Saturday, April 20, 2024

ਬਾਬਾ ਫਰੀਦ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ

PPN1207201816ਬਠਿੰਡਾ, 12 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬੀ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਐਮ.ਐਸ.ਸੀ (ਆਈ.ਟੀ) ਪਹਿਲਾ ਸਮੈਸਟਰ ਅਤੇ ਬੀ.ਸੀ.ਏ (ਤੀਜਾ ਸਮੈਸਟਰ ਤੇ ਪੰਜਵਾਂ ਸਮੈਸਟਰ) ਦੇ ਨਤੀਜਿਆਂ ਵਿੱਚ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ 80% ਤੋਂ ਵਧੇਰੇ ਅੰਕ ਹਾਸਲ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ।ਐਮ.ਐਸ.ਸੀ (ਆਈ.ਟੀ) ਪਹਿਲਾ ਸਮੈਸਟਰ ਦੀ ਚਾਂਦਨੀ ਜੈਨ ਨੇ 89% ਅੰਕ ਹਾਸਲ ਕਰਕੇ ਪਹਿਲਾ, ਗਗਨਦੀਪ ਕੌਰ ਨੇ 82% ਅੰਕਾਂ ਨਾਲ ਦੂਸਰਾ ਅਤੇ ਰਿਪਨਦੀਪ ਕੌਰ ਨੇ 80.6% ਅੰਕ ਲੈ ਕੇ ਹਾਸਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਬੀ.ਸੀ.ਏ ਤੀਜਾ ਸਮੈਸਟਰ ਦੇ ਨਤੀਜੇ ਵਿੱਚ ਸੁਖਪਿੰਦਰ ਸਿੰਘ ਨੇ 81.29% ਅੰਕ ਪ੍ਰਾਪਤ ਕਰਕੇ ਪਹਿਲਾ ਤੇ ਬੇਅੰਤ ਕੌਰ ਨੇ 80.43% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ ਹੈ। ਨਤੀਜੇ ਅਨੁਸਾਰ 2 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵਧੇਰੇ, 18 ਵਿਦਿਆਰਥੀਆਂ ਨੇ 70 ਫੀਸਦੀ ਤੋਂ ਵਧੇਰੇ ਅਤੇ 42 ਵਿਦਿਆਰਥੀਆਂ ਨੇ 60 ਫੀਸਦੀ ਤੋਂ ਵਧੇਰੇ ਅੰਕ ਹਾਸਲ ਕੀਤੇ ਹਨ। ਇਸੇ ਤਰ੍ਹਾਂ ਬੀ.ਸੀ.ਏ ਪੰਜਵਾਂ ਸਮੈਸਟਰ ਦੇ ਨਤੀਜੇ ਵਿੱਚ ਅਮਨਦੀਪ ਕੌਰ ਨੇ 80.28% ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕਰਕੇ ਸਫ਼ਲਤਾ ਪ੍ਰਾਪਤ ਕੀਤੀ ਹੈ।1 ਵਿਦਿਆਰਥੀ ਨੇ 80 ਫੀਸਦੀ ਤੋਂ ਵਧੇਰੇ, 22 ਵਿਦਿਆਰਥੀਆਂ ਨੇ 70 ਫੀਸਦੀ ਤੋਂ ਵਧੇਰੇ ਅਤੇ 50 ਵਿਦਿਆਰਥੀਆਂ ਨੇ 60 ਫੀਸਦੀ ਤੋਂ ਵਧੇਰੇ ਅੰਕ ਹਾਸਲ ਕੀਤੇ ਹਨ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਲਗਾਤਾਰ ਯੂਨੀਵਰਸਿਟੀ ਇਮਤਿਹਾਨਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਂ ਰੌਸ਼ਨ ਕਰ ਰਹੇ ਹਨ। 

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply