Friday, March 29, 2024

ਸਰਕਾਰੀ ਆਈ.ਟੀ.ਆਈ ਠੇਕਾ ਮੁਲਾਜ਼ਮਾਂ ਵੱਲੋਂ ਮੰਤਰੀ ਖਿਲਾਫ ਤਿਖੇ ਸੰਘਰਸ਼ ਦਾ ਐਲਾਨ

17 ਜੁਲਾਈ ਨੂੰ ਤਕਨੀਕੀ ਸਿੱਖਿਆ ਵਿਭਾਗ ਚੰਡੀਗੜ੍ਹ ਵਿਖੇ  ਦਿੱਤਾ ਜਾਵੇਗਾ ਧਰਨਾ

PPN1007201813ਸਮਰਾਲਾ, 10 ਜੁਲਾਈ (ਪੰਜਾਬ ਪੋਪਸਟ- ਕੰਗ) – ਪੰਜਾਬ ਦੀਆਂ ਸਰਕਾਰੀ ਆਈ.ਟੀ.ਆਈ ਵਿੱਚ ਪਿਛਲੇ 8-9 ਸਾਲਾਂ ਤੋਂ ਟ੍ਰੇਨਿੰਗ ਦੇ ਰਹੇ ਇੰਨਸਟਰਕਟਰਜ਼ ਵੱਲੋਂ ਸੂਬਾ ਕਮੇਟੀ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ।ਜਿਸ ਵਿੱਚ ਤਕਨੀਕੀ ਸਿੱਖਿਆ ਵਿਭਾਗ ਅਤੇ ਤਕਨੀਕੀ ਸਿੱਖਿਆ ਮੰਤਰੀ ਖਿਲਾਫ ਤਿੱਖੇ ਸੰਘਰਸ਼ ਕਰਨ ਦਾ ਫੈਸਲਾ ਕੀਤਾ।ਇਸ ਮੀਟਿੰਗ ਵਿੱਚ ਜਾਣਕਾਰੀ ਦਿੰਦੇ ਹੋਏ ਸੂਬਾ ਕਮੇਟੀ ਮੈਂਬਰ ਸੇਵਾ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਸਰਕਾਰ ਨਾਲ ਗੱਲਬਾਤ ਦੇ ਜਰੀਏ ਆਪਣੀਆਂ ਮੰਗਾਂ ਦਾ ਹੱਲ ਕਢਾਉਣਾ ਚਾਹੁੰਦੇ ਸਨ, ਇਸੇ ਤੇ ਚੱਲਦੇ ਉਹ ਤਕਰੀਬਨ ਦਸ ਵਾਰ ਤਕਨੀਕੀ ਸਿੱਖਿਆ ਮੰਤਰੀ ਅਤੇ ਦੋ ਵਾਰ ਵਧੀਕ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਅਤੇ ਤਕਰੀਬਨ ਪੰਜ ਵਾਰ ਡਾਇਰੈਕਟਰ ਤਕਨੀਕੀ ਸਿੱਖਿਆ ਨੂੰ ਮਿਲ ਚੁੱਕੇ ਹਨ, ਪ੍ਰੰਤੂ ਕਿਸੇ ਵੱਲੋਂ ਵੀ ਯੂਨੀਅਨ ਨਾਲ ਸਹੀ ਤਰੀਕੇ ਨਾਲ ਗੱਲਬਾਤ ਨਹੀਂ ਕੀਤੀ ਗਈ ਅਤੇ ਹਰ ਵਾਰ ਕੋਈ ਨਾ ਕੋਈ ਲਾਰਾ ਲਗਾ ਕੇ ਭੇਜ ਦਿੱਤਾ ਜਾਂਦਾ ਹੈ ਅਤੇ ਮੰਤਰੀ ਤਕਨੀਕੀ ਸਿੱਖਿਆ ਵੱਲੋਂ 2 ਵਾਰ ਪੈਨਲ ਮੀਟਿੰਗ ਦੇ ਕੇ ਕੈਂਸਲ ਕੀਤੀ ਗਈ ਅਤੇ ਫੇਰ ਦੁਬਾਰਾ ਯੂਨੀਅਨ ਦੀ ਮੰਗ ਅਨੁਸਾਰ ਮੀਟਿੰਗ ਨਹੀਂ ਦਿੱਤੀ ਗਈ।ਜਿਸ ਕਾਰਨ ਯੂਨੀਅਨ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਅੱਗੋਂ ਕਿਹਾ ਕਿ ਪੀ.ਪੀ.ਪੀ ਸਕੀਮ ਤਕਰੀਬਨ 2008 ਤੋਂ ਪੰਜਾਬ ਵਿੱਚ ਚੱਲ ਰਹੀ ਹੈ ਸਕੀਮ ਨੂੰ ਵਿਭਾਗ ਵੱਲੋਂ ਸਹੀ ਤਰੀਕੇ ਨਾਲ ਪੰਜਾਬ ਦੀਆਂ ਆਈ.ਟੀ.ਆਈ ਵਿੱਚ ਲਾਗੂ ਨਹੀਂ ਕਰਵਾਇਆ ਗਿਆ ਅਤੇ ਪੈਸੇ ਦੀ ਸਹੀ ਢੰਗ ਨਾਲ ਵਰਤੋਂ ਨਹੀਂ ਕੀਤੀ ਗਈ ਜਿਸਦੇ ਚੱਲਦੇ ਅੱਜ ਕਾਫੀ ਆਈ.ਟੀ.ਆਈਜ਼ ਵਿੱਚ ਸੈਲਰੀ ਫੰਡ ਖਤਮ ਹੋ ਗਿਆ ਹੈ।ਪਿਛਲੇ 8-9 ਸਾਲਾਂ ਤੋਂ ਪੜ੍ਹਾ ਰਹੇ ਠੇਕਾ ਮੁਲਾਜ਼ਮਾਂ ਨੂੰ ਟੇ੍ਰਡਾਂ ਬੰਦ ਕਰਕੇ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ ਇਸ ਵਾਰ ਸ਼ੈਸ਼ਨ-2018-19 ਲਈ ਤਕਰੀਬਨ 25 ਟ੍ਰੇਡ ਬੰਦ ਕੀਤੇ ਗਏ ਹਨ ਜਿਸ ਨਾਲ ਤਕਰੀਬਨ 700 ਗਰੀਬ ਘਰਾਂ ਨਾਲ ਸਬੰਧਿਤ ਕਂੈਡੀਡੇਟ ਦਾਖਲਾ ਲੈਣ ਤੋਂ ਵਾਂਝੇ ਰਹਿ ਜਾਣਗੇ ਜਾ ਉਹਨਾਂ ਮਜ਼ਬੂਰ ਹੋ ਕੇ 5 ਗੁਣਾ ਵੱਧ ਪੈਸੇ ਦੇ ਕੇ ਪ੍ਰਾਈਵੇਟ ਆਈ.ਟੀ.ਆਈਜ਼ ਵਿੱਚ ਦਾਖਲਾ ਲੈਣਾ ਪਵੇਗਾ ਜਿਸ ਤੋਂ ਸਾਫ਼ ਹੁੰਦਾ ਹੈ ਕਿ ਸਰਕਾਰ ਪ੍ਰਾਈਵੇਟ ਆਈ.ਟੀ.ਆਈਜ਼ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੀ ਹੈ ਅਤੇ ਸਰਕਾਰੀ ਆਈ.ਟੀ.ਆਈ ਨੂੰ ਫੇਲ੍ਹ ਕਰਨਾ ਚਾਹੰੁਦੀ ਹੈ। ਮੀਟਿੰਗ ਵਿੱਚ ਸਬੋਧਨ ਕਰਦੇ ਸ੍ਰੀ ਸੁਖਰਾਜ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਉਹਨਾਂ ਨਾਲ ਸ਼ਰੇਆਮ ਧੱਕਾ ਕਰ ਰਹੀ ਹੈ ਇੱਕ ਪਾਸੇ ਤਾਂ ਪੰਜਾਬ ਸਰਕਾਰ ਘਰ ਘਰ ਨੌਕਰੀ ਦਾ ਡਰਾਮਾ ਕਰ ਰਹੀ ਹੈ।ਭਲਾਈ ਸਕੀਮ ਦਾ ਬੰਦ ਕਰਨਾ। ਉਹਨਾਂ ਦੱਸਿਆ ਕਿ ਪਿਛਲੇ 9 ਸਾਲਾਂ ਤੋਂ ਚੱਲ ਰਹੀ ਐਸ.ਸੀ ਬੱਚਿਆਂ ਲਈ ਭਲਾਈ ਸਕੀਮ ਵੀ ਇਸ ਵਾਰ ਪੰਜਾਬ ਸਰਕਾਰ ਨੇ ਬੰਦ ਕਰ ਦਿੱਤੀ ਹੈ ਜਿਸ ਕਾਰਨ ਤਕਰੀਬਨ ਪੰਜਾਬ ਭਰ ਵਿੱਚੋਂ 150 ਟੇ੍ਰਡ ਬੰਦ ਕੀਤੇ ਗਏ ਹਨ ਅਤੇ ਇਸ ਸ਼ੈਸ਼ਨ 2018-19 ਲਈ ਦਾਖਲਾ ਨਹੀਂ ਕੀਤਾ ਜਾ ਰਿਹਾ ਜਿਸ ਨਾਲ ਤਕਰੀਬਨ 4000 ਤੋਂ 4500 ਐਸ.ਸੀ. ਘਰਾਂ ਦੇ ਬੱਚੇ ਦਾਖਲਾ ਲੈਣ ਤੋਂ ਬਾਂਝੇ ਰਹਿ ਜਾਣਗੇ। ਜਿਨ੍ਹਾਂ ਨੂੰ ਬਿਲਕੁਲ ਫਰੀ ਟੇ੍ਰਨਿੰਗ ਦਿੱਤੀ ਜਾਂਦੀ ਸੀ ਅਤੇ 150 ਠੇਕਾ ਮੁਲਾਜਮ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਇਹਨਾਂ ਮੁਲਾਜ਼ਮਾਂ ਨੂੰ ਪਿਛਲੇ ਇੱਕ ਸਾਲ ਤੋਂ ਸੈਲਰੀ ਵੀ ਨਹੀਂ ਦਿੱਤੀ ਗਈ ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਪੰਜਾਬ ਸਰਕਾਰੀ ਆਈ.ਟੀ.ਆਈਜ਼ ਨੂੰ ਫੇਲ੍ਹ ਕਰਨਾ ਚਾਹੁੰਦੀ ਹੈ।
    ਅੰਤ ਵਿੱਚ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸੈਲਰੀ ਫੰਡ ਖਤਮ ਹੋਣ ਕਾਰਨ ਬੰਦ ਕੀਤੀਆਂ ਟ੍ਰੇਡਾਂ ਦਾ ਦਾਖਲਾ ਨੋਟਿਸ ਤੁਰੰਤ ਕੱਢਿਆ ਜਾਵੇ, ਰਲੀਵ ਕੀਤੇ ਮੁਲਾਜ਼ਮ ਤੁਰੰਤ ਬਹਾਲ ਕੀਤੇ ਜਾਣ ਅਤੇ ਭਲਾਈ ਸਕੀਮ ਦਾ ਦਾਖਲਾ ਨੋਟਿਸ ਤੁਰੰਤ ਜਾਰੀ ਕੀਤਾ ਜਾਵੇ। ਜੇਕਰ ਸਰਕਾਰ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਮਿਤੀ 17 ਜੁਲਾਈ ਨੂੰ ਤਕਨੀਕੀ ਸਿੱਖਿਆ ਵਿਭਾਗ ਵਿਖੇ ਧਰਨਾ ਦਿੱਤਾ ਜਾਵੇਗਾ ਅਤੇ ਇਸ ਤੋਂ ਬਾਅਦ ਤਕਨੀਕੀ ਸਿੱਖਿਆ ਮੰਤਰੀ ਦੀ ਕੋਠੀ ਦਾ ਘਰਾਓ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਦੇ ਹਲਕੇ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਜਿਸ ਵਿੱਚ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਦੀ ਜ਼ਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਪਰਮਜੀਤ ਸਿੰਘ, ਰਾਜਨ ਸ਼ਰਮਾ, ਕਿਰਨਜੀਤ ਸਿੰਘ, ਦਿਲਾਰਾ ਔਲਖ, ਪ੍ਰਭਨੀਤ ਕੌਰ ਅਤੇ ਹੋਰ ਮੈਂਬਰ ਯੂਨੀਅਨ ਮੈਂਬਰ ਹਾਜ਼ਰ ਸਨ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply