Friday, April 19, 2024

ਸਾਦਕੀ ਚੌਕੀ ਦੇ ਸੁੰਦਰੀਕਰਨ ‘ਤੇ ਸਰਕਾਰ ਖਰਚ ਰਹੀ ਹੈ 1.5 ਕਰੋੜ ਰੁਪਏ ਜਿਆਣੀ

PPN240202

ਫਾਜ਼ਿਲਕਾ, 24 ਫਰਵਰੀ   (ਵਿਨੀਤ ਅਰੋੜਾ)-      ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਜ਼ਿਲੇ ਨਾਲ ਸਬੰਧਤ ਅਤੇ ਅੰਤਰ ਰਾਸ਼ਟਰੀ ਸਰਹੱਦ ਤੇ ਬਣੀ ਸਾਦਕੀ ਚੌਕੀ ਨੂੰ ਜ਼ਿਲੇ ਦੇ ਪ੍ਰਮੁੱਖ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਅਤੇ ਇਸ ਦੇ ਸੁੰਦਰੀਕਰਨ ਤੇ 1.5 ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਸਾਦਕੀ ਚੌਕੀ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਲਈ ਕੀਤੇ ਦੌਰੇ ਦੌਰਾਨ ਦਿੱਤੀ। ਚੌਧਰੀ ਸਰਜੀਤ ਕੁਮਾਰ ਜਿਆਣੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਇੱਥੇ ਇਕ ਕਾਨਫਰੰਸ ਹਾਲ, ਇਕ ਆਲੀਸ਼ਾਨ ਦਰਵਾਜਾ ਅਤੇ ਦਰਸ਼ਕਾਂ ਦੇ ਬੈਠਣ ਲਈ ਗੈਲਰੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨਾਂ ਨੇ ਸਬੰਧਤ ਵਿਭਾਗ ਨੂੰ ਇੱਥੇ ਆਉਣ ਵਾਲੀ ਸੜਕ ਨੂੰ ਵੀ ਚੌੜਿਆਂ ਕਰਨ ਦੇ ਪ੍ਰਸਤਾਵ ਤਿਆਰ ਕਰਨ ਲਈ ਵੀ ਕਿਹਾ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਮਨੋਰਥ ਹੈ ਕਿ ਸਾਦਕੀ ਚੌਕੀ ਨੂੰ ਇਕ ਸੈਰ  ਸਪਾਟਾ ਕੇਂਦਰ ਵਜੋਂ ਵਿਕਸਤ ਕੀਤਾ ਜਾਵੇ ਤਾਂ ਜੋ ਇਸ ਦਾ ਜ਼ਿਲੇ ਦੀ ਆਰਥਿਕਤਾ ਨੂੰ ਵੀ ਲਾਭ ਹੋਵੇ। ਉਨਾਂ ਨੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਤੈਅ ਸਮੇਂ ਅੰਦਰ ਮੁਕੰਮਲ ਕਰਨ ਦੀਆਂ ਹਦਾਇਤਾਂ ਵੀ ਅਧਿਕਾਰੀਆਂ ਨੂੰ ਜਾਰੀ ਕੀਤੀਆ।ਇਸ ਮੌਕੇ ਬੀ.ਐਸ.ਐਫ. ਦੇ ਅਧਿਕਾਰੀਆਂ ਤੋਂ ਇਲਾਵਾ  ਅਸੋਕ ਢਾਕਾ ਪ੍ਰਧਾਨ ਦਿਹਾਤ ਮੰਡਲ, ਰਾਮ ਕੁਮਾਰ ਸੋਨੀ,  ਪ੍ਰਦੀਪ ਮੁਠਿਆਂ ਵਾਲੀ, ਸਿਹਤ ਮੰਤਰੀ ਦੇ ਪ੍ਰੈਸ ਸਕੱਤਰ ਬਲਜੀਤ ਸਹੋਤਾ ਅਤੇ ਉਨਾਂ ਦੇ ਨਿੱਜੀ ਸਕੱਤਰ ਸ: ਗੁਰਬਿੰਦਰਪਾਲ ਸਿੰਘ ਟਿੱਕਾ ਆਦਿ ਵੀ ਹਾਜਰ ਸਨ।

Check Also

ਅੱਖਰ ਸਾਹਿਤ ਅਕਾਦਮੀ ਵਲੋਂ ਸਾਹਿਤਕ ਸੰਵਾਦ

ਪੁਸਤਕ ਸਭਿਆਚਾਰ ਦਾ ਕੋਈ ਵੀ ਤੋੜ ਨਹੀਂ – ਡਾ. ਰਵਿੰਦਰ ਅੰਮ੍ਰਿਤਸਰ, 18 ਅਪ੍ਰੈਲ (ਦੀਪ ਦਵਿੰਦਰ …

Leave a Reply