Thursday, April 25, 2024

ਖ਼ਾਲਸਾ ਵੈਟਰਨਰੀ ਕਾਲਜ ਵਿਖੇ ਚੌਥੇ ਬੈਚ ਦੇ 70 ਵੈਟਰਨੇਰੀਅਨ ਸਨਮਾਨਿਤ

ਅੰਮ੍ਰਿਤਸਰ, 16 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਵਿਖੇ ਅੱਜ ਕਾਲਜ ਦੇ ਚੌਥੇ PPN1607201807ਬੈਚ ਦੇ ਸਫ਼ਲਤਾਪੂਰਵਕ ਪਾਸ ਹੋਏ 70 ਵਿਦਿਆਰਥੀਆਂ ਨੂੰ ਵੈਟਰਨਰੀ ਡਾਕਟਰ ਬਣਨ ’ਤੇ ਪ੍ਰੋਫੈਸ਼ਨਲ ਦੀ ਸਹੁੰ ਚੁਕਾਈ ਗਈ। ਇਸ ਮੌਕੇ ਵੱਖ-ਵੱਖ ਸਰਗਰਮੀਆਂ ’ਚ ਸਫ਼ਲ ਆਉਣ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀ, ਸਰਟੀਫ਼ਿਕੇਟ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।ਕਾਲਜ ਨੇ ਆਪਣੀ ਪਹਿਲੀ ਐਲੂਮਨੀ ਮੀਟ ਵੀ ਮਨਾਈ, ਜਿਸ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸਾਬਕਾ ਪ੍ਰਿੰਸੀਪਲ ਡਾ. ਐਸ.ਕੇ ਜੰਡ ਨੂੰ ਸਨਮਾਨਿਤ ਕੀਤਾ।
     ਸਮਾਗਮ ਦੀ ਪ੍ਰਧਾਨਗੀ ਕਰਦਿਆਂ ਆਨਰੇਰੀ ਸਕੱਤਰ ਛੀਨਾ ਨੇ ਵੈਟਰਨਰੀ ਵਿੱਦਿਆ ਨੂੰ ਸਰਵਉੱਤਮ ਦੱਸਦਿਆਂ ਦੁਨੀਆ ਭਰ ’ਚ ਵੈਟਰਨਰੀ ਡਾਕਟਰਾਂ ਦੀ ਵੱਧਦੀ ਲੋੜ ’ਤੇ ਚਾਨਣਾ ਪਾਇਆ।ਉਨ੍ਹਾਂ ਨੇ ਸਹੁੰ ਚੁੱਕਣ ਵਾਲੇ ਵੈਟਰਨਰੀ ਡਾਕਟਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਬੇਜੁਬਾਨ ਜਾਨਵਰਾਂ ਦੀ ਸਿਹਤ ਅਤੇ ਬਿਮਾਰੀਆਂ ਦੀ ਰੋਕਥਾਮ ਕਰਨਾ ਉਨ੍ਹਾਂ ਦਾ ਮੁੱਢਲਾ ਫ਼ਰਜ਼ ਹੁੰਦਾ ਹੈ।ਛੀਨਾ ਨੇ ਕੌਂਸਲ ਦੇ ਜੁਆਇੰਟ ਸਕੱਤਰ ਰਾਜਬੀਰ ਸਿੰਘ, ਪ੍ਰਿੰਸੀਪਲ ਡਾ. ਸਿੱਧੂ ਅਤੇ ਸਾਬਕਾ ਪ੍ਰਿੰਸੀਪਲ ਡਾ. ਜੰਡ ਨਾਲ ਮਿਲ ਕੇ ਕਾਲਜ ਦਾ ‘ਸੋਵੀਨਾਰ’ ਵੀ ਜਾਰੀ ਕੀਤਾ।
     ਛੀਨਾ ਅਤੇ ਪ੍ਰਿੰਸੀਪਲ ਡਾ. ਐਸ.ਐਸ ਸਿੱਧੂ ਨੇ ਬੈਚਲਰ ਡਿਗਰੀ ਪਾਸ ਕਰਨ ਵਾਲਿਆਂ ਨੂੰ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਲਗਨ ਅਤੇ ਮਿਹਨਤ ਨਾਲ ਵੈਟਰਨਰੀ ਡਾਕਟਰਾਂ ਵਜੋਂ ਸਮਾਜ ਦੀ ਸੇਵਾ ਕਰਨ। ਇਸ ਮੌਕੇ ਵੱਖ-ਵੱਖ ਵਿੱਦਿਅਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ।
     ਪ੍ਰਿੰਸੀਪਲ ਸਿੱਧੂ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਪੇਸ਼ੇ ਨਾਲ ਇਨਸਾਫ਼ ਕਰਨ ਲਈ ਸਹੁੰ ਵੀ ਚੁਕਾਈ। ਇਸ ਮੌਕੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ, ਡਾ. ਐਮ. ਐਲ ਮਹਿਰਾ, ਡਾ. ਨੀਤਾਸ਼ਾ ਜਮਵਾਲ, ਓ.ਪੀ ਕੈਲਾ, ਐਸ.ਕੇ ਨਾਗਪਾਲ, ਡਾ. ਜੇ.ਕੇ ਖਜ਼ੂਰੀਆ, ਡਾ. ਐਸ.ਬੀ ਬਖਸ਼ੀ, ਐਸ.ਆਜ਼ਮੀ, ਡਾ. ਟੀ.ਪੀ ਸੈਣੀ, ਡਾ. ਐਨ.ਏ ਸੁਦਨ, ਡਾ. ਪੀ.ਐਸ ਮਾਵੀ, ਡਾ. ਐਸ.ਐਸ ਢਿੱਲੋਂ, ਅੰਡਰ ਸੈਕਟਰੀ ਡੀ.ਐਸ. ਰਟੌਲ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।

Check Also

ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਹੈਲਪਲਾਈਨ ਨੰਬਰ ਜਾਰੀ

ਸੰਗਰੂਰ, 24 ਅਪ੍ਰੈਲ (ਜਗਸੀਰ ਲੌਂਗੋਵਾਲ) – ਜਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ …

Leave a Reply