Thursday, March 28, 2024

ਪੰਜਾਬ ਨੂੰ ਹਰਿਆ ਭਰਿਆ ਬਣਾਉਣ `ਚ ਹਰ ਪੰਜਾਬੀ ਪਾਵੇ ਯੋਗਦਾਨ – ਡੀ.ਈ.ਓ ਸਮਰਾ

PPN1107201801ਬਟਾਲਾ, 11 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਨੂੰ ਹਰਿਆ ਭਰਿਆ ਬਣਾਉਣ ਵਾਸਤੇ ਘਰ-ਘਰ ਹੋਕਾ ਦੇਣ ਦੀ ਲੋੜ ਹੈ।ਇਹ ਸੁਨੇਹਾ ਸਿਖਿਆ ਵਿਭਾਗ ਉਚ ਅਧਿਕਾਰੀਆਂ, ਸਕੂਲ ਅਧਿਆਪਕਾਂ ਤੇ ਖਾਸ ਕਰਦੇ ਸਕੂਲੀ ਵਿਦਿਆਰਥੀਆਂ ਦੀ ਮਦਦ ਨਾਲ ਹਰ ਘੜੀ ਹਰ ਪਲ ਹੋਕਾ ਦੇ ਰਿਹਾ ਹੈ ਕਿ ਪੰਜਾਬੀੳ ਪੰਜਾਬ ਬਚਾੳ ਤੇ ਵਧ ਤੋ ਵਧ ਦਰੱਖਤ ਲਗਾ ਕੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਵਿੱਚ ਆਉ ਸਮਾਜ ਨਾਲ ਰਲੇ ਹੰਭਲਾ ਮਾਰੀਏ ਤਾ ਹੀ ਮਨੁਖਤਾ ਬਚ ਸਕਦੀ ਹੈ।ਵਿਦਿਆਰਥੀਆਂ ਵਿਚ ਚੇਤਨਾ ਭਰਨ ਦੇ ਮਕਸਦ ਨਾਲ ਜਿਲ੍ਹਾ ਸਿਖਿਆ ਅਫਸਰ, ਗੁਰਦਾਸਪੁਰ ਸਲਵਿੰਦਰ ਸਿਘ ਸਮਰਾ ਨੇ ਸਰਕਾਰੀ ਰਿਹਾਇਸ਼ੀ ਹੋਸਟਲ ਵਿਚ ਵਣ ਮਹਾਂ ਉਤਸਵ ਮਨਾਉਂਦਿਆ ਕਹੇ।  ਪ੍ਰਿੰਸੀਪਲ ਭਾਰਤ ਭੂਸ਼ਣ ਦੀ ਅਗਵਾਈ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮੈਰਾਥਨ ਦੌੜ, ਵਣ-ਮਹਾਂ ਉਤਸਵ ਮਨਾਇਆ ਗਿਆ, ਜਿਸ ਦੌਰਾਨ ਇੰਟਰ ਹਾਊਸ ਕੁਇੱਜ਼ ਮੁਕਾਬਲੇ ਵੀ ਕਰਵਾਏ ਗਏ।ਜ਼ਿਲਾ ਸਿੱਖਿਆ ਅਫ਼ਸਰ (ਅ) ਸਲਵਿੰਦਰ ਸਿੰਘ ਸਮਰਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਆਪਣੇ ਸੰਬੋਧਨ `ਚ  ਡੀ.ਈ.ਓ ਸਮਰਾ ਨੇ ਦੱਸਿਆ ਕਿ ਅਗਰ ਅਸੀਂ ਵਧੀਆ ਪੰਜਾਬ ਤੇ ਸਮਾਜ ਸਿਰਜਣਾ ਹੈ ਤਾਂ ਸਾਨੂੰ ਆਪਣੀ ਤੇ ਵਾਤਾਵਰਨ ਦੀ ਬਿਹਤਰੀ ਵੱਲ ਧਿਆਨ ਦੇਣਾ ਪਵੇਗਾ।ਆਪਣੀ ਤੰਦਰੁਸਤੀ ਲਈ ਕਸਰਤ ਤੇ ਵਾਤਾਵਰਨ ਦੀ ਤੰਦਰੁਸਤੀ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਹੋਣਗੇ।ਇਸ ਦੇ ਨਾਲ ਹੀ ਸਾਨੂੰ ਨਸ਼ੇ ਦੇ ਕੋਹੜ ਨੂੰ ਤਿਆਗਣ ਦੀ ਲੋੜ ਹੈ।
ਇਸ ਮੌਕੇ ਬਲਜਿੰਦਰ ਸਿੰਘ ਹਾਊਸ ਕੋਆਰਡੀਨੇਟਰ, ਰਾਜਵਿੰਦਰ ਸਿੰਘ, ਗੁਰਬਚਨ ਸਿੰਘ, ਰੁਪਿੰਦਰਜੀਤ ਕੌਰ, ਸੁਰਿੰਦਰ ਕੌਰ, ਅਸ਼ਤਿੰਦਰਪਾਲ, ਪਰਵਿੰਦਰ ਕੌਰ, ਕਸ਼ਮੀਰ ਕੌਰ, ਮੋਹਿਤ ਗੁਪਤਾ, ਗੁਰਦੀਪ ਸਿੰਘ,ਗੁਰਭੇਜ ਸਿੰਘ, ਅਮਰਜੀਤ ਸਿੰਘ, ਸੁਖਪਾਲ ਸਿੰਘ, ਨਵਦੀਪ ਕੁਮਾਰ, ਜਸਪਾਲ ਸਿੰਘ, ਤਰਸੇਮ ਸਿੰਘ, ਜਸਬੀਰ ਸਿੰਘ, ਬਲਵਿੰਦਰਪਾਲ, ਪੁਸ਼ਪਿੰਦਰ, ਮਨਜੀਤ ਕੌਰ, ਰਚਨਾ ਸਰੀਨ, ਮਨਪ੍ਰੀਤ ਕੌਰ, ਰਾਜਬੀਰ ਕੌਰ, ਗੁਰਬਿੰਦਰ ਕੌਰ, ਸੁਖਵਿੰਦਰ ਕੌਰ, ਪੁਨੀਤਪਾਲ ਕੌਰ, ਨਰਿੰਦਰ ਕੌਰ ਆਦਿ ਹਾਜ਼ਰ ਸਨ। ਵਖ ਆਈਟਮਾਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਸਨਾਮਨਿਆ ਗਿਆ।ਅੰਤ ਵਿਚ ਰਿਹਾਇਸੀ ਹੋਸਟਲ ਦੇ ਪ੍ਰਿੰਸੀਪਲ ਸ੍ਰੀ ਭਾਰਤ ਭੁਸਨ ਨੇ ਆਏ ਪਤਵੰਤਿਆਂ, ਡੀ.ਈ.ਓ ਐਲੀਮੈਟਰੀ, ਸਕੂਲ ਮੈਨੇਜਮੈਟ ਕਮੇਟੀ ਦਾ ਧਨਵਾਦ ਕੀਤਾ ਤੇ ਕਿਹਾ ਕਿ ਇਸ ਰਿਹਾਇਸੀ ਹੋਸਟਲ ਵਿਚ ਬੱਚਿਆਂ ਨੂੰ ਪੜਾੳਣਾ ਚਾਹੀਦਾ ਹੈ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply