Wednesday, December 12, 2018
ਤਾਜ਼ੀਆਂ ਖ਼ਬਰਾਂ

ਅਫ਼ਗਾਨਿਸਤਾਨ ’ਚ ਮਾਰੇ ਗਏ ਅਫਗਾਨੀ ਸਿੱਖਾਂ ਦੀ ਯਾਦ ’ਚ ਦਿੱਲੀ ਕਮੇਟੀ ਵਲੋਂ ਅਰਦਾਸ ਸਮਾਗਮ

ਸੱਚ ਦੀ ਕੰਧ ’ਤੇ 1947 ਤੋਂ ਬਾਅਦ ਦੇਸ਼-ਵਿਦੇਸ਼ ’ਚ ਕਤਲ ਹੋਏ ਸਿੱਖਾਂ ਦੇ ਲਿਖੇ ਜਾਣਗੇ ਨਾਂ -ਜੀ.ਕੇ

PPN1007201807  ਨਵੀਂ ਦਿੱਲੀ, 10 ਜੁਲਾਈ (ਪੰਜਾਬ ਪੋਸਟ ਬਿਊਰੋ) – ਅਫ਼ਗਾਨਿਸਤਾਨ ’ਚ ਮਾਰੇ ਗਏ ਸਿੱਖਾਂ ਦੀ ਯਾਦ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਅੱਜ ਅਰਦਾਸ ਸਮਾਗਮ ਕਰਵਾਇਆ ਗਿਆ।ਸਮਾਗਮ ਦੌਰਾਨ ਠਾਠਾ ਮਾਰਦੇ ਅਫ਼ਗਾਨੀ ਸਿੱਖਾਂ ਦੇ ਇਕੱਠ ਨੂੰ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ।ਕੇਂਦਰੀ ਵਿਦੇਸ਼ ਰਾਜ ਮੰਤਰੀ ਜਨਰਲ ਵੀ.ਕੇ ਸਿੰਘ, ਅਫ਼ਗਾਨਿਸਤਾਨ ਦੇ ਭਾਰਤ ’ਚ ਸਫ਼ੀਰ ਮੁਹੱਮਦ ਅਬਦਾਲੀ, ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ, ਕੌਮੀ ਘੱਟਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ, ਭਾਜਪਾ ਆਗੂ ਆਰ.ਪੀ ਸਿੰਘ ਸਣੇ ਕਮੇਟੀ ਪ੍ਰਬੰਧਕਾਂ ਨੇ ਇਸ ਮੋਕੇ ਹਾਜਰੀ ਭਰੀ।
    ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ 1984 ਸਿੱਖ ਕਤਲੇਆਮ ਦੀ ਯਾਦਗਾਰ ‘ਸੱਚ ਦੀ ਕੰਧ’ ’ਤੇ 1947 ਤੋਂ ਬਾਅਦ ਦੇਸ਼-ਵਿਦੇਸ਼ ’ਚ ਅੱਤਵਾਦੀ, ਨਸਲੀ ਅਤੇ ਫ਼ਰਜ਼ੀ ਪੁਲਿਸ ਮੁਕਾਬਲਿਆਂ ’ਚ ਮਾਰੇ ਗਏ ਸਿੱਖਾਂ ਦੇ ਨਾਂ ਉਕੇਰਨ ਦਾ ਐਲਾਨ ਕੀਤਾ।ਜੀ.ਕੇ ਨੇ ਕਿਹਾ ਕਿ ਸਿੱਖਾਂ ਨਾਲ ਹੋਏ ਹਰ ਧੱਕੇ ਦੀ ਗਵਾਹੀ ਸੱਚ ਦੀ ਕੰਧ ਦੇਵੇ ਇਸ ਗੱਲ ਦਾ ਇੰਤਜਾਮ ਕੀਤਾ ਜਾਵੇਗਾ।ਸਿੱਖਾਂ ਦਾ ਇਤਿਹਾਸ ਜੇਕਰ ਸਿੱਖਾਂ ਨੇ ਹੀ ਨਾ ਸਾਂਭਿਆ ਤਾਂ ਦੂਜਿਆ ’ਤੇ ਦੋਸ਼ ਲਗਾਉਣਾ ਬੇਈਮਾਨੀ ਹੋਵੇਗਾ। PPN1007201808
    ਜੀ.ਕੇ ਨੇ ਇਸ ਲੜ੍ਹੀ ’ਚ ਸ਼ਾਮਿਲ ਕੀਤੇ ਜਾਣ ਵਾਲੀਆਂ ਮੁੱਖ ਘਟਨਾਵਾਂ ਦਾ ਵੀ ਹਵਾਲਾ ਦਿੱਤਾ।ਜਿਸ ’ਚ 1978 ਦੇ ਨਿਰੰਕਾਰੀ ਕਾਂਡ ਦੌਰਾਨ ਮਾਰੇ ਗਏ 16 ਸਿੱਖ, 1980-90 ਦੇ ਕਾਲੇ ਦੌਰ ਦੌਰਾਨ ਦੌਰਾਨ ਪੰਜਾਬ ’ਚ ਫਰਜ਼ੀ ਪੁਲਿਸ ਮੁਕਾਬਲਿਆਂ ਤਹਿਤ ਮਾਰੇ ਗਏ ਸੈਂਕੜੇ ਸਿੱਖ, 2 ਨਵੰਬਰ 1984 ਨੂੰ ਹਰਿਆਣਾ ਦੇ ਰਿਹਾੜੀ ਨੇੜੇ ਹੋਂਦ ਚਿਲ੍ਹੜ ’ਚ ਦੰਗਾਈਆਂ ਹੱਥੋਂ ਮਾਰੇ ਗਏ 32 ਸਿੱਖ, ਯੂ.ਪੀ. ਦੇ ਪੀਲੀਭੀਤ ਵਿਖੇ ਜੁਲਾਈ 1991 ’ਚ ਬੱਸ ਤੋਂ ਉਤਾਰ ਕੇ ਫਰਜੀ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ 10 ਸਿੱਖ, ਪੀਲੀਭੀਤ ਜ਼ੇਲ੍ਹ ਵਿਖੇ 1994 ’ਚ ਪੁਲਿਸ ਹਿਰਾਸਤ ਦੌਰਾਨ ਕਤਲ ਹੋਏ 7 ਸਿੱਖ, ਅਮਰੀਕਾ ਦੇ ਰਾਸ਼ਟਰਪਤੀ ਬਿਲ ਕਿਲੰਟਨ ਦੇ ਭਾਰਤ ਦੌਰੇ ਸਮੇਂ 20 ਮਾਰਚ 2000 ਨੂੰ ਕਸ਼ਮੀਰ ਦੇ ਚੱਟੀ ਸਿੰਘਪੁਰਾ ਵਿਖੇ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ 37 ਸਿੱਖ, ਅਮਰੀਕਾ ਦੇ ਓਕ੍ਰੀਕ ਦੇ ਗੁਰਦੁਆਰਾ ਵਿਸ਼ਕੋਸਿਨ ਵਿਖੇ 5 ਅਪ੍ਰੈਲ 2012 ਨੂੰ ਨਸ਼ਲੀ ਹਮਲੇ ਦੌਰਾਨ ਮਾਰੇ ਗਏ 6 ਸਿੱਖ ਅਤੇ 1 ਜੁਲਾਈ 2018 ਨੂੰ ਅਫਗਾਨਿਸਤਾਨ ਦੇ ਜਲਾਲਾਬਾਦ ਵਿਖੇ ਆਤਮਘਾਤੀ ਹਮਲੇ ਦੌਰਾਨ ਮਾਰੇ ਗਏ 17 ਸਿੱਖ ਸ਼ਾਮਿਲ ਹਨ।PPN1007201809
     ਜੀ.ਕੇ ਨੇ ਅਫਗਾਨੀ ਸਿੱਖਾਂ ਦੀ ਸੇਵਾ ਅਤੇ ਸਮਰਪਣ ਦੀ ਸ਼ਲਾਘਾ ਕਰਦੇ ਹੋਏ ਕੌਮ ਦੇ ਅਫ਼ਗਾਨੀ ਭਰਾਵਾਂ ਦੀ ਪਿੱਠ ਪਿੱਛੇ ਖੜੇ ਹੋਣ ਦਾ ਭਰੋਸਾ ਦਿੱਤਾ।ਜੀ.ਕੇ ਨੇ ਕਿਹਾ ਕਿ ਸੱਚ ਦੀ ਕੰਧ ’ਤੇ ਸਿੱਖ ਸ਼ਹੀਦਾਂ ਦਾ ਨਾਂ ਲਿਖ ਕੇ ਇਸ ਗੱਲ ਦੀ ਤਸੱਲੀ ਰਹੇਗੀ ਕਿ ਸਿੱਖਾਂ ਨਾਲ ਹੋਏ ਧੱਕੇ ਦੀ ਗਵਾਹੀ ਸਿੱਖ ਇਤਿਹਾਸ ਦੇ ਰਿਹਾ ਹੈ।ਇਸ ਮੌਕੇ ਪ੍ਰਭਾਵਿਤ ਪਰਿਵਾਰਾਂ ਨੂੰ ਕਮੇਟੀ ਵੱਲੋਂ ਸਹਾਇਤਾ ਰਾਸ਼ੀ ਦੇ ਚੈਕ ਅਤੇ ਦਸਤਾਰ ਭੇਟ ਕੀਤੀ ਗਈ।
 

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>