Friday, March 29, 2024

ਸਿਵਲ ਸਰਜਨ ਪਠਾਨਕੋਟ ਵੱਲੋਂ ਕੱਢੀ ਗਈ ਡੇਂਗੂ ਜਾਗਰੂਕਤਾ ਰੈਲੀ

PPN1707201802ਪਠਾਨਕੋਟ, 17 ਜੁਲਾਈ (ਪੰਜਾਬ ਪੋਸਟ ਬਿਊਰੋ) – “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਐਂਟੀ ਡੇਂਗੂ ਮਹੀਨਾ ਜੂਲਾਈ ਸੰਬਧੀ ਸਿਵਲ ਸਰਜਨ ਪਠਾਨਕੋਟ ਡਾ.ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਡੇਂਗੂ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਨੂੰ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ.ਰਾਕੇਸ਼ ਸਰਪਾਲ ਅਤੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਪਠਾਨਕੋਟ ਡਾ.ਭੁਪਿੰਦਰ ਸਿੰਘ ਨੇ ਹਰੀ ਝੰਡੀ ਦੇ ਕੇ ਰੈਲੀ ਨੂੰ ਸਿਵਲ ਹਸਪਤਾਲ ਪਠਾਨਕੋਟ ਤੋਂ ਰਾਵਾਨਾ ਕੀਤਾ।
ਇਸ ਮੌਕੇ ਡਾ. ਭੁਪਿੰਦਰ ਸਿੰਘ ਨੇ ਡੇਂਗੂੂ ਦੇ ਬਾਰੇ ਦੱਸਦਿਆਂ ਕਿਹਾ ਕਿ ਡੇਂਗੂੂ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੂੰਦਾ ਹੈ ਅਤੇ ਇਸ ਦੇ ਕੱਟਣ ਨਾਲ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਾਸ ਪੇਸ਼ੀਆਂ ਅਤੇ ਜੋੜਾਂ `ਚ ਦਰਦ, ਉਲਟੀਆਂ ਆਉਣੀਆਂ, ਥਕਾਵਟ ਮਹਿਸੂਸ ਹੋਣਾ, ਮਸੂੜਿਆ ਵਿਚੋਂ ਖੂਨ ਵਗਨਾ ਆਦਿ ਸ਼ੁਰੂ ਹੋ ਜਾਂਦਾ ਹੈ।ਇਸ ਮੱਛਰ ਨੂੰ ਟਾਈਗਰ ਮੱਛਰ ਵੀ ਕਿਹਾ ਜਾਂਦਾ ਹੈ, ਕਿਉਕਿ ਇਸ ਮੱਛਰ ਦੇ ਸਰੀਰ ਉਪਰ ਟਾਈਗਰ ਦੇ ਵਾਂਗ ਚਿੱਟੀਆਂ ਅਤੇ ਕਾਲੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ ਅਤੇ ਇਹ ਮੱਛਰ ਦਿਨ ਦੇ ਸਮੇਂ ਹੀ ਕੱਟਦਾ ਹੈ।ਇਸ ਲਈ ਆਪਣੇ ਸਰੀਰ ਨੂੰ ਪੂਰੀ ਤਰਾ੍ਹ ਢੱਕ ਕੇ ਰੱਖੋ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕਰੋ ਤੇ ਸੋਣ ਵੇਲੇ ਮੱਛਰਦਾਨੀ ਦਾ ਉਪਯੋਗ ਕਰੋ। ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਹਫਤੇ ਦੇ ਇਕ ਦਿਨ ਨੂੰ ਸਿਹਤ ਵਿਭਾਗ ਵੱਲੋ ਡ੍ਰਾਈ ਡੇਅ (ਹਰ ਸ਼ੁਕਰਵਾਰ) ਵਾਲੇ ਦਿਨ ਮਨਾਇਆ ਜਾਂਦਾ ਹੈ।ਸਾਨੂੰ ਚਾਹੀਦਾ ਹੈ ਕਿ ਅਸੀਂ ਵੀ ਡ੍ਰਾਈ ਡੇਅ ਮਨਾਈਏ ਅਤੇ ਇਸ ਦਿਨ ਫਰਿਜਾਂ ਦੀਆਂ ਟਰ੍ਰੇਆਂ ਨੂੰ ਸਾਫ ਕਰਕੇ ਸੁਕਾਓ। ਘਰਾਂ ‘ਚ ਵੀ ਕੂਲਰਾਂ ਦਾ ਪਾਣੀ ਬਦਲ ਦੇਣਾ ਚਾਹੀਦਾ ਹੈ ਕਿਉਂਕਿ ਇਹ ਮੱਛਰ ਹਫਤੇ ਵਿੱਚ ਅੰਡੇ ਤੋਂ ਅਡਲਟ ਮੱਛਰ ਬਣ ਜਾਂਦਾ ਹੈ। ਇਸ ਤੋ ਇਲਾਵਾ ਘਰਾਂ ਦੇ ਆਲੇ ਦੁਆਲੇ ਸਾਫ-ਸਫਾਈ ਰੱਖੋ, ਘਰਾਂ ਦੀਆਂ ਛੱਤਾਂ ਦੇ ਟੁੱਟੇ ਬਰਤਨ, ਡੱਬੇ, ਟਾਇਰ, ਗਮਲੇ ਆਦਿ ਨਾ ਰੱਖੋ ਤਾਂ ਜੋ ਇਨਾਂ’ਚ ਬਰਸਾਤੀ ਪਾਣੀ ਇਕੱਠਾ ਨਾ ਹੋ ਸਕੇ।ਉਨ੍ਹਾਂ ਕਿਹਾ ਕਿ ਮੱਛਰ ਦੇ ਕੱਟਣ ਨਾਲ ਕੋਈ ਵੀ ਬੁਖਾਰ ਡੇਂਗੂ ਹੋ ਸਕਦਾ ਹੈ।ਇਸ ਲਈ ਬੁਖਾਰ ਹੋਣ ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਲਦੀ ਤੋਂ ਜਲਦੀ ਸੰਪਰਕ ਕਰੋ।ਉਨ੍ਹਾਂ ਦੱਸਿਆ ਕਿ ਡੇਂਗੂ ਦਾ ਟੈਸਟ ਤੇ ਇਲਾਜ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ।ਡੇਂਗੂ ਦੀ ਰੋਕਥਾਮ ਕਰਨੀ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ।ਸੋ ਆਓ ਸਭ ਮਿਲ ਕੇ ਡੇਂਗੂ ਫੈਲਾਉਣ ਵਾਲੇ ਮੱਛਰਾਂ ਨੂੰ ਖਤਮ ਕਰਕੇ ਇਨਾਂ ਤੋਂ ਜਿੱਤ ਪ੍ਰਾਪਤ ਕਰੀਏ।
 

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply