Friday, April 19, 2024

ਗੁਰਸਿੱਖ ਵਿਧਵਾ ਔਰਤ ਨੇ ਰਿਸ਼ਤੇਦਾਰਾਂ `ਤੇ ਮਾਰਕੁੱਟ ਤੇ ਗਾਲੀ ਗਲੋਚ ਕਰਨ ਦੇ ਦੋਸ਼ ਲਾਏ

PPN0807201826ਜੰਡਿਆਲਾ ਗੁਰੂ, 8 ਜੁਲਾਈ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਗੁਰਸਿੱਖ ਵਿਧਵਾ ਔਰਤ ਮਨਦੀਪ ਕੌਰ ਪਤਨੀ ਸਵ. ਕਿਰਪਾਲ ਸਿੰਘ ਵਾਸੀ ਵੈਰੋਵਾਲ ਰੋਡ ਖੂਹ ਗੁਰੂ ਅਰਜਨ ਦੇਵ ਨੇ ਆਪਣੇ ਰਿਸ਼ਤੇਦਾਰਾਂ `ਤੇ ਮਾਰਕੁੱਟ ਤੇ ਗਾਲੀ ਗਲੋਚ ਕਰਨ ਦੇ ਦੋਸ਼ ਲਾਏ ਹਨ।
ਆਪਣੀ ਛੋਟੀ ਬੇਟੀ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਨੂੰ ਦਿੱਤੀ ਦਰਖ਼ਾਸਤ ਦਿਖਾਉਂਦੇ ਹੋਏ ਦੱਸਿਆ ਕਿ ਉਸ ਦੇ ਘਰ ਦੇ ਨਾਲ ਹੀ ਰਿਸ਼ਤੇਦਾਰਾਂ ਦਾ ਇਕ ਸਾਂਝਾ ਪਲਾਟ ਹੈ। ਬੀਤੇ ਦਿਨੀ ਉਸ ਦੇ ਘਰ ਚੋਰੀ ਹੋਈ ਸੀ, ਜਿਸ ਕਰਕੇ ਉਸ ਨੇ ਘਰ ਰਾਜ ਮਿਸਤਰੀ ਲਗਾਏ ਹੋਏ ਸਨ। ਪਹਿਲਾਂ ਹੀ ਘਰ ਦਾ ਗੁਜ਼ਾਰਾ ਮੁਸ਼ਕਿਲ ਹੋਣ ਕਰਕੇ ਉਹ ਕੁੱਝ ਇੱਟਾਂ ਸਾਂਝੇ ਪਲਾਟ ਵਿਚੋਂ ਲੈਣ ਲਈ ਗਈ ਤਾਂ ਉਥੇ ਮੌਜੂਦ ਅਮਰਜੀਤ ਸਿੰਘ ਅਤੇ ਉਸ ਦੇ ਲੜਕੇ ਪਰਮਜੀਤ ਸਿੰਘ ਅਤੇ ਤਿੰਨ ਚਾਰ ਹੋਰ ਅਣਪਛਾਤੇ ਲੜਕੇ ਗਾਲੀ ਗਲੋਚ ਕਰਦੇ ਹੋਏ ਉਸ ਦੇ ਪਿੱਛੇ ਘਰ ਆ ਗਏ ਅਤੇ ਮਾਰਕੁਟਾਈ ਕਰਦੇ ਹੋਏ ਖਿੱਚ ਧੂਹ ਕਰਨ ਲੱਗ ਪਏ।ਘਰ ਵਿਚ ਇਕੱਲੀ ਹੋਣ ਕਰਕੇ ਜਦ ਉਸ ਨੇ ਆਪਣੇ ਭਰਾ ਨੂੰ ਸੱਦਿਆ ਤਾਂ ਇਹੀ ਲੋਕ ਹਥਿਆਰਾਂ ਸਮੇਤ ਉਸ ਦੇ ਵੀ ਗੱਲ ਪੈਣ ਲੱਗੇ ਤਾਂ ਉਸ ਨੇ ਹਮਲਾਵਰਾਂ ਨੂੰ ਮੋਕੇ ਤੋਂ ਭਜਾ ਦਿੱਤਾ।
ਵਿਧਵਾ ਬੀਬੀ ਨੇ ਦੱਸਿਆ ਕਿ ਉਸ ਦਾ 18 ਸਾਲਾ ਪੁੱਤਰ ਨੇੜੇ ਹੀ ਇਕ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਨੌਕਰੀ ਕਰਦਾ ਹੈ, ਉਸ ਦੀ ਜਾਨ ਨੂੰ ਵੀ ਖਤਰਾ ਹੈ ਕਿਉਂਕਿ ਉਸੇ ਰਾਤ ਇਹਨਾਂ ਹਮਲਾਵਰਾਂ ਵਲੋਂ ਦੋ ਤਿੰਨ ਗੱਡੀਆਂ ਵਿੱਚ ਆ ਕੇ ਉਸ ਦੇ ਘਰ ਦੇ ਬਾਹਰ ਲਲਕਾਰੇ ਮਾਰੇ।ਉਧਰ ਪੁਲਿਸ ਵਲੋਂ ਵੀ 3 ਦਿਨ ਬੀਤ ਜਾਣ `ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।ਦੂਜੇ ਪਾਸੇ ਦਰਖ਼ਾਸਤ ਵਿੱਚ ਸ਼ਾਮਿਲ ਵਿਅਕਤੀ ਪਰਮਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਗਰ ਸਾਡੇ ਕੋਲੋਂ ਪੁੱਛ ਕੇ ਇੱਟਾ ਲੈਂਦੇ ਤਾਂ ਸਾਨੂੰ ਕੋਈ ਇਤਰਾਜ ਨਾ ਹੁੰਦਾ ।
ਇਸ ਸਬੰਧੀ ਐਸ.ਐਚ.ਓ ਜੰਡਿਆਲਾ ਸ਼ਮਿੰਦਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਦੋਹਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ।ਜਾਂਚ ਪੜਤਾਲ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। 

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply