Friday, March 29, 2024

ਨਵਜੋਤ ਸਿੱਧੂ ਤੇ ਵਿਜੈ ਇੰਦਰ ਸਿੰਗਲਾ ਅੱਜ ਭੰਡਾਰੀ ਪੁੱਲ ਕਰਨਗੇ ਲੋਕ ਅਰਪਿਤ

ਵੱਲਾ ਮੰਡੀ ਸੜਕ ਬਨਾਉਣ ਦੀ ਵੀ ਕੀਤੀ ਜਾਵੇਗੀ ਸ਼ੁਰੂਆਤ
ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਸ਼ਹਿਰ ਦੀ ਟ੍ਰੈਫਿਕ ਲਈ ਸ਼ਾਹਰਗ ਸਮਝਿਆ ਜਾਂਦਾ ਭੰਡਾਰੀ ਪੁੱਲ, ਜਿਸ ਨੂੰ ਚੌੜਾ ਕਰਨ ਲਈ ਲੰਮੇ Navjot SidhuVijayinder singlaਸਮੇਂ ਤੋਂ ਕੰਮ ਚੱਲ ਰਿਹਾ ਸੀ, ਨੂੰ ਕੱਲ੍ਹ 16 ਜੁਲਾਈ ਨੂੰ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ 11.00 ਵਜੇ ਲੋਕ ਅਰਪਿਤ ਕਰਨਗੇ।ਇਹ ਜਾਣਕਾਰੀ ਦਿੰਦੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਜਸਬੀਰ ਸਿੰਘ ਸੋਢੀ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਤੇ ਜਲਿਆਂ ਵਾਲਾ ਬਾਗ ਸਮੇਤ ਇਤਹਾਸਕ ਥਾਵਾਂ ਤੇ ਸ਼ਹਿਰ ਦੇ ਪੁਰਾਣੇ ਹਿੱਸੇ ਨੂੰ ਨਵੇਂ ਇਲਾਕਿਆਂ ਨਾਲ ਜੋੜਦੇ ਇਸ ਪੁੱਲ ਦਾ ਵਿਸਥਾਰ ਕਰਨ ਵਾਸਤੇ ਦੋ ਨਵੇਂ ਪੁੱਲ ਤਿਆਰ ਕੀਤੇ ਗਏ ਹਨ, ਜਿੰਨਾਂ ਵਿਚੋਂ ਇਕ ਪੁੱਲ ਜਲੰਧਰ ਵਾਲੇ ਪਾਸੇ ਤੋਂ ਐਲੀਵੇਟਿਡ ਰੋਡ ਤੋਂ ਭੰਡਾਰੀ ਪੁੱਲ ਪਾਰ ਕਰਨ ਲਈ ਨਵਾਂ ਤਿਆਰ ਕੀਤਾ ਗਿਆ ਹੈ ਅਤੇ ਇਕ ਪੁੱਲ ਹਾਲ ਗੇਟ ਤੋਂ ਰੇਲਵੇ ਟਰੈਕ ਪਾਰ ਕਰਨ ਲਈ ਨਵਾਂ ਚੜਾਇਆ ਗਿਆ ਹੈ।ਉਨਾਂ ਦੱਸਿਆ ਕਿ ਹੁਣ ਬੱਸ ਅੱਡੇ ਤੋਂ ਆਉਂਦੀ ਟ੍ਰੈਫਿਕ ਨੂੰ ਪੁੱਲ ਦੇ ਹੇਠਾਂ ਪੁਰਾਣੀ ਮੰਡੀ ਵਾਲੀ ਥਾਂ ’ਤੇ ਨਵੀਂ ਬਣਾਈ ਗਈ ਸੜਕ ਰਸਤੇ ਜਾ ਕੇ ਭੰਡਾਰੀ ਪੁੱਲ ’ਤੇ ਚੜਨ ਲਈ ਰਾਹ ਦਿੱਤਾ ਜਾਵੇਗਾ। ਇਸ ਨਾਲ ਸ਼ਹਿਰ ਦੀ ਵੱਡੀ ਟ੍ਰੈਫਿਕ ਸਮੱਸਿਆ ਦਾ ਹੱਲ ਹੋਵੇਗਾ, ਕਿਉਂਕਿ ਇਹ ਪੁੱਲ ਪਹਿਲਾਂ ਤੰਗ ਹੋਣ ਕਾਰਨ ਅਕਸਰ ਵੱਡਾ ਜਾਮ ਐਲੀਵੇਟਿਡ ਰੋੋਡ, ਭੰਡਾਰੀ ਪੁੱਲ ਦੇ ਹੇਠਾਂ ਅਤੇ ਕ੍ਰਿਸਟਲ ਚੌਕ ਵੱਲ ਲੱਗ ਜਾਂਦਾ ਸੀ, ਪਰ ਹੁਣ ਇਕ ਦੀ ਥਾਂ ਤਿੰਨ ਪੁੱਲ ਬਣ ਜਾਣ ਕਾਰਨ ਇਹ ਸਮੱਸਿਆ ਪੂਰੀ ਤਰਾਂ ਹੱਲ ਹੋ ਜਾਵੇਗੀ।
               ਸੋਢੀ ਨੇ ਦੱਸਿਆ ਕਿ ਪੰਜਾਬ ਬੱਸ ਮੈਟਰੋ ਸੁਸਾਇਟੀ, ਸਥਾਨਕ ਸਰਕਾਰਾਂ ਵਿਭਾਗ ਤੇ ਲੋਕ ਨਿਰਮਾਣ ਵਿਭਾਗ ਪੰਜਾਬ ਵੱਲੋਂ ਉਸਾਰੇ ਗਏ ਇਸ ਚਹੁੰ ਮਾਰਗੀ ਰੇਲਵੇ ਓਵਰ ਬ੍ਰਿਜ ’ਤੇ 41 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਹ ਅਕਤੂਬਰ ਮਹੀਨੇ ਸ਼ੁਰੂ ਕੀਤੀ ਜਾਣ ਵਾਲੀ ਬੱਸ ਰੇਪਿਡ ਟਰਾਂਜਿਟ ਸਿਸਟਮ (ਬੀ.ਆਰ.ਟੀ.ਐਸ) ਪ੍ਰਾਜੈਕਟ ਅਧੀਨ ਇਸ ਦੀ ਉਸਾਰੀ ਕੀਤੀ ਗਈ ਹੈ।ਸੋਢੀ ਨੇ ਦੱਸਿਆ ਕਿ ਸਿੰਗਲਾ ਇਸ ਤੋਂ ਇਲਾਵਾ ਮੁੱਧਲ ਤੋਂ ਵੇਰਕਾ ਨਹਿਰ ਤੱਕ ਬਣੀ ਸੜਕ ਦੀ ਮੁੜ ਉਸਾਰੀ ਕਰਨ ਅਤੇ ਵੱਲ੍ਹਾ ਰੇਲਵੇ ਫਾਟਕ ਤੋਂ ਅੰਮ੍ਰਿਤਸਰ ਬਾਈਪਾਸ ਤੱਕ ਸੜਕ ਦੀ ਮੁੜ ਉਸਾਰੀ ਦੇ ਕੰਮ ਦਾ ਨੀਂਹ ਪੱਥਰ ਰੱਖ ਕੇ ਇਸ ਦੀ ਸ਼ੁਰੂਆਤ ਕਰਨਗੇ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply