Wednesday, December 12, 2018
ਤਾਜ਼ੀਆਂ ਖ਼ਬਰਾਂ

ਨੌਜਵਾਨ ਕਿਤਾਬੀ ਗਿਆਨ ਦੇ ਨਾਲ-ਨਾਲ ਹੱਥੀਂ ਕੰਮ ਕਰਨ ਦੀ ਆਦਤ ਪਾਉਣ – ਸੋਨੀ

ਗਲੋਬਲ ਕਾਲਜ ਵਿਚ ਵੰਡੀਆਂ ਡਿਗਰੀਆਂ

PPN0907201810ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ -ਮਨਜੀਤ ਸਿੰਘ) – ਸਿੱਖਿਆ ਅਤੇ ਵਾਤਾਵਰਣ ਮੰਤਰੀ ਓ.ਪੀ ਸੋਨੀ ਨੇ ਨੌਜਵਾਨਾਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਕਿਤਾਬੀ ਪੜਾਈ ਦੇ ਨਾਲ-ਨਾਲ ਪ੍ਰੈਕਟੀਕਲ ਸਿੱਖਿਆ ਉਤੇ ਵੀ ਜ਼ੋਰ ਦਿੰਦੇ ਹੋਏ ਹੱਥੀਂ ਕੰਮ ਕਰਨ ਦੀ ਆਦਤ ਵੀ ਪਾਉਣ।ਸਥਾਨਕ ਗਲੋਬਲ ਇੰਸਟੀਚਿਊਟ ਵਿਖੇ ਸਲਾਨਾ ਕਾਨਵੋਕੇਸ਼ਨ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦੇ ਸੋਨੀ ਨੇ ਕਿਹਾ ਕਿ ਅੱਜ ਦਾ ਯੁੱਗ ਸਨਅਤੀ ਯੁੱਗ ਹੈ ਅਤੇ ਸਨਅਤਾਂ ਵਿਚ ਹੱਥੀਂ ਕੰਮ ਕਰਨ ਵਾਲੇ ਇਨਸਾਨ ਦੀ ਕਦਰ ਪੈਂਦੀ ਹੈ, ਚਾਹੇ ਉਹ ਆਮ ਵਰਕਰ ਹੋਵੇ ਜਾਂ ਇੰਜੀਨੀਅਰ।ਉਨਾਂ ਕਿਹਾ ਕਿ ਸਾਡੇ ਪੜ੍ਹੇ-ਲਿਖੇ ਨੌਜਵਾਨ ਤੇ ਲੜਕੀਆਂ ਆਪਣੇ ਦੇਸ਼ ਵਿਚ ਰਹਿ ਕੇ ਹੱਥੀਂ ਕੰਮ ਕਰਨ ਨੂੰ ਚੰਗਾ ਨਹੀਂ ਸਮਝਦੇ ਅਤੇ ਜਿਸ ਕਾਰਨ ਜਿੱਥੇ ਬੇਰੁਜ਼ਗਾਰੀ ਵੱਧ ਰਹੀ ਹੈ, ਉਥੇ ਸਨਅਤਾਂ ਨੂੰ ਨਿਪੁੰਨ ਕਾਮੇ ਨਹੀਂ ਮਿਲ ਰਹੇ।ਉਨਾਂ ਕਿਹਾ ਕਿ ਯੂਰਪੀਅਨ, ਅਮਰੀਕਾ, ਕੈਨੇਡਾ ਅਤੇ ਹੋਰ ਅਗਾਂਹਵਧੂ ਦੇਸ਼ਾਂ ਵਿਚ ਬਾਲਗ ਹੁੰਦੇ ਹੀ ਬੱਚੇ ਆਪ ਕੰਮ ਕਰਨ ਲੱਗ ਪੈਂਦੇ ਹਨ।ਇਸ ਤਰਾਂ ਉਨਾਂ ਦੀ ਪੜਾਈ ਦਾ ਖਰਚਾ ਵੀ ਨਿਕਲ ਆਉਂਦਾ ਹੈ ਅਤੇ ਹੱਥੀਂ ਕੰਮ ਕਰਨ ਦੀ ਜਾਚ ਵੀ ਆਉਂਦੀ ਹੈ।ਸੋਨੀ ਨੇ ਵਿਦਿਅਕ ਸੰਸਥਾਵਾਂ ਨੂੰ ਵੀ ਕਿਹਾ ਕਿ ਉਹ ਆਪਣੀ ਪੜਾਈ ਵਿਚ ਪ੍ਰੈਕਟੀਕਲ ਵਿਦਿਆ ਨੂੰ ਹੋਰ ਵੱਧ ਮਹੱਤਤਾ ਦੇਣ ਤੇ ਇਸ ਕੰਮ ਲਈ ਨੌਜਵਾਨਾਂ ਨੂੰ ਤਿਆਰ ਕਰਨ।

PPN0907201811
              ਸੋਨੀ ਨੇ ਗਲੋਬਲ ਇੰਸਟੀਚਿਊਟ ਦੇ ਵੱਖ-ਵੱਖ ਕੋਰਸਾਂ ਵਿਚੋਂ ਪੜ੍ਹੇ 897 ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕੀਤੀ।ਇਸ ਤੋਂ ਪਹਿਲਾਂ ਸੰਸਥਾ ਵਿਚ ਪੁੱਜਣ ’ਤੇ ਚੇਅਰਮੈਨ ਡਾ. ਬੀ.ਐਸ ਚੰਦੀ, ਉਪ ਚੇਅਰਮੈਨ ਅਕਾਸ਼ਦੀਪ ਸਿੰਘ, ਡਾਇਰੈਕਟਰ ਡਾ. ਰਾਜੇਸ਼ ਗੋਇਲ, ਡਾ. ਆਰ.ਕੇ ਘਈ, ਪ੍ਰੋ. ਬੀ.ਡੀ ਸ਼ਰਮਾ, ਸਟਾਫ ਤੇ ਬੱਚਿਆਂ ਵੱਲੋਂ ਗਰਮਜੋਸ਼ੀ ਨਾਲ ਸੋਨੀ ਨੂੰ `ਜੀ ਆਇਆਂ` ਆਖਿਆ ਗਿਆ।ਸੋਨੀ ਨੇ ਡਿਗਰੀਆਂ ਲੈ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸੰਸਥਾ ਦੀ ਪ੍ਰਾਪਤੀਆਂ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਸੋਨੀ ਨੇ ਇਸ ਮੌਕੇ ਸੰਸਥਾ ਦੇ 10 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਇਕ ਸੋਵੀਨਾਰ ਵੀ ਜਾਰੀ ਕੀਤਾ।

 

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>