Saturday, April 20, 2024

ਪੰਜਾਬ ਪੁਲਿਸ ਵੱਲੋਂ ਤਿੰਨ ਕਿਲੋ ਹੈਰੋਇਨ ਸਮੇਤ ਤਿੰਨ ਗ੍ਰਿਫਤਾਰ

ਸਬੰਧ ਬਨਾਉਣ ਲਈ ਫੇਸਬੁੱਕ ਜ਼ਰੀਏ ਪਾਕਿਸਤਾਨ `ਚ ਗੰਢੀ ਦੋਸਤੀ
ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਵਿਚ ਨਸ਼ੇ ਰੋਕਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਦੀ Heroinਤਸਕਰੀ ਅਤੇ ਸਪਲਾਈ ਚੇਨ ਤੋੜਨ ਲਈ ਪੁਲਿਸ ਦੀ ਸਹਾਇਤਾ ਨਾਲ ਵਿੱਢੀ ਗਈ ਮੁਹਿੰਮ ਤਹਿਤ ਪੁਲਿਸ ਦੇ ਸਟੇਟ ਉਪਰੇਸ਼ਨ ਸੈਲ ਨੇ ਤਿੰਨ ਵਿਅਕਤੀਆਂ ਨੂੰ 3 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਵਿਅਕਤੀਆਂ ਦੀ ਪਛਾਣ ਧੀਰ ਸਿੰਘ ਪਿੰਡ ਰਣੀਆ, ਹਰਜਿੰਦਰ ਸਿੰਘ ਪਿੰਡ ਵੈਰੋਕੇ ਅਤੇ ਗਗਨਦੀਪ ਸਿੰਘ ਵਾਸੀ ਪ੍ਰੀਤ ਨਗਰ ਵਜੋਂ ਹੋਈ ਹੈ।
     ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਸਕਰ ਪਾਕਿਸਤਾਨ ਤੋਂ ਭਾਰਤ ਵਿਚ ਹੈਰੋਇਨ ਦੀ ਤਸਕਰੀ ਕਰਦੇ ਸਨ। ਧੀਰ ਸਿੰਘ ਨੇ ਇਸ ਲਈ ਪਾਕਿਸਤਾਨ ਵਾਸੀ ਫੈਜ਼ਲ ਨਾਲ ਫੇਸਬੁੱਕ ਜ਼ਰੀਏ ਦੋਸਤੀ ਕੀਤੀ ਅਤੇ ਦੋਵੇਂ ਹੀ ਕਬੂਤਰ ਉਡਾਉਣ ਦੇ ਸ਼ੋਕੀਨ ਹਨ। ਦੋਵਾਂ ਨੇ ਇਸ ਗੰਢਤੁਪ ਵਿਚੋਂ ਹੈਰੋਇਨ ਦੀ ਤਸਕਰੀ ਸ਼ੁਰੂ ਕੀਤੀ ਅਤੇ ਸੋਸ਼ਲ ਮੀਡੀਏ ਰਾਹੀਂ ਲਗਾਤਾਰ ਇਕ ਦੂਸਰੇ ਦੇ ਸੰਪਰਕ ਵਿਚ ਰਹਿੰਦੇ ਸਨ।ਧੀਰ ਸਿੰਘ ਨੇ ਇਸ ਗੈਰਕਾਨੂੰਨੀ ਕਾਰੋਬਾਰ ਕਰਨ ਲਈ ਆਪਣੇ ਦੂਸਰੇ ਦੋਵੇਂ ਰਿਸ਼ਤੇਦਾਰਾਂ ਨੂੰ ਸ਼ਾਮਿਲ ਕਰ ਲਿਆ।
ਮੁੱਢਲੀ ਪੁੱਛਗਿਛ ਵਿਚ ਦੋਸ਼ੀਆਂ ਨੇ ਮੰਨਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਉਹ ਹੈਰੋਇਨ ਮੰਗਵਾਉਣ ਲਈ ਯਤਨ ਕਰ ਰਹੇ ਸਨ ਅਤੇ 2-3 ਜੁਲਾਈ ਦੀ ਰਾਤ ਨੂੰ ਖਰਾਬ ਮੌਸਮ ਦਾ ਲਾਹਾ ਲੈਂਦੇ ਪਾਕਿਸਤਾਨ ਤੋਂ ਉਨਾਂ ਨੇ ਇਹ ਖੇਪ ਮੰਗਵਾਈ ਸੀ।ਪੁਲਿਸ ਨੇ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਹੋਰ ਜਾਣਕਾਰੀ ਲਈ ਅਦਾਲਤ ਜ਼ਰੀਏ ਪੁਲਿਸ ਰਿਮਾਂਡ ਲਿਆ ਜਾਵੇਗਾ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply