਚ ਸੁੱਟਣਾ ਕੋਈ ਹੱਲ ਨਹੀਂ, ਬਲਕਿ ਨਸ਼ੇ ਦੀ ਮੰਗ ਘੱਟ ਕਰਨ ਦੀ ਲੋੜ ਹੈ।ਉਨਾਂ ਕਿਹਾ ਕਿ ਬੀਤੇ ਕਈ ਵਰਿਆਂ ਤੋਂ ਪੰਜਾਬ ਵਿਚ ਟੌਹਰ, ਸ਼ੌਕੀਨੀ, ਬਦਮਾਸ਼ੀ, ਵੱਡੀਆਂ ਗੱਡੀਆਂ, ਫੋਕੀ ਸ਼ੋਹਰਤ ਆਦਿ ਦਾ ਬੋਲਬਾਲਾ ਵੱਧ ਗਿਆ ਤੇ ਖੇਡ ਸਭਿਆਚਾਰ ਗੁੰਮ ਹੋ ਗਿਆ।ਕਿਸਾਨਾਂ ਦੀਆਂ ਮਹਿੰਗੀਆਂ ਹੋਈਆਂ ਜ਼ਮੀਨਾਂ ਨੇ ਇਸ ਝੂਠੇ ਵਿਖਾਵੇ ਨੂੰ ਹੋਰ ਬਲ ਦਿੱਤਾ ਤੇ ਨੌਜਵਾਨਾਂ ਵਿਚ ਕੰਮ ਕਰਨ ਦੀ ਰੁਚੀ ਵੀ ਜਾਂਦੀ ਰਹੀ।ਉਨਾਂ ਕਿਹਾ ਕਿ ਇਸ ਨਵੇਂ ਉਪਜੇ ਮਾਹੌਲ ਵਿਚ ਨੌਜਵਾਨ ਨਸ਼ੇ ਵੱਲ ਪਲਟ ਗਏ, ਜਿਨਾਂ ਨੂੰ ਬਚਾਉਣ ਦੀ ਅਤੇ ਸਪਲਾਈ ਚੇਨ ਤੋੜਣ ਲਈ ਨਸ਼ੇ ਦੇ ਸੌਦਾਗਰਾਂ ਨੂੰ ਫੜਨ ਦੀ ਲੋੜ ਹੈ।ਉਨਾਂ ਕਿਹਾ ਕਿ ਨਸ਼ਾ ਮੁਕਤੀ ਲਈ ਲੋਕ ਪੁਲਿਸ ਤੇ ਪ੍ਰਸ਼ਾਸਨ ਦਾ ਸਾਥ ਦੇਣ, ਤਾਂ ਇਹ ਦਿਨਾਂ ਵਿਚ ਖਤਮ ਹੋ ਜਾਵੇਗਾ।
        PPN0407201812   ਜਿਲ੍ਹਾ ਪੁਲਿਸ ਮੁਖੀ ਦਿਹਾਤੀ ਪਰਮਪਾਲ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਉਹ ਨਸ਼ੇ ਵੇਚਣ ਵਾਲੇ ਦੀ ਸੂਚਨਾ ਦੇਣ, ਤਾਂ ਨਾਮ ਗੁਪਤ ਰੱਖ ਕੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਨਸ਼ੇ ਸਬੰਧੀ ਕੋਈ ਵੀ ਜਾਣਕਾਰੀ 98882-00062 ਜਾਂ 0183-2704705 ’ਤੇ ਕਿਸੇ ਵੇਲੇ ਵੀ ਦਿੱੀ ਜਾ ਸਕਦੀ ਹੈ। ਉਨਾਂ ਕਿਹਾ ਕਿ ਨਸ਼ੇ ਕਰਨ ਵਾਲੇ ਦਾ ਅਸੀਂ ਇਲਾਜ ਕਰਉਣਗੇ ਅਤੇ ਨਸ਼ੇ ਵੇਚਣ ਵਾਲੇ ਨੂੰ ਜੇਲ੍ਹਾਂ ਵਿਚ ਡੱਕਣਗੇ।ਉਨਾਂ ਕਿਹਾ ਕਿ ਜੇਕਰ ਕੋਈ ਨੌਜਵਾਨ ਨਸ਼ਾ ਕਰਦਾ ਹੈ, ਤਾਂ ਮਾਪੇ ਉਸ ਹਕੀਕਤ ’ਤੇ ਪਰਦਾ ਨਾ ਪਾਉਣ, ਬਲਕਿ ਨਸ਼ਾ ਛੁਡਾਉ ਕੇਂਦਰ ਲੈ ਕੇ ਜਾਣ, ਜਿਥੇ ਮੁਫ਼ਤ ਇਲਾਜ ਹੋ ਰਿਹਾ ਹੈ। ਜੇਕਰ ਉਨਾਂ ਇਸ ਹਕੀਕਤ ਤੋਂ ਅੱਖਾਂ ਮੀਟੀਆਂ ਤਾਂ ਵੱਡਾ ਨੁਕਸਾਨ ਹੋਣਾ ਤੈਅ ਹੈ।ਇਸ ਮੌਕੇ ਸਰਪੰਚ ਬਲਦੇਵ ਰਾਜ ਤੇ ਹੋਰ ਮੋਹਤਬਰਾਂ ਨੇ ਵੀ ਸੰਬੋਧਨ ਕੀਤਾ।ਇਸ ਦੌਰਾਨ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਪੁਲਿਸ ਮੁਖੀ ਪਿੰਡ ਬੱਗੇ, ਕੰਬੋਅ ਅਤੇ ਥੋਬੇ ਵਿਖੇ ਬੀਤੇ ਦਿਨੀਂ ਨਸ਼ੇ ਕਾਰਨ ਮਾਰੇ ਗਏ ਨੌਜਵਾਨਾਂ ਦੇ ਘਰ ਗਏ।ਜਿਥੇ ਉਨਾਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ, ਉਥੇ ਇਹ ਜਾਣਨ ਦੀ ਕੋਸ਼ਿਸ ਵੀ ਕੀਤੀ ਕਿ ਆਖਿਰ ਇਹ ਨੌਜਵਾਨ ਇਸ ਰਾਹ ’ਤੇ ਤੁਰੇ ਕਿਉਂ ਅਤੇ ਪਰਿਵਾਰ ਨੇ ਇਨਾਂ ਦਾ ਨਸ਼ਾ ਛੁਡਾਉਣ ਲਈ ਕੀ-ਕੀ ਹੀਲਾ ਕੀਤਾ।ਉਨਾਂ ਦੁੱਖੀ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਵੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤਾ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply