Friday, March 29, 2024

ਪਾਕਿਸਤਾਨ `ਚ ਘਰੋਂ ਬੇਘਰ ਕੀਤੇ ਭਾਈ ਗੁਲਾਬ ਸਿੰਘ ਨੂੰ ਇਨਸਾਫ ਮਿਲੇ – ਜਥੇਦਾਰ

ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵਾਕਫ਼ ਬੋਰਡ ਨੇ ਪਾਕਿਸਤਾਨ ਵਿੱਚ Giani Gurbachan Sਘਰੋਂ ਬੇਘਰ ਕੀਤੇ ਗਏ ਭਾਈ ਗੁਲਾਬ ਸਿੰਘ ਨੂੰ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।ਉਨਾਂ ਆਖਿਆ ਹੈ ਕਿ ਪਾਕਿਸਤਾਨ `ਚ ਪੁਲਿਸ ਵਿੱਚ ਟਰੈਫਿਕ ਅਫਸਰ ਵਜੋਂ ਤਾਇਨਾਤ ਭਾਈ ਗੁਲਾਬ ਸਿੰਘ ਗੁ: ਡੇਹਰਾ ਚਾਹਲ ਲਾਹੌਰ ਵਿਖੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਵੀ ਕਰਦੇ ਹਨ ਅਤੇ ਜੋ ਵਿਅਕਤੀ ਗੁਰੂ ਘਰ ਵਿਖੇ ਗ੍ਰੰਥੀ ਅਤੇ ਸੇਵਾਦਾਰ ਵਜੋਂ ਸੇਵਾ ਕਰਦਾ ਹੈ, ਉਸ ਦਾ ਘਰ ਵੀ ਗੁਰਦੁਆਰਾ ਸਾਹਿਬ `ਚ ਹੋਣਾ ਲਾਜਮੀ ਹੈ।ਇਸ ਲਈ ਵਾਕਫ਼ ਬੋਰਡ ਵੱਲੋਂ ਭਾਈ ਗੁਲਾਬ ਸਿੰਘ ਨੂੰ ਘਰੋਂ ਬੇਘਰ ਕਰਨਾ ਸ਼ੋਭਾ ਨਹੀਂ ਦਿੰਦਾ।
    ਜਥੇਦਾਰ ਨੇ ਹੋਰ ਕਿਹਾ ਕਿ ਵਿਦੇਸ਼ਾਂ ਵਿੱਚ ਕੁੱਝ ਸਿੱਖ ਲੋਕ ਹੀ ਸਿੱਖੀ ਪ੍ਰੰਪਰਾਵਾਂ ਦਾ ਘਾਣ ਕਰ ਰਹੇ ਹਨ, ਜਿਸ ਨਾਲ ਸਿੱਖਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਦੀ ਹੈ।ਸਿਡਨੀ ਵਿਖੇ ਗੁਰਦੁਆਰਾ ਆਸਟਰਲ ਦੇ ਪ੍ਰਬੰਧਕਾਂ ਵੱਲੋਂ ਕੁਰਸੀਆਂ ਮੇਜ਼ਾਂ, ਜੁੱਤੀਆਂ ਸਮੇਤ ਅਤੇ ਨੰਗੇ ਸਿਰ ਪ੍ਰਸ਼ਾਦਾ ਛਕਾਉਣ ਦੀ ਗੱਲ ਕੀਤੀ ਜਾ ਰਹੀ ਹੈ ਅਤੇ “ਪਹਿਲਾ ਪੰਗਤ ਪਾਛੈ ਸੰਗਤ” ਦੇ ਸਿਧਾਂਤ ਨੂੰ ਤੋੜਿਆ ਜਾ ਰਿਹਾ ਹੈ।ਇਸ ਸਬੰਧੀ ਜੇਕਰ ਦੇਸ਼ ਵਿਦੇਸ਼ ਵਿਚ ਕੋਈ ਵੀ ਗੁਰਦੁਆਰਾ ਕਮੇਟੀ ਇਸ ਤਰ੍ਹਾਂ ਦੇ ਕਾਰਜ ਕਰੇਗੀ ਤਾਂ ਪੰਜ ਸਿੰਘ ਸਾਹਿਬਾਨ ਦੀ ਇੱਕਤਰਤਾ ਵਿੱਚ ਇਸ ਨੂੰ ਵਿਚਾਰਿਆ ਜਾਵੇਗਾ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply