Wednesday, December 12, 2018
ਤਾਜ਼ੀਆਂ ਖ਼ਬਰਾਂ

`ਭਾਰਤ `ਚ ਰਾਸ਼ਟਰਵਾਦ ਬਾਰੇ ਵਿਚਾਰ-ਚਰਚਾ` ਬਾਰੇ ਸੈਮੀਨਾਰ

PPN0907201812ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) –  ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ “ਭਾਰਤ ਵਿੱਚ ਰਾਸ਼ਟਰਵਾਦ ਬਾਰੇ ਵਿਚਾਰ-ਚਰਚਾ“ ਬਾਰੇ ਇੱਕ ਸੈਮੀਨਾਰ ਹੋਇਆ ।ਸਾਬਕਾ ਡਿਪਟੀ ਸਪੀਕਰ ਤੇ ਸਿੱਖਿਆ ਮੰਤਰੀ ਦਰਬਾਰੀ ਲਾਲ ਮੁੱਖ ਵਕਤਾ ਸਨ।ਉਨ੍ਹਾਂ ਨੇ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਭਾਰਤ ਦੇਸ਼ ਦੇ ਰਾਸ਼ਟਰੀ ਵਿਕਾਸ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ, ਇਸ ਦੀ ਮਹੱਤਤਾ ਅਤੇ ਇਸ ਦਾ ਦੇਸ਼ ਉਪਰ ਕੀ ਪ੍ਰਭਾਵ ਹੰੁਦਾ ਹੈ ਬਾਰੇ ਦੱਸਿਆ।ਉਨ੍ਹਾਂ ਨੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਰਾਸ਼ਟਰਵਾਦ ਇੱਕ ਦੇਸ਼ ਦੇ ਤੰਦਰੁਸਤ ਅਤੇ ਮਜ਼਼ਬੂਤ ਲਗਾਅ `ਚ ਮਦਦ ਕਰਦਾ ਹੈ। ਭਾਰਤ ਵਿੱਚ ਰਾਸ਼ਟਰਵਾਦ ਦੀ ਗੱਲਬਾਤ ਦਾ ਮੁੱਖ ਮੁੱਦਾ ਇਤਿਹਾਸਕ, ਸੱਭਿਆਚਾਰਕ, ਅਧਿਆਤਮਕ, ਸੰਸਕ੍ਰਿਤਿਕ ਅਤੇ ਵਿੱਦਿਆ ਨਾਲ ਸੰਬੰਧਿਤ ਸੀ।ਉਨ੍ਹਾਂ ਦੇ ਸਹੀ ਨਿਰਦੇਸ਼ ਅਤੇ ਦਿਸ਼ਾ ਨੇ ਵਿਦਿਆਰਥੀਆਂ ਨੂੰ ਸਹੀ ਰਸਤਾ ਦੱਸਿਆ।ਸਾਰਾ ਸੈਸ਼ਨ ਬੜਾ ਹੀ ਰੋਚਕ ਅਤੇ ਲਾਹੇਵੰਦ ਸੀ। ਪੰਜਾਬ ਜ਼ੋਨ `ਏ` ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਸਕੂਲ ਨੂੰ ਅਜਿਹੇ ਸੈਮੀਨਾਰ ਦੇ ਅਯੋਜਨ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਹੜੇ ਵਿਦਿਆਰਥੀਆਂ ਵਿੱਚ ਨਵੇਂ ਵਿਚਾਰਾਂ, ਆਦਰਸ਼ਾਂ ਅਤੇ ਨੈਤਿਕਸ਼ਮੁੱਲਾਂ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਸਮਾਂ ਵਿਦਿਆਰਥੀਆਂ ਨੂੰ ਨਵੀਆਂ ਕਾਢਾਂ ਬਾਰੇ ਜਾਣਕਾਰੀ ਦੇਣ ਅਤੇ ਭਾਰਤ ਵਿੱਚ ਰਾਸ਼ਟਰਵਾਦ ਦੀ ਸੱਚੀ ਭਾਵਨਾ ਜਗਾਉਣ ਬਾਰੇ ਦੱਸਣਾ ਹੈ ਕਿਉਂਕਿ ਇਹ ਰਾਸ਼ਟਰ ਪ੍ਰਤੀ ਵਫ਼ਾਦਾਰੀ ਦੀ ਇੱਕ ਭਾਵਨਾ ਹੈ ।
 

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>