Friday, April 19, 2024

ਵਿਸ਼ਵ ’ਚ ਹਰ ਸਾਲ 2 ਲੱਖ ਤੋਂ ਵੱਧ ਮੌਤਾਂ ਹੈਜ਼ੇ ਨਾਲ ਹੁੰਦੀਆਂ ਹਨ – ਸਿਵਲ ਸਰਜਨ

ਘਰ-ਘਰ ਓ.ਆਰ.ਐਸ ਦੇ ਪੈਕਟ ਮੁਫ਼ਤ ਵੰਡਣ ਦੀਆਂ ਹਦਾਇਤਾਂ

PPN0907201808ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ -ਮਨਜੀਤ ਸਿੰਘ) – ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਭਵਿੱਖ ਤਾਂ ਹੀ ਉੱਜਲਾ ਹੋਵੇਗਾ ਜੇਕਰ ਬੱਚਾ ਤੰਦਰੁਸਤ ਹੋਵੇਗਾ। ਬੱਚਿਆਂ ਦੀ ਤੰਦਰੁਸਤੀ ਤਾਂ ਹੀ ਸੰਭਵ ਹੈ ਜੇਕਰ ਉਹ ਰੋਗ ਰਹਿਤ ਅਤੇ ਸਿਹਤਮੰਦ ਹੋਣ।’ ਇਸ ਲਈ ਸਿਹਤ ਵਿਭਾਗ ਵੱਲੋਂ ਜਿੱਥੇ ਬੱਚਿਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਲਈ ਟੀਕੇ ਲਗਾਏ ਜਾਂਦੇ ਹਨ, ਉਥੇ ਇਸ ਵਾਰ ਹੈਜ਼ੇ ਤੋਂ ਬਚਾਅ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਹ ਪ੍ਰਗਟਾਵਾ ਸਰਕਾਰੀ ਸੀਨੀਅਰ ਸਕੈਡਰੀ ਸਕੁੂਲ, ਮਾਲ ਰੋਡ (ਲੜਕੀਆਂ) ਵਿਖੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਅੱਜ ਤੋਂ 21 ਜੁਲਾਈ 2018 ਤੱਕ ਤੀਬਰ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ ਕਰਦੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਕੀਤਾ। ਉਨਾਂ ਦੱਸਿਆ ਕਿ ਬੱਚਿਆਂ ਦੀ ਤੰਦਰਸੁਤੀ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਉਪਰਾਲੇ ਤਹਿਤ ਛੋਟੇ ਬੱਚਿਆਂ ਵਾਲੇ ਘਰ ਵਿਚ ਓ. ਆਰ. ਐਸ ਦੇ ਪੈਕਟ ਮੁਫਤ ਵੰਡੇ ਜਾਣਗੇ, ਤਾਂ ਜੋ ਲੋੜ ਵੇਲੇ ਬੱਚਿਆਂ ਨੂੰ ਪਿਲਾਏ ਜਾ ਸਕਣ।
          ਉਨਾਂ ਕਿਹਾ ਕਿ ਇਸ ਪੰਦਰਵਾੜੇ ਦਾ ਮੁੱਖ ਮੰਤਵ ਪੰਜ ਸਾਲ ਤੋਂ ਛੋੱਟੇ ਬਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ ਅਤੇ ਡਾਇਰੀਆ ਨਾਲ ਹੋਣ ਵਾਲੀਆਂ ਮੌਤਾ ਦੀ ਗਿਣਤੀ ਨੂੰ ਰੋਕਣਾ ਹੈ। ਡਾ. ਘਈ ਨੇ ਦੱਸਿਆ ਕਿ ਸੰਸਾਰ ਵਿਚ ਹਰ ਸਾਲ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੀਆਂ ਦੋ ਲੱਖ ਮੌਤਾਂ ਕੇਵਲ ਹੈਜ਼ੇ ਕਾਰਨ ਹੀ ਹੁੰਦੀਆਂ ਹਨ, ਜਿਨਾਂ ਵਿਚੋਂ ਇਕ ਲੱਖ ਮੌਤਾਂ ਕੇਵਲ ਭਾਰਤ ਵਿੱਚ ਹੀ ਹੁੰਦੀਆਂ ਹਨ।ਇਸ ਲਈ ਭਾਰਤ ਸਰਕਾਰ ਵਲੋਂ ਪਿਛਲੇ  5 ਸਾਲਾ ਤੋਂ ਇਹ ਵਿਸ਼ੇਸ਼ ਪੰਦਰਵਾੜਾ ਸ਼ੁਰੂ ਕੀਤਾ ਗਿਆ ਹੈ।ਇਸ ਮਕਸਦ ਨੂੰ ਪੂਰਾ ਕਰਨ ਲਈ ਘਰ-ਘਰ ਵਿਚ ਜਿੱਥੇ 0 ਤੋ 5 ਸਾਲ ਤੋਂ ਛੋਟੇ ਬੱਚੇ ਹਨ, ਆਸ਼ਾ ਵਲੋਂ ਓ.ਆਰ.ਐਸ ਦੇ ਪੈਕਟ ਮੁਫਤ ਵੰਡੇ ਜਾਣਗੇ ਅਤੇ ਦਸਤ ਹੋਣ ਦੀ ਹਾਲਤ ਵਿਚ ਜਿੰਕ ਦੀਆਂ ਗੋਲੀਆਂ ਮੁਫਤ ਦਿੱਤੀਆਂ ਜਾਣਗੀਆਂ।
          ਜਿਲਾ ਟੀਕਾਕਰਣ ਅਫਸਰ ਡਾ. ਰਮੇਸ਼ ਪਾਲ ਸਿੰਘ ਨੇ ਇਸ ਕਿਹਾ ਕਿ ਅੰਮ੍ਰਿਤਸਰ ਜਿਲੇ ਦੀ ਤਕਰੀਬਨ 26 ਲੱਖ ਅਬਾਦੀ ਵਿਚ ਪੈਂਦੇ ਸਾਰੇ ਹੀ ਸਰਕਾਰੀ ਅਤੇ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਕੂਲਾਂ ਵਿਚ ਹੱਥ ਧੌਣ ਦੀ ਵਿਧੀ ਦਸਣ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ, ਕਿਉਂਕਿ ਹੈਜ਼ੇ ਦਾ ਮੁੱਖ ਕਾਰਨ ਸਫਾਈ ਨਾ ਰੱਖਣਾ ਵੀ ਹੈ। ਉਨਾਂ ਕਿਹਾ ਕਿ ਇਸ ਲਈ ਪੈਰਾ ਮੈਡੀਕਲ ਸਟਾਫ ਵਲੋਂ ਸਕੂਲਾਂ ਵਿਚ ਜਾ ਕੇ ਪੋਸਟਰ ਅਤੇ ਸਾਬਣ ਦੀ ਸਹਾਇਤਾ ਨਾਲ ਬਚਿੱਆਂ ਨੂੰ ਸਵੱਛ ਭਾਰਤ ਅਭਿਆਨ ਤੇ ਵੀ ਵਿਸਥਾਰ ਸਹਿਤ ਦਸਿਆ ਜਾਵੇਗਾ।ਜਿਲਾ ਮਾਸ ਮੀਡੀਆ ਅਫਸਰ ਸ੍ਰੀਮਤੀ ਰਾਜ ਕੌਰ ਵਲੋਂ ਇਸ ਅਵਸਰ ਤੇ ਇਸ ਪੰਦਰਵਾੜੇ ਦੇ ਬਾਰੇ ਵਿਸਥਾਰ ਸਹਿਤ ਹੱਖ ਧੋਣ ਦੇ ਤਰੀਕੇ ਬਾਰੇ ਦਸਿਆ ਗਿਆ।ਇਸ ਅਵਸਰ ਤੇ, ਡਾ. ਵਿਨੋਦ ਕੂੰਡਲ, ਅਮਰਦੀਪ ਸਿੰਘ, ਆਰੂਸ਼ ਭੱਲਾਅਤੇ ਸਕੂਲ ਦੇ ਪ੍ਰਿੰਸੀਪਲ ਮਨਦੀਪ ਕੋਰ ਅਤੇ ਵੱਡੀ ਗਿਣਤੀ ਵਿਚ ਬੱਚੇ ਹਾਜ਼ਰ ਹੋਏ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply