Saturday, April 20, 2024

ਗੁਰੂ ਨਗਰੀ ਤੋਂ ਕ੍ਰਿਕੇਟ ਦਾ ਚਮਕਦਾ ਸਿਤਾਰਾ ਗੁਰਨੂਰ ਸਿੰਘ ਗਿੱਲ

ਗਿੱਲ ਦਾ ਝੁਕਾਅ ਤੇ ਦਿਲਚਸਪੀ ਬਚਪਨ ਤੋਂ ਹੀ ਕ੍ਰਿਕੇਟ ਵਿੱਚ ਰਹੀ – ਭੁਪਿੰਦਰਜੀਤ ਕੌਰ
ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਸੰਧੂ) – ਸਕੂਲ ਤੇ ਓੁਪਨ ਪੱਧਰੀ ਕ੍ਰਿਕੇਟ ਟੂਰਨਾਮੈਂਟਾਂ ਦੇ ਵਿੱਚ ਵਧੀਆਂ ਖੇਡ ਪ੍ਰਦਰਸ਼ਨ ਕਰਕੇ ਆਪਣੀ ਕਲਾ ਦਾ ਲੋਹਾ Cricket Gurnoorਮਨਵਾਉਣ ਵਾਲੇ ਜਗਤ ਜ਼ੋਤੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਕਾ ਬਾਗ ਦੇ ਵਿਦਿਆਰਥੀ ਗੁਰਨੂਰ ਸਿੰਘ ਗਿੱਲ ਦਾ ਸੁਪਨਾ ਕੌਮੀ ਤੇ ਕੌਮਾਂਤਰੀ ਪੱਧਰ `ਤੇ ਬੇਹਤਰ ਖੇਡ ਪ੍ਰਦਰਸ਼ਨ ਕਰਨ ਦਾ ਹੈ।ਗੁਰਨੂਰ ਸਿੰਘ ਦੀ ਮਾਤਾ ਤੇ ਅੰਤਰਰਾਸ਼ਟਰੀ ਹਾਕੀ ਖਿਡਾਰਨ ਭੁਪਿੰਦਰਜੀਤ ਕੌਰ ਗਿੱਲ ਨੇ ਦੱਸਿਆ ਕਿ ਬੇਸ਼ੱਕ ਉਸ ਦੀ ਆਪਣੀ ਖੇਡ ਹਾਕੀ ਰਹੀ ਹੈ।ਪਰ ਗੁਰਨੂਰ ਸਿੰਘ ਦਾ ਝੁਕਾਅ ਤੇ ਦਿਲਚਸਪੀ ਬਚਪਨ ਤੋਂ ਹੀ ਕ੍ਰਿਕੇਟ ਵਿੱਚ ਰਹੀ ਹੈ।ਉਨ੍ਹਾਂ ਦੱਸਿਆ ਕਿ ਸੰਨ 2015 ਦੇ ਦੌਰਾਨ ਗੁਰਨੂਰ ਸਿੰਘ ਨੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਵਿੱਚ ਸਿਲਵਰ ਜਦੋਂ ਕਿ ਸੰਨ 2016 ਦੇ ਇੰਟਰ ਸਕੂਲ ਟੂਰਨਾਮੈਂਟ ਵਿੱਚ ਗੋਲਡ ਮੈਡਲ ਹਾਂਸਲ ਕੀਤਾ।ਇਸੇ ਤਰ੍ਹਾਂ ਹੁਣ ਫਿਰ ਨਿੱਜੀ ਖੇਡ ਸੰਸਥਾਵਾਂ ਵੱਲੋਂ ਤੇ ਇੰਟਰ ਸਕੂਲ ਖੇਡ ਪ੍ਰਤੀਯੋਗਤਾਵਾਂ ਵਿੱਚ ਉਸ ਨੇ ਕਈ ਮੈਡਲ ਆਪਣੇ ਨਾਮ ਕੀਤੇ ਹਨ।ਪ੍ਰਦਰਸ਼ਨੀ ਮੈਚਾਂ ਵਿੱਚ ਵੀ ਉਸ ਦੀ ਖੇਡ ਸ਼ੈਲੀ ਦੇ ਮੱਦੇਨਜ਼ਰ ਉਸ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ।
 ਗੁਰਨੂਰ ਸਿੰਘ ਗਿੱਲ ਨੇ ਦੱਸਿਆ ਕਿ ਬਿਸ਼ਨ ਸਿੰਘ ਬੇਦੀ, ਸੁਨੀਲ ਗਵਾਸਕਰ, ਕਪਿਲ ਦੇਵ, ਸਚਿਨ ਤੇਂਦੁਲਕਰ ਤੇ ਹਰਵਿੰਦਰ ਸਿੰਘ ਆਦਿ ਕ੍ਰਿਕੇਟ ਸਟਾਰ ਉਸ ਦੇ ਆਦਰਸ਼ ਹਨ।ਭਵਿੱਖ ਵਿੱਚ ਹੋਣ ਵਾਲੀਆਂ ਸੂਬਾ ਤੇ ਕੌਮੀ ਖੇਡ ਪ੍ਰਤੀਯੋਗਤਾਵਾਂ ਦੇ ਵਿੱਚ ਆਪਣੀ ਹਿੱਸੇਦਾਰੀ ਨੂੰ ਲੈ ਕੇ ਉਹ ਦਿਨ-ਰਾਤ ਕਰੜੀ ਮਿਹਰਨਤ ਕਰ ਰਿਹਾ ਹੈ।ਕ੍ਰਿਕੇਟ ਖੇਡ ਖੇਤਰ ਨੂੰ ਉਸ ਤੋਂ ਬਹੁਤ ਸਾਰੀਆਂ ਆਸਾਂ ਹਨ।
 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply