Saturday, April 20, 2024

 ਡੇਅਰੀ ਵਿਭਾਗ ਵਲੋਂ ਗੁਰੂਦੁਆਰਾ ਸੁੰਦਰ ਨਗਰ ਵਿਖੇ ਲਗਾਇਆ ਮਿਲਕਿੰਗ ਟੈਸਟਿੰਗ ਕੈਂਪ

PPN1707201804 ਪਠਾਨਕੋਟ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ “ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਦੇ ਨਿਰਦੇਸ਼ਾਂ ਅਤੇ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਕਸਮੀਰ ਸਿੰਘ ਦੀ ਦੇਖ-ਰੇਖ ਵਿੱਚ ਅੱਜ ਗੁਰਦੁਆਰਾ ਸੁੰਦਰ ਨਗਰ ਪਠਾਨਕੋਟ ਵਿੱਚ ਮੋਬਾਇਲ ਵੈਨ ਰਾਹੀਂ ਪਹੁੰਚ ਕਰ ਕੇ ਮਿਲਕਿੰਗ ਟੈਸਟਿੰਗ ਕੈਂਪ ਲਗਾਇਆ।ਇਸ ਮੋਕੇ ਲੋਕਾਂ ਵੱਲੋਂ ਘਰ ਤੋਂ ਲਿਆਂਦੇ ਗਏ ਦੁੱਧ ਦੀ ਟੈਸਟਿੰਗ ਕਰਵਾਈ ਗਈ। PPN1707201805
    ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਰੋਹਨ ਕੁਮਾਰ ਅਤੇ ਕੇ.ਪੀ ਸਿੰਘ ਦੋਨੋ ਡੇਅਰੀ ਇੰਸਪੈਕਟਰਾਂ ਨੇ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਜਿੱਥੇ ਲੋਕਾਂ ਵਲੋਂ ਲਿਆਉਂਦੇ ਦੁੱਧ ਦੀ ਜਾਂਚ ਕੀਤੀ ਗਈ ਹੈ ਇਸ ਦੇ ਨਾਲ ਹੀ ਮਿਲਾਵਟੀ ਦੁੱਧ ਜਾ ਨਕਲੀ ਦੁੱਧ ਦੇ ਪ੍ਰਯੋਗ ਨਾਲ ਹੋਣ ਵਾਲੀਆਂ ਬੀਮਾਰੀਆਂ ਪ੍ਰਤੀ ਜਾਗਰੁਕ ਕੀਤਾ ਗਿਆ।ਉਨ੍ਹਾਂ ਕਿਹਾ ਕਿ ਹੁਣ ਸਮੇਂ ਆ ਗਿਆ ਹੈ ਕਿ ਅਸੀਂ ਆਪਣੇ ਰੋਜਾਨਾਂ ਤੀ ਜਿੰਦਗੀ ਵਿੱਚ ਪ੍ਰਯੋਗ ਵਿੱਚ ਲਿਆਉਂਦੀਆਂ ਜਾਣ ਵਾਲੀਆਂ ਵਸਤੂਆਂ ਦੀ ਸੁੱਧਦਾ ਨੂੰ ਲੈ ਕੇ ਜਾਗਰੁਕ ਹੋਈਏ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ “ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਲੋਕਾਂ ਨੂੰ ਜਾਗਰੁਕ ਕਰਨ ਦੇ ਲਈ ਹੀ ਡੇਅਰੀ ਵਿਭਾਗ ਪਠਾਨਕੋਟ ਵੱਲੋਂ ਦੁੱਧ ਟੈਸਟਿੰਗ ਲਈ ਇਹ ਮੋਬਾਇਲ ਵੈਨ ਇੰਚਾਰਜ ਕੁਲਵਿੰਦਰ ਸਿੰਘ ਦੀ ਦੇਖ ਰੇਖ ਵਿੱਚ ਚਲਾਈ ਜਾ ਰਹੀ ਹੈ।ਇਸ ਮੋਕੇ ਤੇ ਉਨ੍ਹਾਂ ਵਲੋਂ ਨਜਦੀਕ ਦੇ ਘਰ੍ਹਾਂ ਦੇ ਬੱਚੇ ਜੋ ਸਕੂਲ ਵਿੱਚ ਪੜਦੇ ਹਨ ਨੂੰ ਮਿਲਾਵਟੀ ਦੁੱਧ ਨਾ ਪੀ ਕੇ ਸ਼ੁੱਧ ਦੁੱਧ ਪੀਣ ਦੇ ਲਈ ਪ੍ਰੇਰਿਤ ਕੀਤਾ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …

Leave a Reply